ਪੰਨਾ:ਦਸ ਦੁਆਰ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨ ਵਾਲੇ ਵਿਦਵਾਨ ਤੇ ਮਹਾਤਮਾ ਦਾ ਵੱਡਾ ਆਦਰ ਤੇ ਮਾਣ ਹੋਇਆ।

ਕਲਕੱਤਾ ਯੂਨੀਵਰਸਟੀ ਨੇ ਡਾਕਟਰ ਆਫ਼ ਲਿਟਰੇਚਰ ਦੀ ਵੱਡੀ ਡਿਗਰੀ ਇਨ੍ਹਾਂ ਨੂੰ ਦਿੱਤੀ ਤੇ ਇਸ ਤੋਂ ਉਪਰੰਤ ਸਾਰੀ ਦੁਨੀਆਂ ਵਿਚ ਪ੍ਰਸਿੱਧ 'ਨੋਬਲ ਪਰਾਈਜ਼' (Noble Prize) ਦਾ ਵੱਡਾ ਇਨਾਮ ਇਨ੍ਹਾਂ ਦੇ ਹਿੱਸੇ ਵਿਚ ਆਇਆ ਅਤੇ ਸੰਨ ੧੯੧੪ ਵਿਚ ਸਰਕਾਰ ਨੇ ਵੀ ਇਨ੍ਹਾਂ ਦੀ ਵਿਦਿਆ ਤੇ ਸ਼ੁਭ ਗੁਣਾਂ ਦੀ ਕਦਰ ਕਰਦੇ ਹੋਏ ਨਾਈਟ (Knight) ਦਾ ਖ਼ਤਾਬ ਬਖ਼ਸ਼ਿਆ ਤੇ ਇਹ ਸਰ ਰਾਬਿੰਦਰਾ ਨਾਥ ਟੈਗੋਰ ਹੋ ਗਏ।

ਬੰਗਾਲ ਦੀ ਵੰਡ ਤੇ ਨਾ-ਮਿਲਵਰਤਨ ਦੇ ਸਮਿਆਂ ਵਿਚ ਪੋਲੀਟੀਕਲ ਮੈਦਾਨ ਵਿਚ ਵੀ ਇਹ ਆਏ ਤੇ ਕੌਮੀ ਸਕੂਲਾਂ ਦੇ ਖੋਲ੍ਹਣ ਤੇ ਦੇਸ਼ ਭਗਤ ਸੁਸਾਇਟੀਆਂ ਦੇ ਜਾਰੀ ਕਰਨ ਵਿਚ ਹਿੱਸਾ ਲਿਆ, ਪ੍ਰੰਤੂ ਇਨ੍ਹਾਂ ਦਾ ਮਨ ਰੌਲੇ ਰੱਪੇ ਵਿਚ ਨ ਪ੍ਰਸੰਨ ਹੁੰਦਾ ਤੇ ਇਨ੍ਹਾਂ ਦੀ ਆਤਮਾ ਸਦਾ ਸ਼ਾਂਤੀ ਦੀ ਭਾਲ ਵਿਚ ਹੀ ਰਹਿੰਦੀ। ਇਸ ਲਈ ਛੇਤੀ ਹੀ ਇਹ ਪੋਲੀਟੀਕਲ ਕੰਮ ਛੱਡ ਕੇ ਆਪਣੇ 'ਸ਼ਾਂਤੀ ਨਕੇਤਨ' ਆਸ਼ਰਮ ਵਿਚ ਜਾ ਬਿਰਾਜੇ। ਇਹ ਆਸ਼ਰਮ ਇਨ੍ਹਾਂ ਨੇ ੧੯੦੧ ਵਿਚ ਕਲਕੱਤੇ ਤੋਂ ਸੌ ਮੀਲ ਤੇ ਪਿੰਡ ਬੋਲਪੁਰ ਸੂਬਾ ਬੰਗਾਲ ਵਿਚ ਖੋਲ੍ਹਿਆ ਸੀ। ਇਸ ਆਸ਼ਰਮ ਦੇ ਚਾਰੇ ਪਾਸੇ ਸੁੰਦਰ ਬ੍ਰਿਛਾਂ ਦੀ ਬਹਾਰ ਹੈ ਤੇ ਵਿਦਿਆਰਥੀ ਉਨ੍ਹਾਂ ਦੇ ਤਲੇ ਖੁਲ੍ਹੀ ਹਵਾ ਵਿਚ ਬੈਠਦੇ ਹਨ ਤੇ ਹੋਰ ਵਿਦਿਆ ਤੋਂ ਛੁਟ ਉਸ ਵਿਦਿਆ ਦਾ ਖ਼ਾਸ ਪ੍ਰਬੰਧ ਹੈ, ਜਿਸ ਦੀ ਮੁਢ ਤੋਂ ਹੀ ਟੈਗੋਰ ਜੀ ਨੂੰ ਲਗਨ ਸੀ, ਅਰਥਾਤ ਗਾਣਾ ਵਜਾਣਾ ਤੇ ਕੁਦਰਤ ਦੇ ਨਜ਼ਾਰਿਆਂ ਤੋਂ ਲਾਭ ਪਰਾਪਤ ਕਰਨਾ। ਇਸ ਦੇ ਨਾਲ ਹੀ ਮਨੁੱਖ ਜਾਤੀ ਦੀ ਸੇਵਾ ਦਾ ਸੱਚਾ ਤੇ ਸੁੱਚਾ ਅਮਲੀ ਉਪਦੇਸ਼ ਵੀ ਦਿੱਤਾ ਜਾਂਦਾ ਹੈ ਤੇ ਇਸ ਪਰਕਾਰ ਉਸ ਆਸ਼ਰਮ ਦੇ ਅਧਿਆਪਕ ਤੇ ਵਿਦਿਆਰਥੀ ਇਕ

-੫-