ਪੰਨਾ:ਦਿਲ ਖ਼ੁਰਸ਼ੈਦ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਨਾਹੀ ਤੇ ਨਾਗ ਕਿਸੇ ਨੂੰ ਹਰਗਿਜ਼ ਦੇ ਦੇ ਨਾ ਇਹ ਚੀਜ਼ਾਂ ॥ ਉਸੇ ਜੰਗਲ ਅੰਦ੍ਰ ਜੋਗਨ ਸਾਰੀ ਰਾਤ ਗੁਜਾਰੀ । ਫਜਰ ਹੋਈ ਤੇ ਫੇਰ ਵਿਚਾਰੀ ਕਰਦੀ ਸਫਰ ਤਿਆਰੀ। ਕਿਹਾ ਨਾਗ ਬਚੇ ਨੇ ਉਸਨੂੰ ਅਜ ਰਹੌ ਘਰ ਖੇਤੇ ਰਾਤ ਗੁਜਾਰੋ ਨਾਲ ਖੁਸ਼ੀ ਦੇ ਜਾਣ ਕੱਲ ਸਵੇਰੇ ਹੀ ਪਲਟੀ ਘੋੜਾ ਬਣਿਆ ਬਾਸ਼ਕ ਨਾਗ ਬਦਾਵਾ॥ ਦਿਲ ਖੁਰਸ਼ੈਦ ਦੇ ਤਾਈਂ ਪਿੱਠ ਉਪਰ ਰਖਦਾ ਮਰ ਕਲਾਵਾ ਜਾਂਦੇ ਜਾਂਦੇ ਇਕ ਕਿਲਾ ਸੀ ਦੂਰੋਂ ਨਜ਼ਰੀ ਆਇਆ । ਅੰਦਰ ਲੰਘ ਗਿਆਂ । ਉਹ ਘੋੜਾ ਉਸ ਨੂੰ ਹੇਠ ਬਨਾਯਾ । ਸਾਰੇ ਨਾਗ ਕੱਠੇ ਹੋਏ ਉਸ ਦੇ ਚਾਰ ਚੁਫੇਰੇ | ਕੋਈ ਆਖੇ ਅੱਜ ਮਾਸ ਬੰਦੇ ਦਾ ਹਥ ਆਵੇ ਮੇਰੇ । ਕੋਈ ਆਖੇ ਨਾ ਛੇੜੋ ਇਸ ਨੂੰ ਮੈਂ ਕਲਾ ਹੀ ਖਾਵਾਂ । ਕੋਈ ਆਖੇ ਮੈਂ ਹਿਸੇ ਕਰਕੇ ਸਭਨਾ ਦੇ ਮੂੰਹ ਪਾਵਾਂ ਹੋ ਹੈਰਾਨ ਰਹੀ ਉਹ ਜੋਗਨ ਇਹ ਕੀ ਹੋਵਨ ਲਗਾ ਵਿਚੋ ਵਿਚ ਵਿਚਾਰੀ ਦਾ ਦਿਲ ਦੁਖੀ ਹੋਵਨ ਲਗਾ । ਮੈਂ ਪ੍ਰਦੇਸ਼ਨ ਕਿਸਮਤ ਮੇਰੀ ਕਿਥੇ ਆਣ ਫਸਾਈ ॥ ਬੈਠੀ ਬੈਠੀ ਦੇ ਸਿਰ ਉਤੇ ਇਹ ਕੀ ਵਰਤ ਗਿਆ ਈ । ਅਚਨਚੇਤ ਕਿਥੋਂ ਆ ਪਈਆਂ ਕਹਿਰ ਗਜ਼ਬ ਦੀਆਂ ਧਾੜਾਂ॥ਕੋਣ ਸੁਣੇ ਫਰਿਆਦ ਮੇਰੀ ਨੂੰ ਇਨ੍ਹਾਂ ਵਿਚਉਜਾੜਾਂ। ਕਰ ਕਰ ਹੌਲ ਦਿਲਾਂ ਦਾ ਉਸ ਦੇ ਨੀਰ ਅੱਖਾਂ ਢਲ ਆਵੇ ॥ ਫਿਰਕੇ ਬੀਨ ਵਜਾਵਨ ਲਗੀ ਪੇਸ਼ ਕੋਈ ਨਾ ਜਾਵੇ ॥ ਕਢੇ ਦਰਦ ਦਿਲਾਂ ਦੀਆਂ ਆਹੀਂ ਬੀਨ ਵਜਾਵਨ ਲਗੀ ॥ ਨਾਗਾਂ ਨਾਗਨੀਆਂ ਦੇ ਸਿਰ ਤੇ ਸਾਮਤ ਆਵਨ ਲਗੀ ॥ ਲੇਟਣ ਪਏ ਜਮੀਨ ਦੇ ਉਤੇ ਜਿਉਂ ਕਰ ਮਸਤ ਸ਼ਰਾਬੋਂ ॥ ਮਸਤ ਅਵਾਜ ਬੀਨ ਉਹਦੀ ਦਾ ਕਰਦਾ ਬਾਝ ਹਸਾਬੋਂ । ਕਢਿਆ ਕੁਲ ਬੁਖਾਰ ਦਿਲੇ ਦਾ ਸਬਰ ਅਜੇ ਨਹੀਂ ਆਇਆ ਬਾਸ਼ਕ ਨਾਗ ਹੋਯਾ ਦਿਲ ਘਾਇਲ ਹੋਸ਼ ਹਵਾਸ਼ ਭੁਲਾਯਾ ਥਕ ਗਈ ਤੇ ਬਿਸਤ੍ਰ ਉਤੇ ਉਸਨੇ ਬੀਨ ਟਕਾਈ । ਹੌਲੀ ਹੌਲੀ ਸਭਨਾਂ ਤਾਈਂ ਹੋਸ਼ ਬਦਨ ਵਿਚ ਆਈ ਨਾਲ ਅਦਬ ਦੇ ਉਸ ਦੇ ਅਗੇ ਸਭੇ ਸੀਸ ਨਿਵਾਵਨ ਬਹੁਤ ਅਜਾਇਬ ਮੇਵਾ ਲਿਆਵਨ ਉਸਨੂੰ ਚਾ ਚਲਾਵਨ ॥ ਮੇਵੇ ਖਾ ਕੇ ਜੋਜਨ ਉਸ ਦੀ ਕਰਦੀ ਸ਼ੁਕਰ ਗੁਜਾਰੀ ਉਸ ਕਿਲੇ ਵਿਚ ਨਾਲ ਖੁਸ਼ੀ ਦੇ ਰਾਤ ਲੰਘਾਈ ਸਾਰੀ । ਦਿਨ ਚੜ੍ਹਿਆ ਤੇ ਫੇਰ ਵਿਚਾਰੀ ਕਰਦੀ ਸਫਰ ਤਯਾਰੀ ਦਿਲ ਵਿਚ