ਪੰਨਾ:ਦਸ ਦੁਆਰ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੰਦ ਤੇ ਮੇਰੇ ਉਪਰ ਤਰਸ ਖਾਣ ਵਾਲਾ ਵਜ਼ੀਰ ਗਨਪਤ ਹਨ। ਮੈਂ ਹੀ ਆਪਣੀ ਵਿਦਿਆ ਦੀ ਸ਼ਕਤੀ ਨਾਲ ਸਮੁੰਦਰ ਵਿਚ ਤੂਫ਼ਾਨ ਖੜਾ ਕਰ ਕੇ ਇਸ ਜਹਾਜ਼ ਨੂੰ ਇਸ ਪਾਸੇ ਵਲ ਲਿਆਂਦਾ ਹੈ।"

ਪ੍ਰਹਿਲਾਦ ਆਪਣੀ ਦਰਦ ਕਹਾਣੀ ਸੁਣਾਂਦਾ ਰਿਹਾ, ਪ੍ਰੰਤੂ ਮੋਹਿਨੀ ਦੀਆਂ ਅੱਖੀਆਂ ਲਹਿਰਾਂ ਦੇ ਥਪੜ ਖਾਂਦੇ ਜਹਾਜ਼ ਵਲ ਹੀ ਲਗੀਆਂ ਰਹੀਆਂ। ਭਾਵੇਂ ਇਹ ਤੂਫ਼ਾਨ ਪ੍ਰਹਿਲਾਦ ਨੇ ਆਪ ਹੀ ਲਿਆਂਦਾ ਸੀ, ਪਰ ਉਹ ਵੀ ਵੈਰੀਆਂ ਨੂੰ ਜਾਨੋਂ ਮੁਕਾਣਾ ਨਹੀਂ ਸੀ ਚਾਹੁੰਦਾ।

ਉਸ ਦਾ ਭਾਵ ਇਹ ਸੀ ਜੋ ਵੈਰੀਆਂ ਨੂੰ ਆਪਣੀ ਕਰਤੂਤ ਚੇਤੇ ਆ ਜਾਏ, ਤੇ ਆਪਣੇ ਕੁਕਰਮ ਦੀ ਤੋਬਾ ਕਰਨ ਤੇ ਉਹ ਉਨ੍ਹਾਂ ਨੂੰ ਖਿਮਾ ਕਰ ਦੇਵੇ। ਇਸ ਨੂੰ ਸਿਰੇ ਚੜ੍ਹਾਨ ਲਈ ਜਿੱੱਨਾਂ ਦੇ ਸਰਦਾਰ ਅਰਬੇਲ ਨੂੰ ਉਸ ਨੇ ਨੀਯਤ ਕੀਤਾ ਸੀ ਤੇ ਉਸ ਨੇ ਹੀ ਤੂਫ਼ਾਨ ਤੇ ਹਨੇਰੀ ਵਗਾਈ ਸੀ। ਇਥੇ ਹੀ ਬਸ ਨਹੀਂ, ਮਾਲਕ ਦੇ ਹੁਕਮ ਅਨੁਸਾਰ ਉਸ ਨੇ ਜਹਾਜ਼ ਵਿਚ ਰਾਜੇ ਤੇ ਉਸ ਦੇ ਸਾਥੀਆਂ ਨੂੰ ਇਉਂ ਡਰਾਇਆ ਜੋ ਉਨ੍ਹਾਂ ਨੂੰ ਸਮੁੰਦਰ ਵਿਚ ਛਾਲਾਂ ਮਾਰਨੀਆਂ ਪਈਆਂ, ਪਰ ਇਸੇ ਅਰਬੇਲ ਦੇ ਸਦਕੇ ਉਹ ਅੱਡ ਅੱਡ ਥਾਵਾਂ ਤੇ ਕੰਢੇ ਜਾ ਲਗੇ ਤੇ ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਇਆ।

ਨੀਲਾ ਬਾਦ ਦਾ ਰਾਜ ਕੁਮਾਰ ਪਰਮਾਨੰਦ ਜਦ ਕੰਢੇ ਲਗਾ ਤਾਂ ਉਸ ਦੇ ਕੰਨਾਂ ਵਿਚ ਕਿਸੇ ਦੇ ਗੀਤ ਗਾਣ ਦੀ ਆਵਾਜ਼ ਪਈ। ਇਧਰ ਉਧਰ ਵੇਖਣ ਤੇ ਭੀ ਉਸ ਨੂੰ ਗਾਣ ਵਾਲੇ ਦਾ ਪਤਾ ਤਾਂ ਨਾ ਲਗਾ, ਪਰ ਮਿੱਠਾ ਮਿੱਠਾ ਰਾਗ ਸੁਣਾਈ ਦੇਂਦਾ ਹੀ ਰਿਹਾ।

ਉਸੇ ਆਵਾਜ਼ ਦੇ ਪਿਛੇ ਪਿਛੇ ਟੁਰਦਿਆਂ ਉਹ ਉਸ ਥਾਂ ਤੇ ਪੁੱਜਾ, ਜਿਥੇ ਪ੍ਰਹਿਲਾਦ ਤੇ ਮੋਹਿਨੀ ਬੈਠੇ ਗਲਾਂ ਕਰਦੇ ਸਨ। ਛੁਪ ਕੇ ਉਸ ਪੱਥਰ ਦੇ ਪਿਛੇ ਬੈਠ ਗਿਆ, ਜਿਸ ਪੁਰ ਮੋਹਿਨੀ ਬੈਠੀ ਹੋਈ ਸੀ। ਡਾਢੇ ਧਿਆਨ ਨਾਲ ਮਿੱਠੇ ਤੇ ਦਿਲ-ਖਿਚਵੇਂ ਗੀਤ ਨੂੰ

-੮੪-