ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਮੈਂ ਕਿਤਨੀ ਵਾਰ ਹੀ ਇਹ ਦਸਣ ਦਾ ਜਤਨ ਕੀਤਾ ਪਰ ਹਰ ਵਾਰੀ ਅਵਾਜ਼ ਮੇਰੇ ਗਲੇ ਵਿਚ ਅਟਕ ਗਈ। ਮੈਂ ਇਕ ਬੇ-ਨਸੀਬ ਇਸਤਰੀ ਹਾਂ।"

"ਤਾਂ, ਫਿਰ ਸਭ ਕੁਝ ਸਾਫ਼ ਸਾਫ਼ ਦਸ ਦਿਓ।"

ਕੁਸਮ ਨੇ ਆਪਣੀ ਸਾਰੀ ਵਿਥਿਆ ਮੂੰਹ ਪਕਾ ਕਰ ਕੇ ਸੁਣਾ ਦਿੱਤੀ । ਇਉਂ ਭਾਸਦਾ ਸੀ ਜੋ ਉਹ ਨੰਗੇ ਪੈਰੀਂ ਅੰਗਾਰਿਆਂ ਉਤੇ ਟੁਰ ਰਹੀ ਤੇ ਕੋਈ ਹੋਰ ਇਸ ਗੱਲ ਨੂੰ ਅਨੁਭਵ ਨਹੀਂ ਕਰਦਾ ਕਿ ਉਹ ਕਿਤਨੀ ਕੁ ਝੁਲਸੀ ਗਈ ਹੈ, ਉਸ ਦੀ ਵਿਥਿਆ ਸੁਣ ਕੇ ਹਨੁਮੰਤਾ ਉਠਿਆ ਤੇ ਕਮਰੇ ਤੋਂ ਬਾਹਰ ਨਿਕਲ ਗਿਆ।

ਕੁਸਮ ਨੇ ਸੋਚਿਆ ਕਿ ਉਸ ਦਾ ਪਤੀ ਚਲਾ ਗਿਆ ਹੈ ਤੇ ਮੁੜ ਕਦੇ ਨਹੀਂ ਆਵੇਗਾ। ਇਸ ਗੱਲ ਨੇ ਉਸ ਨੂੰ ਕੋਈ ਹੈਰਾਨ ਨਾ ਕੀਤਾ। ਉਸ ਨੇ ਇਸ ਨੂੰ ਵੀ ਰੋਜ਼ ਦਿਹਾੜੀ ਦੇ ਜੀਵਣ ਦੀ ਇਕ ਗ਼ੈਰ ਮਾਮੂਲੀ ਘਟਨਾ ਸਮਝਿਆ।

ਉਸ ਨੂੰ ਇਸ ਵੇਲੇ ਸਾਰਾ ਸੰਸਾਰ ਹੀ ਖ਼ਾਲੀ ਪਰਤੀਤ ਹੁੰਦਾ ਸੀ। ਉਨ੍ਹਾਂ ਗੱਲਾਂ ਦੀ ਯਾਦ, ਜਿਹੜੀਆਂ ਉਸ ਦੇ ਪਤੀ ਨੇ ਪਿਛਲੇ ਸਮੇਂ ਵਿਚ ਉਸ ਨਾਲ ਕੀਤੀਆਂ ਸਨ, ਉਸ ਦੇ ਸੁੰਦਰ ਹੋਠਾਂ ਉਤੇ ਸਿਵਾਏ ਇਕ ਰੁਖੀ ਪਰੇਸ਼ਾਨ ਕਰਨ ਵਾਲੀ ਮੁਸਕਰੀ ਦੇ ਹੋਰ ਕੁਝ ਵੀ ਪੈਦਾ ਨਾ ਕਰ ਸਕੀ। ਸ਼ਾਇਦ ਉਹ ਇਸ ਵੇਲੇ ਇਹ ਸੋਚ ਰਹੀ ਸੀ ਕੀ ਪ੍ਰੇਮ ਦੀ ਨੀਂਹ ਜਿਸ ਦਾ ਇਕ ਮਨੁੱਖ ਦੇ ਜੀਵਨ ਤੇ ਇਤਨਾ ਅਸਰ ਸੀ, ਜਿਸ ਕਰਕੇ ਇਕ ਪਲ ਦਾ ਵਿਛੋੜਾ ਇਤਨਾ ਦੁਖਦਾਈ ਤੇ ਇਕ ਪਲ ਦਾ ਮਿਲਾਪ ਇਤਨਾ ਸੁਖਦਾਇਕ ਮਾਲੂਮ ਹੁੰਦਾ ਸੀ, ਇਤਨੀ ਕਮਜ਼ੋਰ ਸੀ? ਕੀ ਕੁਝ ਮਿੰਟ ਹੀ ਪਹਿਲਾਂ ਹਨੁਮੰਤਾ ਨੇ ਉਸ ਨੂੰ ਨਹੀਂ ਆਖਿਆ ਸੀ, "ਕਿਹੀ ਸੁਹਾਵਣੀ ਰਾਤ ਹੈ!" ਉਹ ਰਾਤ ਅਜੇ ਖ਼ਤਮ ਨਹੀਂ ਹੋਈ ਸੀ, ਉਹੋ ਪਪੀਹਾ ਅਜੇ ਤੋੜੀ "ਪੀ! ਪੀ! ਦਾ ਰਾਗ ਅਲਾਪ

-੫੦-