ਪੰਨਾ:ਦਿਲ ਖ਼ੁਰਸ਼ੈਦ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਜੋਗਨ ਦਾ ਦੇਵਾਂ ਦੇ ਨਗਰ ਵਿਚ ਜਾਣਾ ਅਤੇ ਕਾਬੂ ਕਰਾ ਓਹਨਾਂ ਨੂੰ
ਅਤੇ ਸੌਦਾਗਰਜਾਦੀ ਨੂੰ ਬਚਾਨਾ


ਜਾਂ ਦਰਦਾਂ ਦੀ ਭਰੀ ਗਮਾਂ ਦੀ ਜਾਂਦੀ ਹੋਰ ਅਗਾਹਾਂ । ਜਾ ਪਹੁੰਚੀ ਦੇਸ ਦੇਵਾ ਦੇ ਕਟ ਦੁਰਾਡੀਆਂ ਰਾਹਾਂ । ਇਕ ਸ਼ਾਹਿਰ ਕੋਈ ਬਹੁਤ ਉਚੇਰਾ ਦੂਰੋਂ ਨਜ਼ਰੀ ਆਯਾ । ਦੇਖਣ ਸ਼ੌਕ ਦਿਲੇ ਵਿਚ ਹੋਇਆ ਉਤਵਲ ਕਦਮ ਓਠਾਇਆ । ਨਾ ਇਹ ਖੌਫ ਕਰੇਗਾ ਮੈਨੂੰ ਮਾਰ ਦੇਵੇਗਾ ਜਾਨੋਂ । ਮੌਤੋਂ ਪਹਿਲੇ ਮਰ ਗਏ ਜੇਹੜੇ ਫਿਰਕੀ ਖੌਫ ਉਨ੍ਹਾਂ ਨੂੰ । ਉਸਨੇ ਪਹਿਲੇਨਾਨ ਲਈ ਸੀ ਮੌਤ ਕੋਲੋਂ ਕੀ ਡਰਨਾ । ਅਜ ਨਾ ਮੇਇਆ ਤਾਂ ਕੀ ਹੋਯਾ ਓੜਕ ਇਕ ਦਿਨ ਮਰਨਾ। ਜਾਂ ਓਹ ਟੁਰਦੀ ਟੁਰਦੀ ਪਹੁੰਚੀ ਓਸ ਸ਼ਹਿਰ ਦੇ ਨੇੜੇ। ਡਿਠਾ ਸ਼ਹਿਰ ਅਜਾਇਬ ਸੋਹਣਾ ਇਕ ਸ਼ਫੀਲ ਚੌਫੇਰੇ। ਇਕੋ ਹੈ ਦਰਵਾਜ਼ਾ ਉਸਦਾ ਸੌਨੇਜੜਤ ਜੜਯਾ ਪੜ੍ਹ ਬਿਸਸਿਲਾਦਖੁ ਦਾ ਕਰ ਅੰਦਰ ਕਦਮ ਟਿਕਾਯਾ । ਕੀਤਾ ਸੈਰ ਸ਼ਹਿਰ ਦਾ ਉਸਨੋ ਅੰਦ੍ਰ ਵੜ ਕੇ ਸਾਰਾ ਹਰ ਇਕ ਚੀਜ਼ ਅਜਾਇਬ ਤਾਜ਼ ਰੰਗਾ ਰੰਗ ਨਜ਼ਾਰ । ਪਰ ਇਕ ਆਦਮਜਾਦਾ ਓਥੇ ਨਜ਼ਰ ਨਜ਼ਰਨਾ ਆਵੇ ਕੋਈ।ਇਹ ਕੀ ਕਹਿਰ ਅਲਾਹੀ ਬਣਿਆ ਦੇਖ ਤੁਅੱਜਬ ਹੋਈ। ਕਿਥੇ ਟੁਰ ਗਏ ਲੋਕ ਸ਼ਹਿਰ ਦੇ ਸੁੰਝੀਆਂ ਛਡ ਦੁਕਾਨਾਂ ਖੁਲਮ ਖੁਲਾ ਛਡ ਗਏ ਕਿਉਂ ਪਿਛੇ ਮਾਲ ਖਜ਼ਾਨਾ ਅਗੋਂ ਇਸ ਸੁਹਾਣਾ ਨਜਰ ਪਿਓ ਜੇ ਚੰਗਾ ਉਸਦੇ ਅੰਦਰ ਜਾਂਦੀ ਜੋਗ ਨਜਰਾ ਨਾ ਕਰਦੀ ਸੰਗਾ ਵੇਹੜੇ ਦੇ ਵਿਚ ਬੈਠੀ ਹੋਈ ਡਿਠੀ ਇਕ ਜਨਾਨੀ ਉਮਰ ਅਵਾਇਲ ਸ਼ੋਖ ਨਗਾਹ ਸੂਰਤਦੀ ਲਾਸਾਨੀ । ਉਸਦੇ ਪਾਸ ਖਲੋਕੇ ਜੋਗਨ ਪੁਛਨਾਲ ਤਸੱਲੀ । ਕੌਣ ਕੋਈ ਤੂੰ ਏਸ ਸ਼ਹਿਰ ਵਿਚ ਦਿਸੇਂ ਕੱਲ ਮਕੱਲੀ । ਇਹ ਗੱਲ ਸੁਣਕੇ ਓਸ ਲੜਕੀ ਦੇ ਨੀਰ ਅੱਖੀ ਢਲ ਆਯਾ । ਰੋਂਦੀ ਰੋਂਦੀ ਉਠ ਖਲੋਂਦੀ ਲੈ ਉਸਨੂੰ ਗਲ ਲਾਯਾ । ਜੋਗਨ ਆਖੇ ਨਾ ਰੋਭੈਣਾਂ ਦਸ ਹਕੀਕਤ ਸਾਰੀ । ਕੇਹੜਾਦਸ ਟਿਕਾਣਾ ਤੇਰਾ ਕਿਸਦੀ ਨਾਰ ਪਿਆਰੀ । ਆਖੇ ਨਾਮ ਮੇਰਾ ਹੈ ਅਨੀਚਰ ਸੌਦਾਗਰ ਦੀ ਜਾਈ । ਜੰਮੀ ਪਲੀ ਸਦਾ ਵਿਚ ਮੌਜਾਗਮ ਨਾ ਡਿਠਾ ਕਾਈ । ਜਾਂ ਮੈਂ ਜੁਆਨ ਹੋਈ ਤਾਂ ਮਾਂ ਪਿਓ ਮੇਰਾ ਕਾਜ ਰਚਾਇਆ । ਸੁੰਦਰ ਰੂਪ ਪਿਆਰਾ ਲਾੜਾ ਮੈਨੂੰ