ਪੰਨਾ:ਦਸ ਦੁਆਰ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨਤੋਨੀਉ- ਮੈਂ ਇਕ ਬਿਉਪਾਰੀ ਹਾਂ, ਕਦੇ ਤਾਂ ਸਾਡੇ ਘਰ ਰੁਪਿਆਂ ਦੇ ਢੇਰ ਲਗੇ ਰਹਿੰਦੇ ਹਨ ਤੇ ਕਦੇ ਦੇਗਾਂ ਉਕੀਆਂ ਹੀ ਮਸਤਾਨੀਆਂ ਹੁੰਦੀਆਂ ਹਨ। ਰੱਬ ਦੀ ਕੁਦਰਤ, ਇਸ ਵੇਲੇ ਘਰ ਵਿਚ ਰਕਮ ਮੌਜੂਦ ਨਹੀਂ। ਨਹੀਂ ਤਾਂ, ਰੁਪਿਆ ਕੀ, ਜਾਨ ਤੋਂ ਵੀ ਦਰੇਗ ਨਹੀਂ! ਖੈਰ ਨਗਰ ਵਿਚ ਸ਼ਾਹੂਕਾਰਾਂ ਕੋਲੋਂ ਪਤਾ ਕਰਦੇ ਹਾਂ ਜੇ ਰੁਪਿਆ ਮਿਲ ਸਕੇ ਤਾਂ ਮੈਂ ਤੁਹਾਡੀ ਖ਼ਾਤਰ ਕਰਜ਼ਾ ਚੁਕਣ ਨੂੰ ਵੀ ਤਿਆਰ ਹਾਂ।

ਇਸ ਗਲ ਦੇ ਮਗਰੋਂ ਉਹ ਕਿਤਨੇ ਹੀ ਸ਼ਾਹੂਕਾਰਾਂ ਕੋਲ ਗਿਆ, ਪ੍ਰੰਤੂ ਰੁਪਿਆ ਨਾ ਮਿਲ ਸਕਿਆ। ਇਕੋ ਹੀ ਪੁਰਸ਼ ਬਾਕੀ ਰਹਿੰਦਾ ਸੀ, ਜਿਸ ਕੋਲੋਂ ਰੁਪਿਆ ਮਿਲ ਸਕਦਾ ਸੀ ਤੇ ਉਹ ਸ਼ਾਈਲਾਕ ਸੀ। ਇਸ ਦੇ ਅਗੇ ਐਨਤੋਨੀਊ ਹੱਥ ਨਹੀਂ ਪਸਾਰਨਾ ਚਾਹੁੰਦਾ ਸੀ, ਪ੍ਰੰਤੂ ਮਤਲਬ ਬੁਰੀ ਬਲਾ ਹੈ। ਪਿਆਰੇ ਮਿੱਤਰ ਦੀ ਖ਼ਾਤਰ ਉਹ ਸ਼ਾਈਲਾਕ ਕੋਲ ਵੀ ਗਿਆ। ਜਦੋਂ ਤਿੰਨ ਹਜ਼ਾਰ ਰੁਪਿਆ ਤਿੰਨਾਂ ਮਹੀਨਿਆਂ ਲਈ ਕਰਜ਼ਾ ਮੰਗਿਆ, ਤਾਂ ਉਸ ਨੇ ਹਸਦੇ ਹਸਦੇ ਆਖਿਆ, "ਜਿਤਨਾ ਰੁਪਿਆ ਲੋੜ ਜੇ ਲੈ ਜਾਓ, ਜਿਤਨਾ ਚਿਰ ਦਿਲ ਕਰੇ ਵਰਤ ਲਓ। ਤੁਸੀਂ ਇਕ ਭਲੇ ਪੁਰਸ਼ ਹੋ ਤੇ ਦੂਜਿਆਂ ਕੋਲੋਂ ਵਿਆਜ ਨਹੀਂ ਲੈਂਦੇ, ਇਸ ਕਰਕੇ ਮੈਨੂੰ ਵੀ ਇਹ ਨਹੀਂ ਸੋਭਦਾ ਜੋ ਤੁਹਾਡੇ ਕੋਲੋਂ ਸੂਦ ਲਵਾਂ। ਹਾਂ ਇਸ ਮਿਤ੍ਰਤਾ ਦੀ ਗੰਢ ਨੂੰ ਪੱਕਾ ਰੱਖਣ ਲਈ ਕੇਵਲ ਠੱਠੇ ਮਖੌਲ ਵਿਚ ਇਕ ਰੁਕਾ ਲਿਖ ਦਿਓ ਕਿ ਜੇ ਕਦੇ ਇਹ ਰਕਮ ਤਿੰਨਾਂ ਮਹੀਨਿਆਂ ਵਿਚ ਵਾਪਸ ਨਾ ਹੋਈ ਤਾਂ ਮੈਨੂੰ ਹੱਕ ਹੋਵੇਗਾ ਜੋ ਤੁਹਾਡੀ ਛਾਤੀ ਤੋਂ ਅਧ ਸੇਰ ਮਾਸ ਦਾ ਟੋਟਾ ਵਢ ਲਵਾਂ।"

ਬਸੈਨੀਊ ਇਹ ਸੁਣ ਕੇ ਕੰਬ ਗਿਆ। ਪ੍ਰੰਤੂ ਸ਼ਾਈਲਾਕ ਨੇ ਆਖਿਆ, "ਸੋਚੋ ਤਾਂ ਸਹੀ ਮੈਂ ਮਨੁਖੀ ਮਾਸ ਨੂੰ ਕੀ ਕਰਨਾ ਹੈ, ਇਹ ਤਾਂ ਕੇਵਲ ਠੱਠੇ ਦੀ ਗੱਲ ਹੈ।" ਐਨਤੋਨੀਊ ਨੇ ਵੀ ਮਿੱਤਰ

-੬੭-