ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/96

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫਿਰਦੇ ਫਿਰਾਂਦੇ ਉਹ ਵੀ ਹੁਣ ਇਥੇ ਹੀ ਪੁਜ ਗਏ। ਇਨ੍ਹਾਂ ਨੂੰ ਵੇਖਕੇ ਤੇ ਜਹਾਜ਼ ਦੇ ਬਚ ਜਾਣ ਦੀ ਖ਼ਬਰ ਸੁਣ ਕੇ ਰਾਜਾ ਤੇ ਉਸ ਦੇ ਸਾਥੀ ਅਤੀ ਪ੍ਰਸੰਨ ਹੋਏ।

ਪ੍ਰਹਿਲਾਦ ਨੇ ਆਪਣੇ ਪ੍ਰਾਹੁਣਿਆਂ ਨੂੰ ਆਖਿਆ, “ਅੱਜ ਰਾਤ ਇਸ ਮੇਰੀ ਗੁੱੱਫਾ ਵਿਚ ਆਰਾਮ ਕਰਨ ਲਈ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੇ ਦੇਸ਼ ਛੱਡਣ ਤੋਂ ਲੈ ਕੇ ਅਜ ਤੋੜੀ ਦੇ ਆਪਣੇ ਸਾਰੇ ਸਮਾਂਂਚਾਰ ਸੁਣਾ ਕੇ ਮੈਂ ਤੁਹਾਡਾ ਜੀ ਪਰਚਾਵਾਂਗਾ। ਭਲਕੇ ਸਵੇਰੇ ਜਹਾਜ਼ ਵਿਚ ਬੈਠ ਕੇ ਅਸੀਂ ਨੀਲਾਬਾਦ ਵਲ ਤੁਰ ਪਵਾਂਗੇ, ਜਿਥੇ ਪਰਮਾ ਨੰਦ ਤੇ ਮੋਹਿਨੀ ਦੇ ਵਿਵਾਹ ਦੀ ਖ਼ੁਸ਼ੀ ਭਰੀ ਰਸਮ ਪੂਰੀ ਕੀਤੀ ਜਾਵੇਗੀ। ਇਸ ਦੇ ਉਪਰੰਤ ਮੈਂ ਚਾਹੁੰਦਾ ਹਾਂ ਜੇ ਮਾਹੀ ਪੁਰ ਪੁਜ ਕੇ ਆਪਣੇ ਜੀਵਣ ਦੀ ਬਾਕੀ ਆਯੂ ਓਥੇ ਹੀ ਬਤੀਤ ਕਰਾਂ।"

ਠੀਕ ਇਵੇਂ ਹੀ ਹੋਇਆ। ਦੂਜੇ ਭਲਕ ਉਹ ਟਾਪੂ ਤੋਂ ਵਿਦਾ ਹੋਏ, ਪਰ ਟੁਰਨ ਤੋਂ ਪਹਿਲਾਂ ਪ੍ਰਹਿਲਾਦ ਨੇ ਸਾਰੇ ਜਿੱੱਨਾਂ ਨੂੰ ਤੇ ਖ਼ਾਸ ਕਰ ਕੇ ਪਿਆਰੇ ਅਰਬੇਲ ਨੂੰ ਰਾਮ ਸੱਤ ਆਖ ਕੇ ਪੂਰੀ ਅਜ਼ਾਦੀ-ਜਿਸ ਲਈ ਉਹ ਕਿਤਨੀਆਂ ਮੁੱਦਤਾਂ ਤੋਂ ਲੋਚਦੇ ਸਨ- ਬਖ਼ਸ਼ੀ ਤਾਂਜੁ ਉਹ ਜ਼ਮੀਨ ਅਸਮਾਨ, ਸਮੁੰਦਰ, ਜਿੱਥੇ ਦੀ ਚਾਹੁਣ ਸੈਰ ਕਰਦੇ ਫਿਰਨ। ਪਰ ਅਰਬੇਲ ਨੇ-ਜੋ ਕਿ ਮਾਲਕ ਲਈ ਜਾਨ ਦੇਣ ਨੂੰ ਤਿਆਰ ਸੀ-ਉਸ ਵੇਲੇ ਤੋੜੀ ਸਾਥ ਨਾ ਛਡਿਆ ਜਦ ਤੋੜੀ ਜਹਾਜ਼ ਸਹੀ ਸਲਾਮਤ ਨੀਲਾ ਬਾਦ ਨਾ ਪੁੱਜ ਗਿਆ। ਉਥੇ ਪੁੱਜ ਕੇ ਪਰਮਾ ਨੰਦ ਤੇ ਮੋਹਿਨੀ ਦਾ ਵਿਵਾਹ ਐਸੀ ਧੂਮ ਧਾਮ ਨਾਲ ਹੋਇਆ, ਜਿਸ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਤੇ ਰੱਬ ਨੇ ਸਾਰਿਆਂ ਨੂੰ ਦੁਖ ਪਿਛੋਂ ਪਰਮ ਸੁਖ ਬਖਸ਼ਿਆ।


-੯੨-