ਪੰਨਾ:ਦਸ ਦੁਆਰ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਇੱਛਿਆ ਪੈਦਾ ਹੋ ਰਹੀ ਹੈ ਕਿ ਮੈਂ ਤੁਹਾਨੂੰ ਅਜ ਉਹ ਗੱਲ ਦੱਸ ਦੇਵਾਂ ਜਿਸ ਦਾ ਕੇਵਲ ਮੌਤ ਦੇ ਵੇਲੇ ਦੱਸਣ ਦਾ ਮੈਂ ਪ੍ਰਣ ਕੀਤਾ ਹੋਇਆ ਹੈ। ਮੈਂ ਅੱਜ ਦੀ ਰਾਤ ਅਨੁਭਵ ਕਰ ਰਹੀ ਹਾਂ ਕਿ ਜਿਹੜਾ ਵੀ ਡੰਡ ਤੁਸੀਂ ਦਿਓਗੇ ਮੈਂ ਉਸ ਨੂੰ ਸਹਾਰ ਲਵਾਂਗੀ।"

ਹਨੁਮੰਤਾ ਕਵਿਤਾ ਦਾ ਕੋਈ ਬੰਦ ਪੜ੍ਹ ਕੇ ਇਸ ਡੰਡ ਦਾ ਮਖੌਲ ਉਡਾਉਣ ਹੀ ਲੱਗਾ ਸੀ ਕਿ ਕਿਸੇ ਦੇ ਪੈਰਾਂ ਦੀ ਅਵਾਜ਼ ਉਸ ਦੇ ਕੰਨਾਂ ਵਿਚ ਪਈ। ਇਸ ਅਵਾਜ਼ ਨੂੰ ਉਸ ਦੇ ਕੰਨ ਪਛਾਣਦੇ ਸਨ। ਉਸ ਦੇ ਪਿਤਾ ਹਰੀ ਹਰ ਮੁਕਰਜੀ ਆ ਰਹੇ ਸਨ। ਇਸ ਕੁਵੇਲੇ ਸਮੇਂ ਉਨ੍ਹਾਂ ਦਾ ਉਸ ਦੇ ਕੋਲ ਆਉਣ ਦਾ ਕਾਰਨ ਕੀ ਹੈ? ਇਸ ਗੱਲ ਨੇ ਉਸ ਨੂੰ ਹੋਰ ਵੀ ਪਰੇਸ਼ਾਨ ਕਰ ਦਿਤਾ।

ਦਰਵਾਜ਼ੇ ਦੇ ਬਾਹਰ ਖਲੋ ਕੇ ਉਸ ਦੇ ਪਿਤਾ ਨੇ ਚੀਖ ਕੇ ਆਖਿਆ, "ਹਨੁਮੰਤਾ! ਆਪਣੀ ਵਹੁਟੀ ਨੂੰ ਇਸੇ ਵੇਲੇ ਘਰੋਂ ਬਾਹਰ ਕੱਢ ਦੇਹ।"

ਹਨੁਮੰਤਾ ਨੇ ਆਪਣੀ ਪਤਨੀ ਵਲ ਵੇਖਿਆ, ਪਰ ਉਸ ਦੇ ਮੁਖੜੇ ਤੋਂ ਨਾ ਹੀ ਕਿਸੇ ਖੌਫ਼ ਦੇ ਤੇ ਨਾ ਹੀ ਕਿਸੇ ਖ਼ੁਸ਼ੀ ਦੇ ਚਿੰਨ੍ਹ ਵਿਖਾਈ ਦਿਤੇ। ਸਗੋਂ ਉਸ ਨੇ ਆਪਣੇ ਦੋਵੇਂ ਪੱਟ ਵਰਗੇ ਕੂਲੇ ਹੱਥਾਂ ਨਾਲ ਆਪਣੇ ਮੁਖੜੇ ਨੂੰ ਲਕੋ ਲਿਆ, ਮਾਨੋ ਉਹ ਇਹ ਚਾਹੁੰਦੀ ਸੀ ਜੋ ਇਥੇ ਬੈਠੀ ਬੈਠੀ ਹੀ ਧਰਤੀ ਵਿਚ ਧੱਸ ਜਾਏ।

ਪਪੀਹਾ, ਪੀ! ਪੀ! ਦਾ ਹਿਰਦੇ ਵੇਧਕ ਰਾਗ ਅਲਾਪ ਰਿਹਾ ਸੀ, ਪਰੰਤੂ ਕਿਸੇ ਨੂੰ ਵੀ ਉਸ ਦਾ ਖ਼ਿਆਲ ਨਹੀਂ ਸੀ।

੨.

ਬਾਹਰੋਂ ਵਾਪਸ ਆ ਕੇ ਹਨੁਮੰਤਾ ਨੇ ਆਪਣੀ ਵਹੁਟੀ ਨੂੰ ਪੁਛਿਆ, "ਕੀ ਇਹ ਸੱਚ ਹੈ?" ਕੁਸਮ ਨੇ ਉਤਰ ਦਿਤਾ, "ਠੀਕ ਹੈ।"

"ਤੂੰ ਅੱਜ ਤੋੜੀ ਇਹ ਗੱਲ ਮੈਥੋਂ ਕਿਉਂ ਲੁਕਾ ਰੱਖੀ?"

-੪੯-