ਪੰਨਾ:ਦਸ ਦੁਆਰ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗਲ ਵਿਚ ਮੰਗਲ

ਢੇਰ ਚਿਰ ਹੋਇਆ ਹੈ ਕੋਟ ਗੜ੍ਹ ਦੀ ਰਿਆਸਤ ਵਿਚ ਇਕ ਚੰਗਾ ਭਲਾ ਲੋਕ ਰਾਜ ਕਰਦਾ ਸੀ। ਰਿਆਸਤ ਵਿਚ ਹਰ ਪ੍ਰਕਾਰ ਅਮਨ ਚੈਨ ਸੀ, ਤੇ ਪਰਜਾ ਸੁਖੀ ਸਾਂਦੀ ਵਸਦੀ ਸੀ, ਪਰ ਇਸ ਸੰਸਾਰ ਵਿਚ ਭਲੇ ਲੋਕ ਹੀ ਵਧੇਰੇ ਦੁੱਖਾਂ ਦਾ ਸ਼ਿਕਾਰ ਹੁੰਦੇ ਹਨ। ਸੱਚ ਹੈ-

ਕਲਜੁਗ ਦੇ ਏਸ ਜ਼ਮਾਨੇ ਵਿਚ ਸਤਵਾਦੀ ਤੋੜਾ ਖਾਂਦੇ ਨੇ !

ਦੰਭੀ ਪਾਖੰਡੀ ਵਧਦੇ ਨੇ ਤੇ ਮਾਣ ਮਰਤਬੇ ਪਾਂਦੇ ਨੇ !

ਇਸ ਰਾਜੇ ਦਾ ਨਿੱਕਾ ਭਰਾ ਪਰਧਾਨ ਰਾਏ ਸੀ। ਜਿਤਨਾ ਰਾਜਾ ਭਲਾ ਤੇ ਸ਼ੁਭ ਆਚਰਣ ਵਾਲਾ ਸੀ, ਪਰਧਾਨ ਰਾਏ ਉਤਨਾ ਹੀ ਬੁਰਾ ਤੇ ਕਮੀਨਾ ਸੀ। ਹੌਲੇ ਹੌਲੇ ਇਹ ਨਿੱਕਾ ਭਰਾ ਜ਼ੋਰ ਪਕੜਦਾ ਰਿਹਾ, ਫ਼ੌਜ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਗੰਢ ਕੇ ਇਕ ਰੋਜ਼ ਉਸ ਨੇ ਅਜੇਹੀ ਚਾਲ ਖੇਡੀ ਜੋ ਵਡੇ ਭਰਾ ਕੋਲੋਂ ਤਖ਼ਤ ਆਦਿ ਖੋਹ ਆਪ ਰਾਜਾ ਬਣ ਬੈਠਾ ਤੇ ਅਸਲੀ ਰਾਜੇ ਨੂੰ ਬਨਵਾਸ ਦਾ ਹੁਕਮ ਦੇ ਦਿਤਾ। ਕੁਝ ਅਮੀਰਾਂ ਵਜ਼ੀਰਾਂ ਨੇ (ਜੇਹੜੇ ਪਰਧਾਨ ਰਾਏ ਦੀਆਂ ਚਾਲਾਂ ਤੋਂ ਭਲੀ ਪ੍ਰਕਾਰ ਜਾਣੂ

-੯੩-