ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/94

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੋਬਾ ਕਰੋ ਤੇ ਅਗੇ ਲਈ ਕੰਨਾਂ ਨੂੰ ਹੱਥ ਲਾਉ। ਸ਼ਾਇਦ ਤੁਹਾਡੇ ਉਤੇ ਰੱਬ ਮੇਹਰ ਕਰ ਦੇਵੇ।” ਇਹ ਸੁਨੇਹਾ ਦੇ ਕੇ ਤੇ ਸ੍ਰੋਤਿਆਂ ਨੂੰ ਇਸ ਤਰ੍ਹਾਂ ਹੈਰਾਨ ਪਰੇਸ਼ਾਨ ਕਰ ਕੇ ਅਰਬੇਲ ਆਪ ਨਜ਼ਰੋਂ ਅਲੋਪ ਹੋ ਗਿਆ।

ਜਦ ਇਸ ਪ੍ਰਕਾਰ ਅਨੰਤ ਤੇ ਅਰਜਨ ਦੀਆਂ ਅੱਖਾਂ ਅਗੇ ਉਨ੍ਹਾਂ ਦੇ ਪਾਪਾਂ ਦੀਆਂ ਮੂਰਤਾਂ ਲਿਆਂਦੀਆਂ ਗਈਆਂ, ਤਾਂ ਉਹ ਡਾਢੇ ਘਬਰਾਏ ਤੇ ਨੀਮ-ਪਾਗਲ ਹੋ ਕੇ ਇਧਰ ਉਧਰ ਭੱਜਣ ਲਗ ਪਏ ਤੇ ਗਿੜ ਗਿੜਾ ਕੇ ਮਾਫ਼ੀਆਂ ਮੰਗਣ ਅਰ ਪਛਤਾਵੇ ਕਰਨ ਲਗੇ। ਅਰਬੇਲ ਨੇ ਹੁਣ ਪ੍ਰਹਿਲਾਦ ਕੋਲ ਪੁਜ ਕੇ ਇਸ ਸਾਰੀ ਗਲ ਦੀ ਖਬਰ ਕੀਤੀ। ਜਦ ਉਸ ਨੇ ਦੇਖਿਆ ਜੋ ਉਹ ਆਪਣੇ ਪਾਪ ਉਤੇ ਸਚੇ ਦਿਲੋਂ ਅਫ਼ਸੋਸ ਕਰਦੇ ਹਨ, ਤਾਂ ਅਰਬੇਲ ਨੂੰ ਹੁਕਮ ਦਿਤਾ, ਜੋ ਉਨ੍ਹਾਂ ਨੂੰ ਉਸ ਦੇ ਸਾਹਮਣੇ ਹਾਜ਼ਰ ਕਰੇ।

ਅਰਬੇਲ ਨੂੰ ਰੱਬ ਦੇਵੇ ਇਹ ਗਲਾਂ। ਝਟ ਆਪਣੇ ਢੰਗ ਨਾਲ ਉਨ੍ਹਾਂ ਨੂੰ ਉਥੇ ਲੈ ਆਇਆ। ਪ੍ਰੰਤੂ ਉਨ੍ਹਾਂ ਵਿਚੋਂ ਕਿਸੇ ਨੇ ਭੀ ਪ੍ਰਹਿਲਾਦ ਨੂੰ ਨਾ ਪਛਾਣਿਆ। ਜਿਸ ਵੇਲੇ ਉਸ ਨੇ ਆਪਣਾ ਆਪ ਦਸਿਆ ਤੇ ਉਨ੍ਹਾਂ ਦੇ ਕੁਕਰਮ ਚੇਤੇ ਕਰਾਏ ਤਾਂ ਉਹ ਸਾਰੇ ਉਸ ਦੇ ਪੈਰਾਂ ਤੇ ਡਿਗੇ ਤੇ ਹਥ ਜੋੜ ਖਿਮਾਂ ਮੰਗਣ ਲਗੇ। ਪ੍ਰਹਿਲਾਦ ਅਗੇ ਹੀ ਇਹੋ ਚਾਹੁੰਦਾ ਸੀ ਤੇ ਉਨ੍ਹਾਂ ਨੂੰ ਜੀਉ ਆਇਆਂਂ ਆਖ ਕੇ ਸਾਰੇ ਕਸੂਰ ਬਖਸ਼ ਦਿਤੇ। ਇਸ ਉਪਰੋਕਤ ਘਟਨਾ ਨਾਲ ਬਾਕੀਆਂ ਨੂੰ ਸ਼ਾਂਤ ਹੋ ਗਈ, ਪ੍ਰੰਤੂ ਅਰਜਨ ਦੇ ਦਿਲ ਵਿੱਚ ਅਜੇ ਠੰਢ ਨਹੀਂ ਪਈ ਸੀ ਤੇ ਉਹ ਆਪਣੇ ਪੁੱਤਰ ਪਰਮਾ ਨੰਦ ਦੇ ਵਿਛੋੜੇ ਵਿਚ ਡਾਢਾ ਦੁਖੀ ਹੋ ਰਿਹਾ ਸੀ।

ਵਿਛੜਿਆਂ ਨੂੰ ਮਿਲਾਣ ਦਾ ਸਮਾਂ ਆਇਆ ਜਾਣ ਕੇ ਪ੍ਰਹਿਲਾਦ ਨੇ ਅਰਜਨ ਨੂੰ ਕਿਹਾ, “ਤੁਸਾਂ ਮੇਰਾ ਰਾਜ ਮੈਨੂੰ ਮੋੜ ਕੇ ਪ੍ਰਸੰਨ ਕੀਤਾ ਹੈ, ਇਸ ਲਈ ਮੇਰੇ ਵਾਸਤੇ ਤੁਹਾਨੂੰ ਓਨਾ ਹੀ ਪ੍ਰਸੰਨ

-੯੦-