ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
੫
ਤੂਫ਼ਾਨ
ਸ਼ਾਂਤ ਮਹਾਂ ਸਾਗਰ ਦੇ ਅੰਦਰ ਇਕ ਉਜਾੜ ਟਾਪੂ ਨੂੰ ਸ਼ਾਹੋ ਬੁੱਢੀ ਚੁੜੇਲ ਨੇ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਸੀ। ਉਸ ਚੁੜੇਲ ਦੇ ਮਰ ਜਾਣ ਮਗਰੋਂ ਉਥੇ ਦੋ ਪੁਰਸ਼ ਇਕ ਸਫੈਦ ਦਾੜ੍ਹੀਆ ਮਹਾਤਮਾ ਪ੍ਰਹਿਲਾਦ ਤੇ ਦੂਜੀ ਉਸ ਦੀ ਤਿੰਨ ਚਾਰ ਵਰ੍ਹਿਆਂ ਦੀ ਬਾਲ-ਕੁੜੀ ਮੋਹਿਨੀ ਆ ਕੇ ਵਸਨੀਕ ਹੋਏ।
ਪ੍ਰਹਿਲਾਦ ਪਹਲੇ ਦਰਜੇ ਦਾ ਹਿੰਮਤੀ ਤੇ ਉਦਮੀ ਸੀ। ਭਾਵੇਂ ਉਹ ਉਮਰੋਂ ਤਾਂ ਪਕੇਰਾ ਹੀ ਸੀ, ਪਰ ਫਿਰ ਭੀ ਘਰ ਬਾਰ ਦਾ ਸਾਰਾ ਕੰਮ ਚੰਗੀ ਤਰ੍ਹਾਂ ਨਜਿੱਠਦਾ ਸੀ, ਉਸ ਦੇ ਚਿਹਰੇ ਤੋਂ ਸਦਾ ਖ਼ੁਸ਼ੀ ਦੇ ਚਿੰਨ੍ਹ ਪ੍ਰਗਟ ਹੁੰਦੇ ਸਨ। ਕਰੜੀ ਤੋਂ ਕਰੜੀ ਮੁਸ਼ੱੱਕਤ ਕਰਦਿਆਂ ਹੋਇਆਂ ਭੀ ਘਬਰਾਂਦਾ ਨਹੀਂ ਸੀ।
ਉਸ ਦੀਆਂ ਮੋਟੀਆਂ ਮੋਟੀਆਂ ਪਰ ਹਿਸੀਆਂ ਹੋਈਆਂ ਅੱਖੀਆਂ ਤੋਂ ਉਦਾਸੀ ਝਲਕਦੀ ਸੀ, ਭਾਵੇਂ ਉਹ ਉਸ ਨੂੰ ਛੁਪਾਉਣ ਦੀ ਵਾਹ ਲਗਦਾ ਟਿੱਲ ਲਾ ਰਿਹਾ ਸੀ। ਕਦੀ ਕਦੀ ਉਸ ਦੀ ਕੁਟੀਆ ਵਿਚੋਂ ਇਹ ਗੀਤ ਇਕ ਭਰਵੀਂ ਜਿਹੀ ਆਵਾਜ਼ ਨਾਲ ਨਿਕਲਦਾ ਤੇ ਗੂੰਜਦਾ ਹੋਇਆ ਲਾਗੇ ਦੇ ਰੁੱਖਾਂ ਥਾਣੀਂ ਡੂੰਘੀਆਂ
-੭੯-