ਰੱਬ ਦੀ ਕਰਨੀ ਥੋੜ੍ਹੇ ਵਰ੍ਹਿਆਂ ਵਿਚ ਹੀ ਇਹ ਗ਼ਰੀਬ ਹੋ ਗਏ ਤੇ ਜਾਨ ਸ਼ੈਕਸਪੀਅਰ ਨੂੰ ਆਪਣੀ ਵਹੁਟੀ ਦੀ ਜਾਇਦਾਦ ਗਹਿਣੇ ਪਾ ਕੇ ਕਰਜ਼ਾ ਚੁਕਣਾ ਪਿਆ।
ਇਸ ਸਮੇਂ ਪੰਜ ਬੱਚਿਆਂ- ਤਿੰਨ ਮੁੰਡਿਆਂ ਤੇ ਦੋ ਕੁੜੀਆਂ, ਨੂੰ ਵਿੱਦਿਆ ਦੇਣ ਦਾ ਭਾਰ ਉਸ ਦੇ ਸਿਰ ਤੇ ਸੀ। ਮੁੰਡਿਆਂ ਨੂੰ ਪਿੰਡ ਦੇ ਸਕੂਲ ਵਿਚ ਮੁਫ਼ਤ ਵਿੱਦਿਆ ਮਿਲ ਸਕਦੀ ਸੀ ਤੇ ਇੱਥੇ ਹੀ ਸ਼ੈਕਸਪੀਅਰ ਜੀ ਨੇ ਲਾਤੀਨੀ, ਵਿਆਕਰਣ ਤੇ ਸਾਹਿੱੱਤ ਦੀ ਵਿੱਦਿਆ ਪਰਾਪਤ ਕੀਤੀ। ਫ਼ਰਾਂਸੀਸੀ ਜਿਸ ਨੂੰ ਉਸ ਨੇ ਆਪਣੇ ਕੁਝ ਕੁ ਨਾਟਕਾਂ ਵਿਚ ਵੀ ਵਰਤਿਆ ਹੈ, ਕਿਧਰੇ ਵੱਡੀ ਉਮਰ ਵਿਚ ਜਾ ਕੇ ਸਿਖੀ ਸੀ।
ਮੁੱਕਦੀ ਗੱਲ ਪਿਤਾ ਦੀ ਮਾਲੀ ਦਸ਼ਾ ਬਹੁਤ ਖ਼ਰਾਬ ਹੋਣ ਕਰਕੇ ਉਸ ਨੂੰ ਛੇਤੀ ਹੀ ਸਕੂਲ ਛੱਡਣਾ ਪਿਆ ਤੇ ਅਜੇ ਤੇਰ੍ਹਾਂ ਵਰ੍ਹਿਆਂ ਦਾ ਹੀ ਸੀ ਜੋ ਘਰ ਦਾ ਗੁਜ਼ਾਰਾ ਤੋਰਨ ਲਈ ਉਹ ਆਪਣੇ ਪਿਤਾ ਦੇ ਨਾਲ ਕਸਾਈਆਂ ਦਾ ਕੰਮ ਕਰਨ ਲੱਗ ਪਿਆ।
ਸ਼ੈਕਸਪੀਅਰ ਕੋਈ ਸਾਢੇ ਅਠਾਰਾਂ ਸਾਲਾਂ ਦਾ ਹੀ ਸੀ, ਜਦ ਉਸ ਦੀ ਸ਼ਾਦੀ ਇਕ ਲਾਗੇ ਦੇ ਪਿੰਡ ਦੇ ਰਿਚਰਡ ਹਾਥਵੇ ਦੀ ਲੜਕੀ ਐਨ. ਹਾਥਵੇ ਨਾਲ ਹੋ ਗਈ, ਜਿਹੜੀ ਉਸ ਵੇਲੇ ਪਤੀ ਪਾਸੋਂ ਕੋਈ ਸੱਤ ਵਰ੍ਹੇ ਉਮਰ ਵਿਚ ਵੱਡੀ ਸੀ। ਉਨ੍ਹਾਂ ਦੇ ਤਿੰਨ ਬਾਲ ਹੋਏ, ਦੋ ਕੁੜੀਆਂ ਤੇ ਇਕ ਮੁੰਡਾ। ਭਾਵੇਂ ਐਨ. ਹਾਥਵੇ ਇਕ ਸਿਆਣੀ ਤੇ ਸੁੰਦਰ ਇਸਤ੍ਰੀ ਸੀ, ਤਾਂ ਭੀ ਉਹ ਆਪਣੇ ਪਤੀ ਨੂੰ ਕਾਬੂ ਵਿਚ ਨਾ ਰੱਖ ਸਕੀ। ਮਲੂਮ ਹੁੰਦਾ ਹੈ ਜੋ ਗ਼ਰੀਬੀ ਕਰ ਕੇ ਸ਼ੈਕਸਪੀਅਰ ਕੁਸੰਗਤ ਵਿਚ ਫਸ ਗਿਆ ਤੇ ਉਸ ਨੂੰ ਦੂਜਿਆਂ ਦੀਆਂ ਜ਼ਮੀਨਾਂ ਵਿਚ ਚੋਰੀ ਕਰਨ ਦੀ ਮੰਦੀ ਵਾਦੀ ਪੈ ਗਈ ਸੀ।
ਇਕ ਵਾਰੀ ਸਰ ਤਾਮਸ ਲੂਸੀ ਦੀ ਰੱਖ ਵਿਚੋਂ ਹਿਰਨ ਤੇ ਸਹੇ ਚੁਰਾਉਣ ਵਿਚ ਹੋਰ ਸਾਥੀਆਂ ਨਾਲ ਉਸ ਨੇ ਵੀ ਹਿੱਸਾ ਲੀਤਾ,
-੬੨-