ਪੰਨਾ:ਦਸ ਦੁਆਰ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਆਖਿਆ, "ਡਰੋ ਨਹੀਂ, ਮਾਮੂਲੀ ਗੱਲ ਹੈ। ਮੈਂ ਇਹ ਸ਼ਰਤ ਹੁਣੇ ਹੀ ਲਿਖ ਦੇਂਦਾ ਹਾਂ। ਮੇਰੇ ਜ਼ਹਾਜ਼ ਦੋ ਮਹੀਨਿਆਂ ਦੇ ਅੰਦਰ ਅੰਦਰ ਵੈਨਿਸ ਪੁਜ ਜਾਣਗੇ ਤੇ ਫਿਰ ਤਿੰਨ ਹਜ਼ਾਰ ਕੀ ਤੀਹ ਹਜ਼ਾਰ ਦਾ ਪ੍ਰਬੰਧ ਕਰਨਾ ਵੀ ਕੋਈ ਔਖਾ ਨਹੀਂ ਹੋਵੇਗਾ।" ਮੁਕਦੀ ਗੱਲ ਇਹ ਕਿ ਰੁੱਕੇ ਵਿਚ ਐਨਤੋਨੀਊ ਨੇ ਇਹ ਸ਼ਰਤ ਲਿਖ ਦਿਤੀ ਤੇ ਤਿੰਨ ਹਜ਼ਾਰ ਰੁਪਿਆ ਲੈ ਕੇ ਆਪਣੇ ਮਿੱਤਰ ਦੇ ਹਵਾਲੇ ਕੀਤਾ।

੩.

ਹੁਣ ਪੋਰਸ਼ੀਆ ਦੀ ਸੁਣੋ। ਉਸ ਦੇ ਨਗਰ ਬੈਲਮੌਂਟ ਵਿਚ, ਉਸ ਦੇ ਨਾਲ ਵਿਆਹ ਕਰਨ ਦੀ ਨੀਤ ਧਾਰਨ ਕਰ ਕੇ ਕਿਤਨੇ ਹੀ ਰਾਜ-ਕੁਮਾਰ ਤੇ ਅਮੀਰਜ਼ਾਦੇ ਆਏ, ਪ੍ਰੰਤੂ ਖਾਲੀ ਹੱਥ ਮੁੜ ਗਏ। ਕੋਈ ਵੀ ਉਹ ਸੰਦੂਕ ਨਾ ਚੁਣ ਸਕਿਆ, ਜਿਸ ਵਿਚ ਉਸਦੀ ਮੂਰਤ ਸੀ। ਇਕ ਰਾਜ-ਕੁਮਾਰ ਨੇ ਸੋਨੇ ਦਾ ਸੰਦੂਕ ਚੁਣਿਆ ਤੇ ਆਖਣ ਲਗਾ ਇਸ ਵਿਚ ਮੇਰੀ ਪਿਆਰੀ ਦੀ ਮੂਰਤ ਹੈ। ਪ੍ਰੰਤੂ ਜਦੋਂ ਖੋਲ੍ਹ ਕੇ ਵੇਖਿਆ ਤਾਂ ਉਸ ਵਿਚੋਂ ਇਕ ਕਾਗਜ਼ ਦਾ ਪੁਰਜ਼ਾ ਨਿਕਲਿਆ ਜਿਸ ਉਤੇ ਲਿਖਿਆ ਹੋਇਆ ਸੀ:-

ਦੁਨੀਆਂ ਇਕ ਜ਼ਾਹਿਰਦਾਰੀ ਏ, ਸੰਭਲ ਕੇ ਪੈਰ ਟਿਕਾਇਆ ਕਰ!

ਇਹ ਚੋਪੜ ਚਾਪੜ ਝੂਠੀ ਏ, ਕੋਈ ਸੋਚ ਵਿਚਾਰ ਦੁੜਾਇਆ ਕਰ!

ਹਰ ਚਮਕਣ ਵਾਲੀ ਸ਼ੈ ਬੀਬਾ, ਕੁੰਦਨ ਹੀ ਹੋਇਆ ਕਰਦੀ ਨਹੀਂ,

ਤਕ ਪੋਚਾ ਪਾਚੀ ਦੁਨੀਆਂ ਦੀ, ਐਵੇਂ ਨਾ ਜੀ ਭਰਮਾਇਆ ਕਰ!

ਬਸ ਉਸ ਵਿਚਾਰੇ ਨੂੰ ਮੁੜਨਾ ਹੀ ਪਿਆ। ਇਕ ਹੋਰ ਨੇ ਚਾਂਦੀ ਦੀ ਸੰਦੂਕ ਚੁਣੀ, ਪ੍ਰੰਤੂ ਜਦ ਖੋਲ੍ਹ ਕੇ ਵੇਖੀ ਤਾਂ ਉਸ ਵਿਚ ਇਕ ਮੁਰਦੇ ਦੀ ਖੋਪਰੀ ਨਿਕਲੀ, ਇਸ ਲਈ ਉਹ ਵੀ ਆਪਣਾ ਮੂੰਹ ਲੈ ਕੇ ਚੁਪ ਚਪੀਤਾ ਮੁੜ ਗਿਆ। ਇਸ ਪਰਕਾਰ ਕਿਤਨੇ ਹੀ ਹੋਰ ਰਾਜਕੁਮਾਰ ਤੇ ਅਮੀਰਜ਼ਾਦੇ ਆਏ, ਪ੍ਰੰਤੂ ਉਨ੍ਹਾਂ ਸਾਰਿਆਂ ਨੇ

-੬੮-