ਪੰਨਾ:ਦਸ ਦੁਆਰ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਸ਼ੀ ਰਾਬਿੰਦਰਾ ਨਾਥ ਜੀ ਟੈਗੋਰ

ਮਾਨਯੋਗ ਰਾਬਿੰਦਰਾ ਨਾਥ ਟੈਗੋਰ ਜੀ ਭਾਰਤ ਦੇ ਉਨ੍ਹਾਂ ਸਪੂਤਾਂ ਵਿਚੋਂ ਸਨ, ਜਿਨ੍ਹਾਂ ਉਤੇ ਦੇਸ਼ ਜਿਤਨਾ ਵੀ ਮਾਣ ਕਰੇ ਥੋੜ੍ਹਾ ਹੈ। ਇਹ ਸਾਡੇ ਉਨ੍ਹਾਂ ਮਹਾਂ ਪੁਰਸ਼ਾਂ ਵਿਚੋਂ ਸਨ, ਜਿਨ੍ਹਾਂ ਨੇ ਇਕ ਵਾਰੀ ਮੁੜ ਪੱਛਮੀ ਦੇਸ਼ਾਂ ਵਿਚ ਹਿੰਦੁਸਤਾਨ ਦਾ ਨਾਉਂ ਰੌਸ਼ਨ ਕਰ ਦਿੱਤਾ ਸੀ ਤੇ ਦੁਨੀਆਂ ਨੂੰ ਸਾਬਤ ਕਰ ਵਿਖਾਇਆ ਸੀ, ਜੋ ਇਸ ਗਏ ਗੁਜ਼ਰੇ ਸਮੇਂ ਵਿਚ ਵੀ ਇਸ ਦੇਸ਼ ਵਿਚ ਇਹੋ ਜਹੇ ਵਿਦਵਾਨ ਤੇ ਧਰਮਾਤਮਾ ਪੁਰਸ਼ ਮੌਜੂਦ ਹਨ, ਜਿਨ੍ਹਾਂ ਦਾ ਟਾਕਰਾਂ। ਸੰਸਾਰ ਦਾ ਕੋਈ ਹੋਰ ਪੁਰਸ਼ ਨਹੀਂ ਕਰ ਸਕਦਾ। ਇਹੋ ਜਿਹੇ ਦੇਸ਼ ਵਿਚ ਜਿਥੇ ਸੈਂਕੜੇ ਵਰਿਆਂ ਤੋਂ ਬਦੇਸ਼ੀ ਰਾਜ ਰਿਹਾ ਹੋਵੇ ਤੇ ਲੋਕਾਂ ਵਿਚ ਗੁਲਾਮੀ ਇਤਨੀ ਘਰ ਕਰ ਗਈ ਹੋਵੇ ਕਿ ਆਪਣੇ ਆਪ ਤੇ ਭਰੋਸਾ ਜਾਂ ਵਿਸ਼ਵਾਸ ਉੱਕਾ ਹੀ ਉਡ ਗਿਆ ਹੋਵੇ, ਇਹੋ ਜਿਹੀਆਂ ਵੱਡਮੁੱਲੀਆਂ ਵਿਯਕਤੀਆਂ ਦਾ ਹੋਣਾ ਕੋਈ ਘਟ ਹੈਰਾਨ

-੧-