ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/69

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵੈਨਿਸ ਦਾ ਬਿਉਪਾਰੀ

੧.

ਪੁਰਾਣੇ ਸਮੇਂ ਦੀ ਗੱਲ ਹੈ, ਯੂਰਪ ਦੇ ਉੱਘੇ ਨਗਰ ਵੈਨਿਸ ਵਿਚ ਇਕ ਵੱਡਾ ਬਿਉਪਾਰੀ ਰਹਿੰਦਾ ਸੀ, ਜਿਸ ਦਾ ਨਾਉਂ ਐਨਤੋਨੀਊ ਸੀ। ਇਹ ਬਿਉਪਾਰੀ ਵੱਡਾ ਭਲਾ ਲੋਕ ਸੀ। ਇਸ ਨੂੰ ਰੁਪਿਆ ਜੋੜਨ ਦਾ ਖ਼ਿਆਲ ਨਹੀਂ ਸੀ, ਸਗੋਂ ਉਸ ਦੀ ਦਿਲੀ ਮਨਸ਼ਾ ਇਸ ਰੁਪਏ ਨੂੰ ਇਹੋ ਜਿਹੇ ਢੰਗ ਨਾਲ ਵਰਤਣ ਦੀ ਸੀ, ਜਿਸ ਦੁਆਰਾ ਗ਼ਰੀਬ ਗੁਰਬੇ ਨੂੰ ਲਾਭ ਪੁਜ ਸਕੇ। ਇਸੇ ਗੱਲ ਨੂੰ ਮੁੱਖ ਰੱਖ ਕੇ ਉਹ ਲੋੜਵੰਦਾਂ ਨੂੰ ਕਰਜ਼ਾ ਦੇਂਦਾ ਸੀ, ਪ੍ਰੰਤੂ ਉਨ੍ਹਾਂ ਕੋਲੋਂ ਵਿਆਜ ਨਹੀਂ ਸੀ ਲਿਆ ਕਰਦਾ। ਇਸ ਭਲਾਈ ਕਾਰਨ ਸਾਰੇ ਸ਼ਹਿਰ ਵਿਚ ਉਸ ਦੀ ਉਪਮਾਂ ਹੁੰਦੀ ਸੀ ਤੇ ਜਦੋਂ ਵੀ ਉਹ ਬਾਜ਼ਾਰ ਵਿਚੋਂ ਲੰਘਦਾ, ਲੋਕੀ ਦੇਵਤਿਆਂ ਵਾਂਗ ਉਸ ਦੇ ਚਰਨ ਪਰਸਦੇ। ਉਸੇ ਨਗਰ ਵਿਚ ਇਕ ਹੋਰ ਯਹੂਦੀ ਸ਼ਾਹੂਕਾਰ ਸ਼ਾਈਲਾਕ ਰਹਿੰਦਾ ਸੀ, ਜਿਹੜਾ ਐਨਤੋਨੀਊ ਨਾਲ ਈਰਖਾ ਕਰਦਾ ਸੀ। ਇਹ ਗੱਲ ਹੈ ਵੀ ਸੀ ਕੁਦਰਤੀ, ਕਿਉਂ ਜੋ ਸ਼ਾਈਲਾਕ ਕਰੜੀ ਵਿਆਜ ਤੇ ਕਰਜ਼ਾ ਦੇਂਦਾ ਸੀ ਤੇ ਜਦੋਂ ਐਨਤੋਨੀਊ ਨੂੰ

-੬੫-