ਪੰਨਾ:ਦਸ ਦੁਆਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਗ ਬਣ ਕੇ ਦੱਸਣਾ ਹੈ। ਕੁਦਰਤ ਦੇ ਨਜ਼ਾਰਿਆਂ ਨੂੰ ਦਿਲ ਖਿੱਚਵੇਂ ਸ਼ਬਦਾਂ ਵਿਚ ਵਰਣਨ ਕਰਨ ਵਿਚ ਕੋਈ ਹੋਰ ਲਿਖਾਰੀ ਇਨ੍ਹਾਂ ਦਾ ਟਾਕਰਾ ਨਹੀਂ ਕਰ ਸੱਕਦਾ। ਅਜੇ ਪੰਦਰਾਂ ਸਾਲਾਂ ਦੇ ਵੀ ਨਹੀਂ ਹੋਏ ਸਨ, ਜਦੋਂ ਇਨ੍ਹਾਂ ਦੀ ਪਹਿਲੀ ਪੁਸਤਕ ਛਪੀ। ਇਸ ਦੇ ਉਪਰੰਤ ਕਈ ਰਸਾਲਿਆਂ ਲਈ ਲੇਖ ਲਿਖਦੇ ਰਹੇ। ਇਨ੍ਹਾਂ ਦੀ ਪਹਿਲੀ ਲੰਮੀ ਕਵਿਤਾ ‘ਕਵੀ ਦੀ ਕਹਾਣੀ' ਰਸਾਲਾ ‘ਭਾਰਤੀ’ ਵਿਚ ਪਹਿਲੇ ਛਪੀ, ਮਗਰੋਂ ‘ਬਨਫੂਲ’, ‘ਗਾਥਾ’, ‘ਭਾਨੂ ਸਿੰਘ' ਆਦਿ ਵਿਚ ਛਪੀਆਂ।

ਇਨ੍ਹਾਂ ਦੀ ਜਗਤ ਪ੍ਰਸਿੱਧ ਪੁਸਤਕ ਗੀਤਾਂਜਲੀ ਨੂੰ ਉਹ ਮਾਣ ਮਿਲਿਆ ਹੈ, ਜਿਹੜਾ ਕਿਸੇ ਹੋਰ ਪੁਸਤਕ ਨੂੰ ਪ੍ਰਾਪਤ ਨਹੀਂ ਹੋਇਆ। ‘ਚਿਤਰਾਂਗਦਾ, 'ਧਰਮ ਪਰਚਾਰ’, ‘ਰਾਜਾ ਤੇ ਰਾਣੀ, 'ਨਿੱਕੀਆਂ ਕਹਾਣੀਆਂ', 'ਸਾਧਨਾ', 'ਚਿਤਰਾ' ਆਦਿ ਇਨ੍ਹਾਂ ਦੀ ਰਚਨਾ ਦਾ ਸਿੱਟਾ ਸਨ। ਇਹ ਅੱਡ ਅੱਡ ਸਮਿਆਂ ਤੇ ਲਿਖੀਆਂ ਗਈਆਂ ਤੇ ‘ਭਾਰਤੀ', 'ਸਾਧਨਾ', 'ਬਿਆ ਦਰਸ਼ਨਾਂ' ਆਦਿ ਮੇਗਜ਼ੀਨਾਂ ਵਿਚ ਛਪਦੀਆਂ ਰਹੀਆਂ। ਇਸ ਅੰਤਲੀ ਮੇਗਜ਼ੀਨ ਦੇ ਤਾਂ ਇਹ ਆਪ ਐਡੀਟਰ ਸਨ ਤੇ ਦੂਜੀਆਂ ਦੋਹਾਂ ਵਿਚ ਇਨ੍ਹਾਂ ਦੇ ਢੇਰ ਲੇਖ ਛੱਪਦੇ ਰਹੇ ਸਨ।

ਸੰਨ ੧੮੭੭ ਨੂੰ ਇਹ ਇੰਗਲੈਂਡ ਦੀ ਸੈਰ ਨੂੰ ਗਏ, ਪ੍ਰੰਤੂ ਇਨ੍ਹਾਂ ਦੀ ਪੁਸਤਕ (my Reminiscenes) ਪੜ੍ਹਨ ਤੋਂ ਪਤਾ ਚਲਦਾ ਹੈ ਜੋ ਉਥੇ ਠਹਿਰਨ ਵਿਚ ਆਪ ਨੂੰ ਕੋਈ ਖ਼ੁਸ਼ੀ ਨਸੀਬ ਨਹੀਂ ਹੋਈ ਸੀ।

ਸਾਰੇ ਸਭਯ ਸੰਸਾਰ ਇੰਗਲੈਂਡ, ਫ਼ਰਾਂਸ, ਜਰਮਨੀ, ਸਵੇਡਨ, ਆਸਟਰੀਆ, ਜਾਪਾਨ, ਅਮਰੀਕਾ, ਰੂਸ ਆਦਿ ਦੇਸ਼ਾਂ ਦੀ ਇਨ੍ਹਾਂ ਨੇ ਚੰਗੀ ਤਰਾਂ ਸੈਰ ਕਰ ਕੇ ਤਜਰਬਾ ਹਾਸਲ ਕੀਤਾ ਸੀ ਤੇ ਜਿੱਥੇ ਕਿੱਥੇ ਗਏ, ਇਸ ਭਾਰਤ ਦੇ ਨਾਉਂ ਨੂੰ ਸੰਸਾਰ ਵਿਚ ਉੱਘਾ

-੪-