ਪੰਨਾ:ਦਸ ਦੁਆਰ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੇ ਸਨ। ਸ਼ੈਕਸਪੀਅਰ ਦੀ ਲਿਆਕਤ ਵੇਖ ਕੇ ਉਸ ਨੇ ਵੀ ਉਸ ਦਾ ਹੌਸਲਾ ਵਧਾਇਆ। ਫੇਰ ਜਦੋਂ ਜੇਮਜ਼ ਤਖ਼ਤ ਤੇ ਬੈਠਾ ਤਦ ਉਸ ਨੇ ਵੀ ਸ਼ੈਕਸਪੀਅਰ ਨੂੰ ਆਪਣੇ ਸਾਹਮਣੇ ਨਾਟਕ ਕਰਨ ਲਈ ਬੁਲਾ ਭੇਜਿਆ ਤੇ ਉਸ ਦੇ ਤਮਾਸ਼ੇ ਨੂੰ ਵੇਖ ਕੇ ਡਾਢਾ ਪ੍ਰਸੰਨ ਹੋਇਆ।

ਸ਼ੈਕਸਪੀਅਰ ਦਾ ਆਖ਼ਰੀ ਨਾਟਕ ‘ਤੂਫ਼ਾਨ' (Tempest) ਹੈ, ਜਿਹੜਾ ਸੰਨ ੧੬੧੩ ਈ: ਵਿਚ ਇਸ ਨੇ ਸ਼ਾਹਜ਼ਾਦੀ ਅਲਿਜ਼ਬੈੱਥ ਦਾ ਫਰੈਡਰਿਕ ਦੇ ਨਾਲ ਵਿਆਹ ਹੋਣ ਦੇ ਸਮੇਂ ਤੇ ਤਮਾਸ਼ਾ ਦੱਸਣ ਲਈ ਰਚਿਆ ਸੀ।

ਗਿਆਰਾਂ ਸਾਲ ਲੰਡਨ ਵਿਚ ਰਹਿਣ ਦੇ ਮਗਰੋਂ ਉਹ ਮੁੜ ਆਪਣੇ ਪਿੰਡ ਸਟਰੈਟਫ਼ੋਰਡ ਵਿਚ ਆ ਰਿਹਾ ਤੇ ਹਰ ਥਾਂ ਉਸ ਦੀ ਅਤਿਅੰਤ ਵਡਿਆਈ ਹੋਈ। ਉਸ ਦੀ ਆਮਦਨ ਵੀ ਏਨੀ ਵਧ ਗਈ ਕਿ ਗਰੀਬ ਕਸਾਈ ਪਿਉ ਦਾ ਇਹ ਮੁੰਡਾ ਬਹੁਤ ਸਾਰੀ ਜ਼ਮੀਨ ਤੇ ਜਾਇਦਾਦ ਦਾ ਮਾਲਕ ਬਣ ਗਿਆ।

੧੬੧੧ ਦੇ ਮਗਰੋਂ ਉਸ ਨੇ ਨਾਟਕ ਲਿਖਣ ਦਾ ਕੰਮ ਛੱਡ ਦਿੱਤਾ ਅਤੇ ਬਾਹਲਾ ਸਮਾਂ ਆਪਣੇ ਪਿੰਡ ਵਿਚ ਹੀ ਬਤੀਤ ਕਰਨ ਲੱਗ ਪਿਆ।

੧੬੧੬ ਦੇ ਆਰੰਭ ਵਿਚ ਉਸ ਦੀ ਜਾਨ ਢਿੱਲੀ ਪੈ ਗਈ। ਭਾਵੇਂ ਉਸਦੀ ਮੌਤ ਦਾ ਅਸਲੀ ਕਾਰਨ ਪਤਾ ਨਹੀਂ ਲੱਗਾ, ਪਰ ਅਨੁਮਾਨ ਲਾਇਆ ਜਾਂਦਾ ਹੈ, ਜੋ ਉਸ ਦੇ ਇੱਕੋ ਇੱਕ ਪੁੱਤਰ ਹੈਨਮੇਟ ਦੀ ਮੌਤ ਨੇ ਉਸ ਦਾ ਲੱਕ ਤੋੜ ਦਿਤਾ ਤੇ ਇਸ ਦੁੱਖ ਵਿਚ ਕੇਵਲ ਪ੨ ਸਾਲ ਦੀ ਆਯੂ ਬਤੀਤ ਕਰਕੇ ਉਹ ਕਾਲ ਵੱਸ ਹੋ ਗਿਆ। ਉਸ ਦੀ ਲੋਥ ਨੂੰ ਸਟਰੈਟਫੋਰਡ ਦੇ ਗਿਰਜੇ ਵਿਚ ਦਫ਼ਨ ਕੀਤਾ ਗਿਆ। ਉਸਦੀ ਕਬਰ ਉੱਤੇ ਫੁੱਲ ਚੜ੍ਹਾਉਣਾ ਇੰਗਲੈਂਡ ਦਾ ਸ਼ਹਿਨਸ਼ਾਹ ਭੀ ਮਾਣ ਸਮਝਦਾ ਹੈ।


-੬੪-