ਕੀ ਨੁਕਸਾਨ ਪੁਚਾਇਆ ਸੀ? ਤੁਸੀਂ ਉਸ ਵੇਲੇ ਬਹੁਤ ਛੋਟੇ ਸਾਉ ਤੇ ਸ਼ਾਇਦ ਤੁਸਾਂ ਨੇ ਇਹ ਗੱਲ ਨਾ ਸੁਣੀ ਹੋਵੇ, ਪਰ ਹੁਣ ਸੁਣੋ ਤੇ ਠੰਢੇ ਦਿਲ ਨਾਲ ਗਹੁ ਕਰੋ, ਹੁਣ ਜੋ ਕੁਝ ਮੈਂ ਆਖਣ ਲੱਗਾ ਹਾਂ, ਉਸ ਵਿਚ ਰਤੀ ਕੁ ਦਿਲ ਲਗੀ ਵੀ ਹੈ। ਤੁਸੀਂ ਬਹੁਤ ਛੋਟੇ ਸੀ, ਜਦੋਂ ਮੇਰਾ ਜਵਾਈ ਨਾਭ ਕੰਤ ਮੇਰੀ ਪੁੱਤਰੀ ਦਾ ਬਹੁਤ ਸਾਰਾ ਜ਼ੇਵਰ ਚੁਰਾ ਕੇ ਵਲਾਇਤ ਨੱਸ ਗਿਆ ਸੀ। ਤੁਹਾਨੂੰ ਉਹ ਰੌਲਾ ਰੱਪਾ ਚੇਤੇ ਹੋਵੇਗਾ, ਜਿਹੜਾ ਪਿੰਡ ਵਿਚ ਪਿਆ ਸੀ, ਜਦੋਂ ਪੰਜ ਸਾਲ ਮਗਰੋਂ ਉਹ ਬੈਰਿਸਟਰ ਬਣ ਕੇ ਵਲਾਇਤ ਤੋਂ ਮੁੜਿਆ ਸੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਪਤਾ ਨਾ ਲੱਗਾ ਹੋਵੇ, ਕਿਉਂ ਜੁ ਉਸ ਵੇਲੇ ਤੁਸੀਂ ਕਲਕੱਤੇ ਸਕੂਲ ਵਿਚ ਪੜ੍ਹ ਰਹੇ ਸਾਓ। ਤੁਹਾਡੇ ਪਿਤਾ ਨੇ ਆਪਣੇ ਆਪ ਨੂੰ ਸਾਰੀ ਬਰਾਦਰੀ ਦਾ ਸਰਪੰਚ ਸਮਝ ਕੇ ਇਹ ਹੁਕਮ ਸੁਣਾ ਦਿਤਾ ਸੀ ਕਿ ਜੇ ਕਦੇ ਮੈਂ ਆਪਣੀ ਪੁੱਤਰੀ ਨੂੰ ਉਸ ਦੇ ਪਤੀ ਨਾਲ ਉਸ ਦੇ ਘਰ ਭੇਜ ਦੇਵਾਂ ਤਾਂ ਮੈਨੂੰ ਆਪਣੇ ਲਾਭ ਦੀ ਖ਼ਾਤਰ ਉਸ ਨੂੰ ਝਟ ਪਟ ਛੱਡ ਦੇਣਾ ਚਾਹੀਦਾ ਹੈ ਤੇ ਮੁੜ ਕਦੇ ਉਸ ਨੂੰ ਆਪਣੇ ਘਰ ਆਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਤੁਹਾਡੇ ਪਿਤਾ ਜੀ ਦੇ ਚਰਨਾਂ ਤੇ ਢਹਿ ਕੇ ਮੈਂ ਬਹੁਤੇਰੀਆਂ ਮਿੰਨਤਾਂ ਕੀਤੀਆਂ, "ਭਾਈ, ਮੈਨੂੰ ਇਸ ਵਾਰੀ ਖਿਮਾਂ ਦਿਉ, ਮੈਂ ਆਪਣੇ ਜਵਾਈ ਦੀ ਗ਼ਲਤੀ ਤੇ ਕਸੂਰ ਲਈ ਪਸ਼ਚਾਤਾਪ ਕਰਨ ਨੂੰ ਤਿਆਰ ਹਾਂ, ਕਿਰਪਾ ਕਰਕੇ ਇਸ ਨੂੰ ਜ਼ਾਤ ਵਿਚੋਂ ਨਾ ਛੇਕੋ," ਪਰ ਤੁਹਾਡੇ ਪਿਤਾ ਨੇ ਮੇਰੀ ਇਕ ਵੀ ਨਾ ਸੁਣੀ।
"ਪਰ ਇਹ ਮੇਰੇ ਵਸ ਦੀ ਗੱਲ ਨਹੀਂ ਸੀ। ਮੈਂ ਆਪਣੇ ਜਿਗਰ ਦੇ ਟੋਟੇ ਨੂੰ ਕਿਵੇਂ ਛੱਡ ਸਕਦਾ ਸਾਂ, ਇਸ ਲਈ ਆਪਣੇ ਘਰ ਘਾਟ ਤੇ ਸਾਕਾਂ ਅੰਗਾਂ ਨੂੰ ਛੱਡ ਕੇ ਮੈਂ ਕਲਕੱਤੇ ਚਲਾ ਗਿਆ। ਪ੍ਰੰਤੂ ਦੁਖਾਂ ਨੇ ਫਿਰ ਵੀ ਪਿਛਾ ਨਾ ਛਡਿਆ। ਜਦੋਂ ਮੈਂ ਆਪਣੇ ਭਤੀਜੇ ਦੇ ਵਿਆਹ ਦਾ ਸਾਰਾ ਪ੍ਰਬੰਧ ਕਰ ਚੁਕਾ ਤਾਂ ਤੁਹਾਡੇ ਪਿਤਾ -੫੨-
-੫੨-