ਪੰਨਾ:ਦਸ ਦੁਆਰ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਤ-ਕੁਤਾੜੀਆਂ ਕਢਦੇ ਹਨ, ਉਨ੍ਹਾਂ ਨਾਲ ਖੇਡਦੇ ਹਨ ਤੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਜੁ ਸੁਚੇਤ ਹੋ ਜਾਣ।

ਪ੍ਰੰਤੂ ‘ਕੁਸਮ’ ਚੁਪ ਚਾਪ ਬਿਨਾਂ ਹਿਲੇ ਜੁਲੇ ਦੇ ਆਪਣੀ ਥਾਂ ਤੇ ਬੈਠੀ ਰਹੀ। ਉਹ ਖੁਲ੍ਹੀ ਹੋਈ ਬਾਰੀ ਵਿਚੋਂ ਚੰਦਰਮਾ ਦੀ ਸੀਤਲ ਰੌਸ਼ਨੀ ਦਾ ਅਨੰਦ ਲੈ ਰਹੀ ਸੀ ਤੇ ਉਸ ਦੇ ਪਤੀ ਦੇ ਸਾਰੇ ਹਾਸੇ ਖੇਡੇ ਉਸ ਦੀ ਚੁਪ ਵਿਚ ਡੁਬ ਕੇ ਰਹਿ ਜਾਂਦੇ ਸਨ।

ਅਖ਼ੀਰ ਹਨਮੰਤਾ ਨੇ ਆਪਣੀ ਵਹੁਟੀ ਦੇ ਦੋਵੇਂ ਹਥ ਫੜ ਕੇ ਹਿਲਾਏ ਤੇ ਪਿਆਰ ਨਾਲ ਆਖਿਆ, "ਪਿਆਰੀ ਕੁਸਮ ਤੂੰ ਕਿਥੇ ਹੈਂ, ਕਿਹੜੇ ਖ਼ਿਆਲਾਂ ਵਿਚ ਡੁੱਬੀ ਹੋਈ ਹੈ? ਤੂੰ ਤਾਂ ਇਤਨੀ ਦੂਰ ਗਈ ਹੋਈ ਜਾਪਦੀ ਹੈਂ ਕਿ ਜੇ ਕਦੇ ਇਕ ਵਡੀ ਦੂਰਬੀਨ ਨਾਲ ਤੈਨੂੰ ਵਡੇ ਗਹੁ ਨਾਲ ਵੇਖੀਏ ਤਾਂ ਕਿਧਰੇ ਪਤਾ ਲਗੇ ਜੋ ਤੂੰ ਇਕ ਪਰਬਤ ਦੀ ਚੋਟੀ ਤੇ ਬੈਠੀ ਹੋਈ ਹੈਂ। ਰਤੀ ਕੁ ਮੇਰੇ ਨੇੜੇ ਤਾਂ ਆਉ, ਵੇਖੋ ਖਾਂ ਇਹ ਰਾਤ ਕਿਹੀ ਸੋਹਣੀ ਤੇ ਦਿਲ ਨੂੰ ਪ੍ਰਸੰਨ ਕਰਨ ਵਾਲੀ ਹੈ।"

ਕੁਸਮ ਨੇ ਆਪਣੇ ਪਤੀ ਵਲ ਵੇਖ ਕੇ ਹੌਲੇ ਜਿਹੇ ਅਖਿਆ, "ਮੈਨੂੰ ਇਕ ਇਹੋ ਜੇਹੇ ਮੰਤਰ ਦਾ ਪਤਾ ਹੈ ਜੋ ਅੱਖ ਦੇ ਫੋਰ ਵਿਚ ਹੀ ਬਾਹਰ ਦੀ ਇਸ ਸੋਹਣੀ ਰਾਤ ਦੇ ਚੰਦਰਮਾ ਨੂੰ ਟੋਟੇ ਟੋਟੇ ਕਰ ਕੇ ਉਡਾ ਸਕਦਾ ਹੈ।"

ਹਨਮੰਤਾ ਨੇ ਖਿੜ ਖਿੜ ਹਸਦਿਆਂ ਆਖਿਆ, "ਇਹੋ ਜਿਹੀ ਗਲ ਦਾ ਨਾਉਂ ਵੀ ਨ ਲਓ, ਹਾਂ ਜੇ ਕਦੇ ਤੇਰੇ ਮੰਤਰ ਇਕ ਸਾਤੇ ਵਿਚ ਤਿੰਨ ਜਾਂ ਚਾਰ ਛੁੱਟੀਆਂ ਪੈਦਾ ਕਰ ਸਕਦੇ ਹਨ ਤੇ ਰਾਤ ਨੂੰ ਦੂਸਰੇ ਦਿਨ ਸ਼ਾਮ ਦੇ ਪੰਜ ਵਜੇ ਤੋੜੀ ਲੰਮਾ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਜ਼ਰੂਰ ਪੜ੍ਹੋ।"

ਕੁਸਮ ਨੇ ਆਪਣੇ ਆਪ ਨੂੰ ਹੋਰ ਵੀ ਦੂਰ ਕਰਦਿਆਂ ਹੋਇਆਂ ਆਖਿਆ, "ਤੁਹਾਨੂੰ ਪਤਾ ਹੈ? ਅਜ ਰਾਤ ਨੂੰ ਮੇਰੇ ਦਿਲ ਵਿਚ

-੪੮-