ਪੰਨਾ:ਦਸ ਦੁਆਰ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਡਲ ਵਿਚ ਰੂਹਾਂ ਖੇਡਦੀਆਂ ਹਨ, ਸਰੀਰ ਨਹੀਂ। ਦਰਦ ਤੜਫਦੇ ਹਨ ਅੰਗ ਨਹੀਂ। ਇਹ ਇਕ ਪਾਰਸ ਛੋਹ ਹੈ ਕਾਯਾਂ ਪਲਟ ਸਕਦੀ ਹੈ, ਇਹ ਇਕ ਦਰਦ ਹੈ, ਜੋ ਪੱਥਰ ਦਿਲ ਨੂੰ ਮੋਮ ਕਰ ਦਿੰਦਾ ਹੈ।

ਮੁਹੱਬਤ ਖਿਚ ਦੇ ਨਗਮੇ ਦੀ, ਇਕ ਸੋਹਣੀ ਕਹਾਨੀ ਏ।

ਮੁਹੱਬਤ ਜ਼ਿੰਦਗੀ ਦੇ ਬਾਗ ਦੀ, ਕੋਮਲ ਨਿਸ਼ਾਨੀ ਏ।

ਜਦੋਂ ਕੋਈ ਪ੍ਰੇਮ ਦਾ ਤਿਣਕਾ,ਦਿਲਾਂ ਵਿਚ ਰੰਗ ਭਰਦਾ ਏ।

ਤਾਂ ਹਰ ਇਕ ਬਾਗ ਦਾ ਜ਼ਰਾ, ਖ਼ੁਸ਼ੀ ਵਿਚ ਨਾਚ ਕਰਦਾ ਏ।

ਮੁਹੱਬਤ ਆ ਕੇ ਜੋਬਨ ਤੇ, ਜਦੋਂ ਬੇ-ਤਾਬ ਹੋ ਜਾਵੇ।

ਕਦੀ ਆਵਾਜ਼ ਹੋ ਜਾਵੇ, ਕਦੀ ਮਿਜ਼ਰਾਬ ਹੋ ਜਾਵੇ।

ਜਦੋਂ ਇਸ ਸਾਜ਼ ਦੇ ਨਗਮੇ, ਹਵਾ ਵਿਚ ਥਰਥਰਾਂਦੇ ਨੇ।

ਤਾਂ ਜੀਵਨ ਪਲਟ ਜਾਂਦੇ ਨੇ, ਕਲੇਜੇ ਫੜਕ ਜਾਂਦੇ ਨੇ।

ਪੱਥਰ ਦਿਲ ਪ੍ਰੇਮ ਦੇ ਅੰਦਰ, ਪਿਘਲ ਕੇ ਨੀਰ ਹੋ ਜਾਵੇ।

ਦਿਲਾਂ ਦੇ ਕੈਦ ਖਾਨੇ ਦੀ, ਕੜੀ ਜ਼ੰਜੀਰ ਹੋ ਜਾਵੇ।

ਮੋਹਨੀ ਨੇ ਜ਼ਰਾ ਸ਼ਰਮਾਂਦਿਆਂ ਹੋਇਆਂ ਮਧੁਰ ਜਿਹੀ ਅਵਾਜ਼ ਵਿਚ ਫਿਰ ਆਖਿਆ, ਪ੍ਰਿਆ! ਥਕ ਜਾਉਗੇ।"

ਪਰਮਾ ਨੰਦ ਨੇ ਮਜਬੂਰ ਤੇ ਸਧਰਾਈਆਂ ਹੋਈਆਂ ਅੱਖਾਂ ਨਾਲ ਮੋਹਿਨੀ ਵਲ ਵੇਖਿਆ, ਮੁਸਕ੍ਰਾਇਆ ਤੇ ਆਪਣੇ ਕੰਮ ਵਿਚ ਜੁਟ ਪਿਆ।


ਭਾਵੇਂ ਪ੍ਰਹਿਲਾਦ ਉਨ੍ਹਾਂ ਨੂੰ ਵਿਖਾਈ ਨਹੀਂ ਸੀ ਦੇਂਦਾ, ਪ੍ਰੰਤੂ ਉਹ ਵੇਖ ਜ਼ਰੂਰ ਰਿਹਾ ਸੀ ਤੇ ਉਨ੍ਹਾਂ ਦੀਆਂ ਇਹ ਪ੍ਰੇਮ ਭਰੀਆਂ ਗਲਾਂ ਸੁਣ ਕੇ ਉਸਨੂੰ ਨਿਸਚੇ ਹੋ ਰਿਹਾ ਸੀ ਜੋ ਉਨ੍ਹਾਂ ਦਾ ਪ੍ਰੇਮ ਸਚਾ ਹੈ, ਲਈ ਉਹ ਪ੍ਰਸੰਨ ਹੋ ਰਿਹਾ ਸੀ। ਜਦੋਂ ਦੋਵੇਂ ਪ੍ਰੇਮ ਦੀ ਤਕੜੀ ਤੇ ਤੁਲ ਚੁਕੇ, ਇਮਤਿਹਾਨ ਵਿਚੋਂ ਪਾਸ ਹੋ ਚੁਕੇ ਤਾਂ ਪ੍ਰਹਿਲਾਦ ਨੇ ਪ੍ਰੇਮ ਨਾਲ ਆਖਿਆ, "ਬਚਿਓ! ਡਰੋ ਨਹੀਂ ਭਾਵੇਂ

-੮੭-