ਪੰਨਾ:ਦਸ ਦੁਆਰ.pdf/95

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਰਨਾ ਜੋਗ ਹੈ।" ਇਹ ਆਖ ਕੇ ਉਸ ਨੇ ਗੁੱਫਾ ਦਾ ਦਰਵਾਜ਼ਾ ਖੋਲ੍ਹ ਦਿਤਾ, ਜਿਸ ਦੇ ਅੰਦਰ ਅਰਜਨ ਆਪਣੇ ਪੁੱਤ੍ਰ ਇਕ ਸੁੰਦਰ ਇਸਤ੍ਰੀ ਨਾਲ ਚੌਪਟ ਖੇਡਦਿਆਂ ਵੇਖ ਕੇ ਗੱਦ ਗੱਦ ਹੋ ਗਿਆ। ਪਿਉ ਪੁੱਤਰ ਦੀ ਖ਼ੁਸ਼ੀ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ, ਜਦ ਕਿ ਦੋਵੇਂ ਇਕ ਦੂਜੇ ਨੂੰ ਮੋਇਆ ਸਮਝੀ ਬੈਠੇ ਸਨ।

ਮੋਹਿਨੀ ਦੀ ਸੁੰਦਰ ਮੂਰਤ ਵੇਖ ਕੇ ਪਰਮਾ ਨੰਦ ਵਾਂਗ ਅਰਜਨ ਦੇ ਦਿਲ ਵਿਚ ਵੀ ਇਹੋ ਫੁਰਨਾ ਫੁਰਿਆ ਜੋ ਇਹ ਕੋਈ ਇਸ ਟਾਪੂ ਦੀ ਪਰੀ ਹੈ ਜਿਸ ਨੇ ਪਹਿਲਾਂ ਪਿਉ ਪੁੱਤਰ ਨੂੰ ਵਿਛੋੜੇ ਦਾ ਸਲ ਦਿਤਾ ਸੀ, ਪਰ ਹੁਣ ਤਰਸ ਖਾ ਕੇ ਉਨ੍ਹਾਂ ਨੂੰ ਮੇਲ ਰਹੀ ਹੈ। ਪਰ ਪਰਮਾ ਨੰਦ ਨੇ ਪਿਤਾ ਦੇ ਦਿਲ ਦੀ ਬੁਝ ਕੇ ਆਖਿਆ, "ਪਿਤਾ ਜੀ! ਤੁਹਾਨੂੰ ਭੁਲੇਖਾ ਲਗ ਗਿਆ ਹੈ। ਇਹ ਪਰੀ ਨਹੀਂ ਹੈ, ਸਗੋਂ ਸਾਡੇ ਵਾਂਗ ਮਨੁੱਖ ਹੀ ਹੈ। ਹਾਂ! ਦੇਵਤਿਆਂ ਨੇ ਮੇਹਰ ਕਰ ਕੇ ਇਹ ਦੇਵੀ ਮੈਨੂੰ ਬਖ਼ਸ਼ ਦਿੱਤੀ ਹੈ, ਇਹ ਇਸੇ ਮਾਹੀ ਪੁਰ ਦੇ ਰਾਜੇ ਦੀ ਪੁੱਤ੍ਰੀ ਹੈ, ਜੇਹੜਾ ਹੁਣ ਇਸ ਦੇ ਨਾਲ ਮੇਰਾ ਵਿਆਹ ਕਰ ਕੇ ਮੇਰਾ ਦੂਜਾ ਪਿਤਾ ਹੋ ਜਾਵੇਗਾ।"

ਅਰਜਨ ਨੇ ਪਰਸੰਨ ਹੋ ਕੇ ਉੱਤਰ ਦਿਤਾ "ਜੇ ਇਹੋ ਗਲ ਹੈ ਤਾਂ ਇਸ ਦਾ ਵਿਆਹ ਕਰ ਕੇ ਮੈਂ ਭੀ ਇਸ ਦੇਵੀ ਦਾ ਪਿਤਾ ਬਣ ਜਾਵਾਂਗਾ। ਹਾਂ ਹੁਣ ਮੇਰੇ ਲਈ ਜ਼ਰੂਰੀ ਹੈ ਜੋ ਇਸ ਆਪਣੀ ਪੁੱਤ੍ਰੀ ਕੋਲੋਂ ਉਸ ਕਲੇਸ਼ ਦੀ ਮੁਆਫ਼ੀ ਮੰਗਾਂ, ਜੇਹੜਾ ਮੈਂ ਇਸ ਨੂੰ ਤੇ ਇਸ ਦੇ ਪਿਤਾ ਨੂੰ ਦਿਤਾ ਹੈ।"

ਹੁਣ ਇਹ ਮਿੱਤਰਾਂ ਦੀ ਟੋਲੀ ਇਸ ਟਾਪੂ ਤੋਂ ਆਪਣੇ ਦੇਸ ਕਿਵੇਂ ਪੁਜੀ। ਉਨ੍ਹਾਂ ਦਾ ਨਿਸਚਾ ਸੀ ਕਿ ਜਹਾਜ਼ ਗ਼ਰਕ ਹੋ ਗਿਆ ਹੈ ਤੇ ਸਾਰੇ ਮਲਾਹ ਡੁੱਬ ਗਏ ਹਨ,ਪੰਤੁ ਨਿਮਕ ਹਲਾਲ ਅਰਬੇਲ ਨੂੰ ਉਨ੍ਹਾਂ ਦੇ ਬਚਾਉਣ ਦਾ ਭੀ ਫ਼ਿਕਰ ਸੀ। ਇਸੇ ਦੀ ਹਿੰਮਤ ਤੇ ਅਕਲ ਦੇ ਸਦਕੇ ਉਹ ਸਾਰੇ ਰਾਜ਼ੀ ਖ਼ੁਸ਼ੀ ਕੰਢੇ ਲਗੇ ਪਏ ਸਨ ਤੇ

-੯੧-