ਪੰਨਾ:ਦਸ ਦੁਆਰ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਸੀ, ਉਹੋ ਹੀ ਪੌਣ ਅਜੇ ਤੋੜੀ ਚੱਲ ਰਹੀ ਸੀ ਤੇ ਕਮਰੇ ਅੰਦਰ ਕਿੱਲੀ ਤੇ ਟੰਗਿਆਂ ਕਪੜਿਆਂ ਨੂੰ ਉਡਾ ਰਹੀ ਸੀ, ਉਹੋ ਹੀ ਚੰਦਰਮਾਂ ਬਾਰੀ ਤੋਂ ਬਾਹਰ ਇਕ ਥੱਕੀ ਹੋਈ ਰਾਣੀ ਵਾਂਗ ਸੁਤਾ ਪਿਆ ਸੀ। ਪਰ ਇਹ ਸਭ ਕੁਝ ਉਸ ਲਈ ਇਕ ਸੁਪਨਾ ਸੀ।

੩.

ਦੂਜੇ ਭਲਕ ਸਵੇਰੇ ਹੀ ਹਨੁਮੰਤਾ ਉਦਾਸ ਤੇ ਘਾਬਰਿਆ ਹੋਇਆ ਪਿਆਰੇ ਦੇ ਘਰ ਪੁਜਾ ਤੇ ਉਸ ਨੂੰ ਅਵਾਜ਼ ਦਿੱਤੀ।

ਪਿਆਰੇ ਸ਼ੰਕਰ ਨੇ ਵੇਖਦਿਆਂ ਹੀ ਆਖਿਆ, "ਪੁੱਤ੍ਰ ਕੀ ਖ਼ਬਰ ਲੈ ਆਏ ਹੋ?" ਹਨਮੰਤਾ ਨੇ ਥਿੜਕਦੀ ਹੋਈ ਅਵਾਜ਼ ਵਿਚ ਉੱਤਰ ਦਿੱਤਾ, "ਤੂੰ ਸਾਡੀ ਜ਼ਾਤ ਤੇ ਵੱਟਾ ਲਗਾ ਦਿਤਾ ਹੈ, ਤੂੰ ਸਾਨੂੰ ਬਰਬਾਦ ਕਰ ਦਿਤਾ ਹੈ ਤੇ ਮੈਂ ਹੁਣ ਬਦਲਾ ਲਏ ਬਿਨਾਂ ਨਹੀਂ ਰਹਿ ਸਕਦਾ।" ਉਸ ਨੇ ਹੋਰ ਕੁਝ ਨ ਆਖਿਆ, ਉਸ ਦਾ ਗਲਾ ਰੁਕ ਗਿਆ।

ਪਿਆਰੇ ਸ਼ੰਕਰ ਨੇ ਤਾਹਨੇ ਭਰੀ ਮੁਸਕਰੀ ਨਾਲ ਉਤਰ ਦਿਤਾ, "ਤੇ ਤੁਸਾਂ ਨੇ ਕੀ ਮੇਰੀ ਜ਼ਾਤ ਨੂੰ ਬਚਾ ਲਿਆ ਸੀ, ਮੈਨੂੰ ਬਰਾਦਰੀ ਵਿਚੋਂ ਛੇਕੇ ਜਾਣ ਤੋਂ ਰੋਕ ਲਿਆ ਸੀ ਤੇ ਮੈਨੂੰ ਪਿਆਰ ਨਾਲ ਥਬੋਕ ਕੇ ਦਿਲਾਸਾ ਦਿਤਾ ਸੀ?"

ਜੇ ਹਨੁਮੰਤਾ ਦੇ ਵੱਸ ਵਿਚ ਹੁੰਦਾ ਤਾਂ ਉਥੇ ਹੀ ਪਿਆਰੇ ਸ਼ੰਕਰ ਨੂੰ ਸਾੜ ਕੇ ਸਵਾਹ ਕਰ ਦੇਂਦਾ, ਪ੍ਰੰਤੂ ਉਹ ਆਪਣੇ ਕ੍ਰੋਧ ਦੀ ਅਗਨੀ ਵਿਚ ਆਪ ਹੀ ਸੜ ਰਿਹਾ ਸੀ। ਪਿਆਰੇ ਸ਼ੰਕਰ ਉਸ ਦੇ ਸਾਹਮਣੇ ਪ੍ਰਸੰਨ ਬੈਠਾ ਰਿਹਾ।

ਹਨਮੰਤਾ ਨੇ ਥਿੜਕਦੀ ਜ਼ਬਾਨ ਵਿਚ ਪੁਛਿਆ, "ਕੀ ਮੈਂ ਤੈਨੂੰ ਕਦੇ ਨੁਕਸਾਨ ਪੁਚਾਇਆ ਹੈ?" "ਮੈਨੂੰ ਕੇਵਲ ਇਕ ਪ੍ਰਸ਼ਨ ਕਰਨ ਦੀ ਆਗਿਆ ਦਿਓ", ਸ਼ੰਕਰ ਨੇ ਉਤਰ ਦਿਤਾ। "ਮੇਰੀ ਪੁੱਤ੍ਰੀ.......ਮੇਰੀ ਇਕੋ ਇਕ ਬੱਚੀ.........ਉਸ ਨੇ ਤੁਹਾਡੇ ਪਿਤਾ ਨੂੰ

-੫੧-