ਪੰਨਾ:ਦਸ ਦੁਆਰ.pdf/58

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅੱਖਾਂ ਵਿਚ ਨੀਂਦਰ ਵੀ ਹਰਾਮ ਹੋ ਗਈ। ਕਈ ਵਾਰੀ ਤਾਂ ਘਰ ਵਾਲਿਆਂ ਦੇ ਸਾਹਮਣੇ ਹੀ ਉਹ ਬਿਨਾਂ ਕਿਸੇ ਕਾਰਨ ਦੇ ਰੋਣ ਲਗ ਪੈਂਦੀ ਸੀ। ਅਖ਼ੀਰ ਉਸਨੇ ਤੁਸਾਂ ਦੋਹਾਂ ਨੂੰ ਬਹੁਤ ਵਾਰੀ ਛਤ ਤੇ ਇਕ ਦੂਜੇ ਨੂੰ ਝਾਕਦਿਆਂ ਵੇਖਿਆ। ਕਈ ਵਾਰੀ ਤਾਂ ਤੁਸੀਂ ਕਾਲਜ ਵੀ ਨਹੀਂ ਜਾਂਦੇ ਸਓ ਤੇ ਕਿਤਾਬ ਹੱਥ ਵਿਚ ਪਕੜੀ ਛਤ ਤੇ ਹੀ ਬੈਠੇ ਰਹਿੰਦੇ ਸਓ। ਇਸ ਪ੍ਰਕਾਰ ਆਪਣੀ ਪੜ੍ਹਾਈ ਵਲੋਂ ਵੀ ਲਾਪਰਵਾਹੀ ਕਰ ਰਹੇ ਸਓ।

ਬੈਪਰ ਦਾਸ ਨੇ ਸਾਰੀ ਵਿਥਿਆ ਦਸ ਕੇ ਮੈਥੋਂ ਸਲਾਹ ਪੁਛੀ। ਮੈਂ ਉਸ ਨੂੰ ਆਖਿਆ, "ਤੁਸੀਂ ਕਦ ਦੇ ਬਨਾਰਸ ਯਾਤਰਾ ਦੀ ਇਛਿਆ ਕਰ ਰਹੇ ਹੋ। ਹੁਣ ਤੁਸੀਂ ਆਪਣੀ ਇਸ ਸ਼ੁਭ ਚਾਹ ਨੂੰ ਪੂਰਾ ਕਰੋ, ਕੁੜੀ ਮੇਰੇ ਹਵਾਲੇ ਕਰ ਜਾਉ, ਮੈਂ ਉਸ ਦੀ ਦੇਖ ਭਾਲ ਕਰਦਾ ਰਹਾਂਗਾ।"

ਬੁੱਢਾ ਬ੍ਰਾਹਮਣ ਚਲਾ ਗਿਆ ਤੇ ਕੁੜੀ ਨੂੰ ਮੇਰੇ ਸਪੁਰਦ ਕਰ ਗਿਆ। ਮੈਂ ਉਸ ਕੁੜੀ ਨੂੰ ਸ੍ਰੀ ਪਤੀ ਚੈਟਰਜੀ ਦੇ ਮਕਾਨ ਤੇ ਰਖ ਕੇ ਇਹ ਧੁਮਾ ਦਿਤਾ ਜੋ ਉਹ ਉਹਦਾ ਪਿਤਾ ਹੈ। ਇਸ ਦੇ ਮਗਰੋਂ ਜੋ ਕੁਝ ਹੋਇਆ, ਉਸ ਦਾ ਤੁਹਾਨੂੰ ਪਤਾ ਹੀ ਹੈ। ਅਜ ਤੁਹਾਨੂੰ ਇਹ ਸਾਰੀ ਕਹਾਣੀ ਸੁਣਾ ਕੇ ਮੈਨੂੰ ਅਤੀ ਆਨੰਦ ਆ ਰਿਹਾ ਹੈ ਤੇ ਮੇਰੀ ਛਾਤੀ ਤੋਂ ਇਕ ਭਾਰੀ ਬੋਝ ਹਟ ਗਿਆ ਹੈ। ਕੀ ਇਹ ਇਕ ਕਿੱਸਾ ਨਹੀਂ ਹੈ? ਮੈਂ ਚਾਹੁੰਦਾ ਹਾਂ ਕਿ ਇਸ ਕਹਾਣੀ ਨੂੰ ਲਿਖ ਕੇ ਇਕ ਪੁਸਤਕ ਦੀ ਸ਼ਕਲ ਵਿਚ ਛਪਵਾਵਾਂ, ਪਰੰਤੂ ਮੈਂ ਆਪ ਕੋਈ ਲਿਖਾਰੀ ਨਹੀਂ ਹਾਂ। ਲੋਕੀ ਆਖਦੇ ਹਨ, ਜੋ ਮੇਰੇ ਭਤੀਜੇ ਨੂੰ ਇਸ ਕੰਮ ਦਾ ਕੁਝ ਸ਼ੌਕ ਹੈ, ਮੈਂ ਉਸ ਨੂੰ ਆਖਾਂਗਾ ਜੋ ਮੇਰੇ ਵਾਸਤੇ ਉਹ ਲਿਖ ਦੇਵੇ। ਸਾਰਿਆਂ ਕੋਲੋਂ ਚੰਗੀ ਗਲ ਤਾਂ ਇਹ ਹੋਵੇਗੀ ਕਿ ਇਸ ਕੰਮ ਦੇ ਪੂਰਾ ਕਰਨ ਵਿਚ ਤੁਸੀਂ ਵੀ ਉਸ ਦਾ ਹੱਥ ਵਟਾਉ, ਕਿਉਂ ਜੁ ਇਸ ਦਾ ਅੰਤ ਮੈਨੂੰ ਚੰਗੀ ਤਰ੍ਹਾਂ ਪਤਾ

-੫੪-