ਪੰਨਾ:ਦਸ ਦੁਆਰ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਅਦਾਲਤ ਅੰਦਰ ਚੁਪ ਵਰਤ ਗਈ।

ਪੋਰਸ਼ੀਆ- "ਇਸ ਰੁੱੱਕੇ ਮੂਜਬ ਤੇਰਾ ਕੇਵਲ ਅੱਧ ਸੇਰ ਮਾਸ ਤੇ ਹੱਕ ਹੈ, ਲਹੂ ਦੀ ਇਕ ਬੂੰਦ ਤੇ ਵੀ ਨਹੀਂ। ਸੋ ਚੇਤੇ ਰਖ, ਜੇ ਕਦੀ ਇਸ ਬਿਉਪਾਰੀ ਦੀ ਛਾਤੀ ਤੋਂ ਲਹੂ ਦਾ ਇਕ ਕਤਰਾ ਵੀ ਤੂੰ ਵੀਟਿਆ ਤਾਂ ਵੈਨਿਸ ਦੇ ਕਾਨੂੰਨ ਦੇ ਸ਼ਕੰਜੇ ਵਿਚ ਤੂੰ ਬੁਰੀ ਤਰ੍ਹਾਂ ਫਸ ਜਾਵੇਂਗਾ।"

ਇਹ ਕਾਨੂੰਨੀ ਨੁਕਤਾ ਸੁਣ ਕੇ ਸ਼ਾਈਲਾਕ ਦੀਆਂ ਅੱਖਾਂ ਤੋਂ ਪਟੀ ਲਹਿ ਗਈ, ਤੇ ਉਸ ਨੇ ਡਾਢੀ ਬੇ-ਵਸੀ ਵਿਚ ਆਖਿਆ, "ਤਾਂ ਮਾਸ ਨੂੰ ਰਹਿਣ ਹੀ ਦਿਉ, ਮੇਰੀ ਰਕਮ ਹੀ ਮੇਰੇ ਹਵਾਲੇ ਕਰ ਦਿਉ।"

ਬਸੈਨੀਊ ਨੇ ਛੇਤੀ ਛੇਤੀ ਆਖਿਆ, “ਮੈਂ ਰਕਮ ਭਰਨ ਨੂੰ ਤਿਆਰ ਹਾਂ, ਇਹ ਲਉ ਜੀ ਰੁਪਿਆ।" ਪ੍ਰੰਤੂ ਪੋਰਸ਼ੀਆ ਨੇ ਬਸੈਨੀਊ ਨੂੰ ਰੋਕ ਕੇ ਆਖਿਆ, “ਰਤੀ ਸਬਰ ਕਰੋ, ਇਸ ਨੂੰ ਆਪਣਾ ਮਾਸ ਲੈਣ ਦਿਉ, ਹੁਣ ਤਾਂ ਅਸੀਂ ਇਕ ਕੌਡੀ ਵੀ ਦੇਣ ਨੂੰ ਤਿਆਰ ਨਹੀਂ।"

ਸ਼ਾਈਲਾਕ ਹੈਰਾਨ ਸੀ ਜੋ ਕੀ ਕਰੇ, ਅਖ਼ੀਰ ਸੋਚ ਸੋਚ ਕੇ ਬੋਲਿਆ, "ਮੈਂ ਰੁਪਿਆ ਤੇ ਮਾਸ ਦੋਵੇਂ ਛਡੇ, ਹੁਣ ਤਾਂ ਰਾਜ਼ੀ ਹੋ?"

ਪੋਰਸ਼ੀਆ ਨੇ ਤਦ ਆਖਿਆ, "ਅਜੇ ਤਾਂ ਕਾਨੂੰਨ ਦੇ ਪੰਜੇ ਵਿਚ ਤੂੰ ਹੈਂ, ਤੂੰ ਵੈਨਿਸ ਦੇ ਇਕ ਵਸਨੀਕ ਦੀ ਜਾਨ ਲੈਣ ਦਾ ਜਤਨ ਕੀਤਾ ਹੈ, ਇਸ ਲਈ ਕਾਨੂੰਨ ਦੁਆਰਾ ਤੇਰੀ ਅੱਧੀ ਜਾਇਦਾਦ ਤੇ ਐਨਤੋਨੀਊ ਦਾ ਹਕ ਹੈ ਤੇ ਅੱੱਧੀ ਸਰਕਾਰੇ ਜ਼ਬਤ ਹੋ ਜਾਏਗੀ।"

ਇਹ ਸੁਣ ਕੇ ਅਦਾਲਤ ਅੰਦਰ ਜਿਤਨੇ ਪੁਰਸ਼ ਬੈਠੇ ਸਨ, ਸਾਰੇ ਖ਼ੁਸ਼ੀ ਨਾਲ ਟੱਪਣ ਲਗ ਪਏ ਤੇ ਬਸੈਨੀਊ ਨੇ ਉੱਚੀ ਜਿਹੀ ਆਖਿਆ, “ਸ਼ਾਈਲਾਕ, ਵੇਖ ਖਾਂ, ਸਚ ਮੁਚ ਇਨਸਾਫ਼ ਦਾ ਦੇਵਤਾ ਅਕਾਸ਼ੋਂ ਧਰਤੀ ਤੇ ਆ ਉਤਰਿਆ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ!" ਐਨਤੋਨੀਊ ਮੁੜ ਮੁੜ ਵਕੀਲ ਵਲ ਤਕਦਾ ਸੀ ਜਿਸ ਨੇ ਉਸ ਦੀ ਜਾਨ ਬਚਾਈ ਸੀ, ਪ੍ਰੰਤੂ ਸ਼ਾਈਲਾਕ ਦੀ

-੭੫-