ਜਾਂ ਸੋਨੇ ਦੀ ਸੰਦੂਕ ਤੇ ਹੱਥ ਰਖਿਆ ਜਾਂ ਚਾਂਦੀ ਤੇ ਤੀਸਰੀ ਸੰਦੂਕ ਵਲ ਜਿਹੜੀ ਸਿਕੇ ਦੀ ਸੀ, ਕਿਸੇ ਨੇ ਤਕਿਆ ਵੀ ਨਾ, ਭਾਵੇਂ ਪੋਰਸ਼ੀਆ ਦੀ ਮੂਰਤ ਉਸੇ ਵਿਚ ਰਖੀ ਪਈ ਸੀ।
ਬਸੈਨੀਊ ਨੇ ਤਿੰਨ ਹਜ਼ਾਰ ਰੁਪਿਆ ਲੈ ਕੇ ਚੰਗੇ ਸਾਫ਼ ਸੁਥਰੇ ਕਪੜੇ ਬਣਵਾਏ। ਵਧੀਆ ਸਾਮਾਨ ਖਰੀਦਿਆ ਤੇ ਨੌਕਰ ਚਾਕਰ ਨਾਲ ਲੈ ਕੇ ਪੂਰੀ ਅਮੀਰੀ ਠਾਠ ਵਿਚ ਬੈਲਮੌਂਟ ਪੁਜਿਆ ਜਿਥੇ ਆ ਕੇ ਉਸਨੇ ਝਟ ਪਟ ਪੋਰਸ਼ੀਆ ਨੂੰ ਸੁਨੇਹਾ ਭੇਜਿਆ ਜੋ ਮੈਂ ਵੈਨਿਸ ਦਾ ਵਸਨੀਕ ਹਾਂ ਤੇ ਤੁਹਾਡੇ ਨਾਲ ਵਿਆਹ ਕਰਨ ਆਇਆ ਹਾਂ। ਪੋਰਸ਼ੀਆ ਨੇ ਉਸਨੂੰ ਆਪਣੇ ਮਹਲ ਅੰਦਰ ਸਦਵਾ ਆਖਿਆ, "ਤੁਹਾਨੂੰ ਤਿੰਨ ਗਲਾਂ ਦਾ ਇਕਰਾਰ ਕਰਨਾ ਪਵੇਗਾ, ਪਹਿਲੀ ਗਲ ਤਾਂ ਇਹ ਜੇ ਕਦੇ ਉਹ ਸੰਦੂਕ ਨਾ ਚੁਣ ਸਕੋ ਜਿਸ ਵਿਚ ਮੇਰੀ ਤਸਵੀਰ ਪਈ ਹੈ ਤਾਂ ਚੁਪ ਚਾਪ ਚਲੇ ਜਾਓਗੇ ਤੇ ਕਿਸੇ ਪਰਕਾਰ ਦਾ ਰੌਲਾ ਰੱਪਾ ਨਹੀਂ ਪਾਓਗੇ। ਦੂਜੀ ਗੱਲ ਇਹ ਕਿ ਕਿਸੇ ਨੂੰ ਦਸੋਗੇ ਨਹੀਂ ਕਿ ਤੁਸਾਂ ਨੇ ਕਿਹੜੀ ਸੰਦੂਕ ਚੁਣੀ ਸੀ ਤੇ ਇਹ ਜੋ ਠੀਕ ਸੰਦੂਕ ਚੁਣ ਲਈ ਤਾਂ ਜੀਉਂਦੇ ਜੀ ਕਿਸੇ ਹੋਰ ਤੀਂਵੀ ਨਾਲ ਵਿਆਹ ਨਹੀਂ ਕਰੋਗੇ।" ਬਸੈਨੀਊ ਨੇ ਇਨ੍ਹਾਂ ਤਿੰੰਨਾਂ ਸ਼ਰਤਾਂ ਨੂੰ ਮਨਜ਼ੂਰ ਕਰ ਲੀਤਾ ਤੇ ਕਾਹਲੀ ਕਾਹਲੀ ਉਸ ਕਮਰੇ ਵਲ ਹੋਇਆ ਜਿਥੇ ਇਹ ਸੰਦੂਕਾਂ ਪਈਆਂ ਸਨ। ਪੋਰਸ਼ੀਆ ਨੇ ਬਸੈਨੀਊ ਨੂੰ ਆਖਿਆ, "ਵੇਖੋ ਜੀ ਇਹ ਤਿੰਨ ਸੰਦੂਕਾਂ ਹਨ- ਇਕ ਸੋਨੇ ਦੀ ਹੈ, ਇਕ ਚਾਂਦੀ ਦੀ ਤੇ ਇਕ ਸਿਕੇ ਦੀ। ਇਨ੍ਹਾਂ ਵਿਚੋਂਂ ਇਕ ਅੰਦਰ ਮੇਰੀ ਮੂਰਤ ਪਈ ਹੈ, ਸੋ ਜੇ ਤੁਸਾਂ ਨੇ ਠੀਕ ਉਸ ਨੂੰ ਚੁਣ ਲਿਆ ਤਾਂ ਸਵਰਗਵਾਸੀ ਪਿਤਾ ਜੀ ਦੀ ਵਸੀਅਤ ਮੂਜਬ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗੀ ਤੇ ਮੇਰੇ ਸਾਰੇ ਮਾਲ ਅਸਬਾਬ ਧਨ ਦੌਲਤ, ਜਾਇਦਾਦ ਜਗੀਰ ਤੇ ਤੁਹਾਡਾ ਕਬਜ਼ਾ ਹੋ ਜਾਵੇਗਾ।"
ਬਸੈਨੀਊ ਹੈਰਾਨ ਸੀ ਜੋ ਕਿਵੇਂ ਫੈਸਲਾ ਕਰੇ ਕਿ ਕਿਹੜੀ
-੬੯-