ਪੰਨਾ:ਦਸ ਦੁਆਰ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਜੇ ਅਰਜਨ ਤੋਂ ਸਹਾਇਤਾ ਲੈ ਕੇ ਇਕ ਹਨੇਰੀ ਰਾਤ ਨੂੰ ਵੈਰੀਆਂ ਨੇ ਮੈਨੂੰ ਤੇ ਤੈਨੂੰ ਇਕ ਟੁਟੀ ਫੁਟੀ ਬੇੜੀ ਵਿਚ ਪਾ ਕੇ ਸਮੁੰਦਰ ਵਿਚ ਠੇਹਲ ਦੇਣ ਦਾ ਮਨਸੂਬਾ ਕੀਤਾ ਤਾਂ ਜੋ ਅਸੀਂ ਸਾਗਰ ਦੀ ਭੇਟ ਹੋ ਜਾਈਏ।"

ਏਨਾ ਕਹਿ ਕੇ ਬੁੱਢੇ ਨੂੰ ਗਚ ਆ ਗਿਆ, ਕਿਸੇ ਪੁਰਾਣੀ ਯਾਦ ਨੇ ਦਿਲ ਨੂੰ ਠੀਸ ਲਈ। ਅੱਖੀਆਂ ਨੇ ਦੋ ਮੋਟੇ ੨ ਅਥਰੂ ਉਸ ਸੁਹਾਵੇ ਵਤਨ ਦੀ ਯਾਦ ਤੇ ਨਿਛਾਵਰ ਕਰ ਦਿਤੇ। ਅੱਖੀਆਂ ਮੀਟੀਆਂ ਗਈਆਂ ਤੇ ਕਿਸੇ ਅਰਸ਼ੀ ਤਾਕਤ ਨੇ ਪਿਆਰੇ ਵਤਨ ਦਾ ਸਾਰਾ ਨਕਸ਼ਾ ਅੱਖੀਆਂ ਅਗੇ ਪੇਸ਼ ਕਰ ਦਿਤ। ਪ੍ਰਹਿਲਾਦ ਇਕ ਵਾਰੀ ਫੇਰ ਕੰਬ ਉਠਿਆ ਤੇ ਇਕ ਲੰਮਾ ਸਾਹ ਲੈ ਬੋਲਿਆ, "ਅਰਜਨ ਦੇ ਇਕ ਵਜ਼ੀਰ ਗਨਪਤ ਦੇ ਜ਼ੁਮੇ ਏਹ ਕੰਮ ਲਗਾ ਪਰ ਉਸ ਨੇ ਤਰਸ ਖਾ ਕੇ ਬੇੜੀ ਵਿਚ ਕੁਝ ਰਸਦ ਪਾਣੀ, ਕਪੜੇ ਤੇ ਕੁਝਕੁ ਪੁਸਤਕ ਜਿਹੜੇ ਮੈਨੂੰ ਦੁਨੀਆਂ ਦੀਆਂ ਸਭ ਵਸਤਾਂ ਤੋਂ ਪਿਆਰੇ ਸਨ, ਰਖ ਦਿਤੇ। ਦੇਵਨੇਤ ਬੇੜੀ ਇਸ ਟਾਪੂ ਦੇ ਕੰਢੇ ਆ ਲਗੀ ਤੇ ਅਸੀਂ ਇਸ ਉਜਾੜ ਟਾਪੂ ਵਿਚ ਕਦਮ ਰਖੇ। ਇਸ ਗੱਲ ਨੂੰ ਬਾਰਾਂ ਸਾਲ ਹੋ ਗਏ ਹਨ ਤੇ ਉਸ ਦਿਨ ਤੋਂ ਮੈਂ ਤੇਰੇ ਪਾਲਣ ਪੋਸ਼ਣ ਤੇ ਪੜ੍ਹਾਉਣ ਦੇ ਕੰਮ ਵਿਚ ਲੱਗਾ ਹੋਇਆ ਹਾਂ ਤੇ ਉਨ੍ਹਾਂ ਪੁਸਤਕਾਂ ਦੀ ਸਹਾਇਤਾ ਨਾਲ ਜਿਹੜੀਆਂ ਇਸ ਵੇਲੇ ਮੇਰੇ ਕੋਲ ਹਨ, ਮੈਂ ਜਾਦੂ ਦੀ ਵਿਦਿਆ ਵਿਚ ਨਿਪੁੰਨ ਹੋ ਗਿਆ ਹਾਂ। ਹੁਣ ਉਹ ਬੰਦੇ ਜੋ ਉਸ ਡਕੇ ਡੋਲੇ ਖਾਂਦੇ ਜਹਾਜ਼ ਵਿਚ ਹਨ, ਮੇਰੇ ਪੁਰਾਣੇ ਵੈਰੀ ਹਨ ਤੇ ਅਜ ਰੱਬ ਸਬੱਬੀ ਮੇਰੇ ਅੜਿਕੇ ਚੜ੍ਹੇ ਹਨ ਨੀਲਾ ਬਾਦ ਦੇ ਰਾਜੇ ਅਰਜਨ ਨੇ ਆਪਣੀ ਧੀ ਦਾ ਨਾਤਾ ਸਮੁੰਦਰੋਂ ਪਾਰ ਇਕ ਸ਼ਹਿਜ਼ਾਦੇ ਨਾਲ ਕੀਤਾ ਸੀ ਤੇ ਹੁਣ ਉਸ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਮੁੜ ਰਿਹਾ ਹੈ ਉਸ ਦੇ ਨਾਲ ਮੇਰਾ ਲੂਣ ਭਰਾ ਹਰਾਮੀ ਅਨੰਤ, ਸ਼ਿਵ ਦੱਤ, ਨੀਲਾ ਬਾਦ ਦਾ ਰਾਜ ਕੁਮਾਰ ਪਰਮਾ

-੮੩-