ਪੰਨਾ:ਦਿਲ ਖ਼ੁਰਸ਼ੈਦ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਰੋ ਰੋ ਹਾਲ ਘੁਨਾਵੇ । ਆਖੇ ਨਾਮ ਖੁਦਾਦੇ ਜੋਗਨ ਮੇਰੀ ਜਾਨ ਬਚਾਈਂ । ਔਖੇ ਵੇਲੇ ਕੰਮ ਆਵਾਂਗੀ ਮੈਨੂੰ ਮਾਰਨ ਜਾਈਂ । ਦਿਲ ਖੁਰਸ਼ੈਦ ਕਹੇ ਤੁਸੀਂ ਵੈਰੀ ਮੂਢੋਂ ਨਿਮਕ ਹਰਮੀ। ਸਪਾਂ ਦੇ ਪੁਤ ਨਾ ਹੋਣ ਮਿਤ੍ਰ ਕਹਿੰਦੇ ਲੋਕ ਤਮਾਮੀ । ਨਾਲ ਤੁਸਾਡੇ ਭਲਾ ਕਰੋਜੋ ਡੰਗੇ ਉਸਦੇ ਤਾਈ । ਮੈਂ ਹੁਣ ਤੈਨੂੰ ਕਦੇ ਨਾ ਛਡਾਂ ਦੇਸਾਂ ਫੂਕ ਅਜਾਈਂ । ਜਿਉਂ ਤੂੰ ਫੂਕ ਗਈ ਹੈਂ ਮੈਨੂੰ ਸਾੜ ਹੋਰ ਬਤੇਰੇ । ਮੁਢੋਂ ਤੇਰੀ ਅਲਖ ਮੁਕਾਵਾਂ ਦੇਖ ਜਰਾ ਹਥ ਮੇਰੇ । ਇਹ ਗਲ ਕਹਿਕੇ ਨਾਗਨ ਤਾਈਂ ਫੇਰ ਉਹ ਨਕਸ਼ ਦਿਖਾਵੇ । ਨਾਗਨ ਸੜ ਬਲ ਕੋਲਾ ਹੋਈ ਫੇਰ ਅਵਾਜ਼ ਨਾ ਆਵੇ। ਦਿਲ ਖੁਰਸ਼ੈਦਹੁਣ ਤੁਰੇ ਅਗੇਜਾਨ ਤਲੀ ਤੇ ਧਰਦੀ । ਟੁਰਦੀ ਜਾਂਦੀ ਭਰੀ ਗਮਾਂ ਦੀ ਯਾਦ ਖੁਦਾ ਨੂੰ ਕਰਦੀ । ਮੋਇਆਂ ਬਾਝ ਨਾਮ ਤਲ ਬਮਿਲਦਾ ਜਿਸਪਾਯਾ ਤਿਸਰਕੇ । ਸੁਖਆਰਾਮ ਮਿਲੇ ਪਰ ਪਹਿਲੇ ਦੁਖ ਮੁਸੀਬਤ ਜਰ ਕੇ ਮੁਸ਼ਕਲ ਕੰਮ ਨਹੀਂ ਕੋਈ ਐਸਾ ਜੋ ਅਸਾਨ ਨਾ ਹੋਵੇ । ਐਪਰ ਮਰਦ ਦਲੇਰੀ ਰਖੇ ਮੂਲ ਨਾ ਹਾਰ ਖਲੋਵੇ । ਕਹਿੰਦੇ ਮਰਦ ਸਿਆਣੇ ਸਾਰੇ ਲੋਕ ਤਲਵਰ ਵਾਲੇ। ਜੋਬਣਦਾ ਸੋ ਆਸੋਂ ਬਣਦਾ ਔਖੇ ਹੋਣ ਸੁਖਾਲੇ । ਦੇਖ ਰਹੀਮ ਬਖਸ਼ ਇਹ ਜੋਗਨ ਕੇਡ ਦਲੇਰੀਆਂ ਵਾਲੀ। ਇਹ ਮੁਸੀਬਤ ਨਾ ਉਹ ਕਿਧਰੇ ਅਗੇ ਡਿਠੀ ਭਾਲੀ । ਉਹ ਕੀ ਜਾਣਕ ਪੈਰੀਂ ਤੁਰਨਾ ਜੰਗਲ ਵਿਚ ਉਜਾੜ । ਜਿਨਾਂ ਸ਼ੀਸ਼ ਮਹੱਲਾਂ ਸੰਦਰ ਕਰਨੀਆਂ ਨਿਤ ਬਹਾਰਾਂ। ਰੇਸ਼ਮ ਦੇ ਵਿਚ ਲੇਟਨ ਵਾਲੇ ਨਮਰਮ ਸਰੀਰ ਜਿਨ੍ਹਾਂ ਦੇ ਸੋਹਣੇ ਸੋਹਣੇ ਪੈਰ ਨਿਹਾਇਤ ਨਾਜ਼ਕ ਵਾਂਗ ਫੁਲਾਂ ਦੇ। ਇਹ ਤਸਵੀਰਾਂ ਪਰਦਿਓਂ ਬਾਹਰ ਕਦੀ ਨਹੀਂ ਸੀ ਗਈਆਂ । ਅਜ ਸਫਰ ਦੀਆਂ ਸਭ ਤਕਲੀਫਾਂ ਸਿਰ ਤੇ ਸਹਿਣੀਆਂ ਪਈਆਂ ਨਾ ਉਹ ਸੋਹਣੀ ਸੇਜ਼ ਫੁਲਾਂ ਦੀ ਨਾ ਉਹ ਲੇਫ ਤਲਾਈਆਂ । ਨਾ ਉਹ ਰੰਗ ਬਰੰਗੀ ਖਾਣੇ ਨਾ ਉਹ ਬਦਨ ਸਫਾਈਆਂ । ਓਥੇ ਦਿਨ ਤੇ ਰਾਤੀਂ ਰਹਿਣ ਸਾਦੀਆਂ ਚਾਰ ਚੁਫੇਰੇ। ਏਥੇ ਦੁਖਾਂ ਦਰਦਾਂ ਆਕੇ ਪਾਏ ਦੁਆਲੇ ਘੇਰੇ। ਇਕ ਉਮੈਦ ਰਹੀਂ ਹਥ ਪਲੇ ਹੋਰ ਨਹੀਂ ਸ਼ੈ ਕੋਈ । ਉਸਦੇ ਪਿਛੋਂ ਜੋਗਨ ਬਣਕੇ ਘਰੋਂ ਰਵਾਨਾ ਹੋਈਂ । ਓਵੇਂ ਨਿਤਚਲਾ ਚਲਜਾਂਦੀ ਜੋਗਨ ਵਿਚ ਪਹਾੜਾਂ ਤੋਂ ਕੋਹਕਾਫਾਂ ਦਾ ਮੁਸ਼ਕਲ ਪੈਂਡਾ ਜਿਥੇ ਢੂੰਗੀਆਂਗਾਰਾਂ।