ਪੰਨਾ:ਦਸ ਦੁਆਰ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮਗਰੋਂ ਕਈ ਵਾਰੀ ਮੈਂ ਸ੍ਰੀ ਪਤੀ ਜੀ ਦੇ ਘਰ ਗਿਆ ਤੇ ਕੁਸਮ ਨੂੰ ਬੁਲਾ ਕੇ ਉਸ ਨਾਲ ਤੁਹਾਡਾ ਜ਼ਿਕਰ ਕੀਤਾ। ਸਹਿਜੇ ਸਹਿਜੇ ਆਪਣੀਆਂ ਬਾਤਾਂ ਨਾਲ ਮੈਨੂੰ ਉਸ ਦੀ ਸ਼ਰਮ ਹਯਾ ਦੂਰ ਕਰਨ ਵਿਚ ਸਫ਼ਲਤਾ ਹੋ ਗਈ ਤੇ ਅਖ਼ੀਰ ਜਦੋਂ ਇਕ ਰੋਜ਼ ਮੈਂ ਉਸ ਨੂੰ ਆਖਿਆ ਕਿ ਮੈਂ ਤੁਹਾਡੇ ਦੋਹਾਂ ਦੇ ਵਿਆਹ ਕਰਾਉਣ ਦਾ ਜਤਨ ਕਰਾਂਗਾ, ਤਾਂ ਉਸ ਨੇ ਪੁਛਿਆ, "ਇਹ ਕਿਵੇਂ ਹੋ ਸਕਦਾ ਹੈ।" ਮੈਂ ਉੱਤਰ ਦਿੱਤਾ, "ਇਸ ਗੱਲ ਦੀ ਰਤੀ ਵੀ ਚਿੰਤਾ ਨਾ ਕਰੋ।" ਮੈਂ ਤੈਨੂੰ ਇਕ ਬ੍ਰਾਹਮਣ ਦੀ ਪੁੱਤਰੀ ਸਾਬਤ ਕਰ ਦੇਵਾਂਗਾ। ਬਹੁਤ ਚਿਰ ਤੋੜੀ ਗੱਲ ਬਾਤ ਕਰਨ ਮਗਰੋਂ ਉਸ ਮੈਨੂੰ ਬਿਨੈ ਕੀਤੀ, ਜੋ ਮੈਂ ਤੁਹਾਡੀ ਮਨਸ਼ਾ ਦਾ ਵੀ ਪਤਾ ਕਰਾਂ। ਮੈਂ ਖਿਝ ਕੇ ਆਖਿਆ, "ਕੇਹੀਆਂ ਝੱਲਿਆਂ ਵਾਲੀਆਂ ਗੱਲਾਂ ਪਈ ਕਰਦੀ ਹੈਂ, ਉਹ ਮੁੰਡਾ ਤਾਂ ਤੇਰੇ ਪਿਛੇ ਪਗਲਾ ਹੋਇਆ ਪਿਆ ਹੈ, ਇਨ੍ਹਾਂ ਸਾਰੀਆਂ ਗੱਲਾਂ ਦੇ ਉਸ ਨੂੰ ਦੱਸਣ ਦੀ ਕੀ ਲੋੜ ਹੈ? ਪਹਿਲਾਂ ਵਿਆਹ ਹੋਣ ਦਿਉ, ਜਿਹੜਾ ਕੰਮ ਇਸ ਤਰ੍ਹਾਂ ਹੋ ਜਾਂਦਾ ਹੈ, ਉਹ ਸਦਾ ਰਾਸ ਹੀ ਹੁੰਦਾ ਹੈ, ਖ਼ਾਸ ਕਰਕੇ ਜਦੋਂ ਇਸ ਭੇਤ ਦੇ ਪਤਾ ਲੱਗਣ ਦਾ ਰਤੀ ਵੀ ਡਰ ਨਹੀਂ, ਕਿਉਂ ਕੁਰਾਹੇ ਪਾ ਕੇ ਇਕ ਨੌਜਵਾਨ ਦੀ ਸਾਰੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾਵੇ?" ਮੈਨੂੰ ਪਤਾ ਨਹੀਂ ਜੋ ਕੁਸਮ ਨੇ ਮੇਰੀ ਇਸ ਤਜਵੀਜ਼ ਦੀ ਪਰੋੜ੍ਹਤਾ ਕੀਤੀ ਜਾਂ ਨਹੀਂ, ਪਰ ਇਹ ਮੈਨੂੰ ਪਤਾ ਹੈ ਕਿ ਕਈ ਵਾਰੀ ਤਾਂ ਉਹ ਰੋ ਪੈਂਦੀ ਸੀ ਤੇ ਕਈ ਵਾਰੀ ਚੁਪ ਚਾਪ ਬੈਠੀ ਰਹਿੰਦੀ ਸੀ ਤੇ ਜਦੋਂ ਮੈਂ ਇਹ ਆਖਦਾ ਕਿ ਇਸ ਮਾਮਲੇ ਨੂੰ ਜਾਣ ਹੀ ਦਿਉ ਤਾਂ ਤੇ ਉਹ ਬੇਹੱਦ ਉਦਾਸ ਹੋ ਜਾਂਦੀ। ਜਦੋਂ ਇਹ ਦਸ਼ਾ ਹੋ ਗਈ, ਤਾਂ ਮੈਂ ਸ੍ਰੀ ਪਤੀ ਵਲੋਂ ਵਿਆਹ ਦਾ ਸੁਨੇਹਾ ਦੇ ਕੇ ਤੁਹਾਡੇ ਕੋਲ ਭੇਜਿਆ ਤੇ ਤੁਸਾਂ ਨੇ ਬਿਨਾਂ ਹੀਲ ਹੁੱਜਤ ਦੇ ਝਟ ਪਟ ਇਸ ਨੂੰ ਪ੍ਰਵਾਨ ਕਰ ਲਿਆ। ਮੁਕੱਰਰ ਕੀਤੀ ਹੋਈ ਤਾਰੀਖ਼ ਤੋਂ ਕੁਝ ਰੋਜ਼ ਪਹਿਲਾਂ ਇਸ ਕੁੜੀ ਨੂੰ ਮਨਾਉਣ ਵਿਚ ਮੈਨੂੰ

-੫੬-