ਪੰਨਾ:ਦਿਲ ਖ਼ੁਰਸ਼ੈਦ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਤੋਂ ਬਚਾਈਂ ਸਾਨੂੰ ਬਾਝ ਗੁਨਾਹੋਂ ਮਰਦੇ। ਜੋਗਨਨੇ ਤਾਵੀਜ਼ ਲੁਕਾਇਆ ਬੁਝ ਗਈ ਅੱਗ ਸਾਰੀ । ਸਭੇ ਦੇਓ ਜੋਗਨ ਅਗੇ ਕਰਦੇ ਤਾਂ ਬਯਾਦਾਰੀ । ਦਿਲਖੁਰਸ਼ੈਦ ਅਗੇ ਆ ਸਭਨਾਂ ਦੇਵਾਂ ਦੇ ਹਥ ਜੋੜੇ । ਕਿਆ ਤਾਕਤ ਏਹ ਦੇਵਾਂ ਸੰਦੀ ਹੁਕਮ ਉਹਦਾ ਕੋਈ ਮੋੜੇ ॥ ਜੋਗਨ ਆਖੇ ਉਠੋ ਜਲਦੀ ਏਹ ਲਕੜੀ ਲੈ ਜਾਉ ॥ ਜਿਥੋਂ ਚੁਕ ਲਿਆਂਦੀ ਹੈ ਸੀ ਉਸੇ ਥਾਂ ਪਹੁੰਚਾਓ ॥ ਲੜਕੀ ਨੂੰ ਪਹੁੰਚਾ ਮਹਲੋ ਦਿਓ ਸ਼ਤਾਬੀ ਆਵਣ। ਹੋਰ ਹੁਕਮ ਫੁਰਮਾਉ ਜਲਦੀ ਹਥ ਬੰਨ ਅਰਜ਼ ਸੁਨਾਵਣ। ਜੋਗਨ ਆਖੇ ਸਭੇ ਰਲਕੇ ਵਿਚ ਪਹਾੜਾਂ ਜਾਉ । ਦਿਲ ਖੁਰਮ ਸ਼ਾਜਹਾਦੇ ਭਾਈਂ ਜਾਕੇ ਢੂੰਡ ਲਿਆਉ । ਓੜਕ ਉਹਨਾਂ ਦੇਵਾਂ ਰਲਕੇ ਉਸ ਵਲ ਕਦਮ ਓਠਾਯਾ। ਵਿਚ ਪਹਾੜਾਂ ਖੁੰਦਰ ਗਾਰਾਂ ਆਦਮ ਜ਼ਾਤ ਨਾ ਪਾਯਾ । ਫਿਰ ਤੁਰਕੇ ਉਹ ਜੂਹ ਆਪਣੀ ਵਿਚ ਮੁੜਕੇ ਆਏ ਸਭੇ। ਐ ਜੋਗਨ ਕੋਈ ਆਦਮ ਜਾਦਾ ਵਿਚ ਕੋਹਕਾਫ ਨਾਲਭੇ। ਵਿਚ ਦਲੀਲਾਂ ਬੈਠੀ ਜੋਗਨ ਹੋਰ ਦਿਲ ਇਕ ਆਯਾ । ਆਖਣ ਲਗਾਮੈ ਕੁਝ ਯਾਰੋ ਦੋੜਾ ਪਤਾ ਲਿਆਇਆ । ਸਾਡੀ ਹਦੇ ਬਾਹਰਦੁਰਾਡਾ ਹੈ ਇਕ ਬਾਗ ਦੇਵਾਂ ਦਾ। ਦੇਵਾਂ ਪਰੀਆਂ ਵਿਚੋਂ ਡਰਦਾ ਉਥੇ ਕੋਈ ਨਾ ਜਾਂਦਾ ਉਪਰ ਉਡਿਆ ਜਾਂਦਿਆਂ ਮੈਨੂੰ ਬੁ ਆਦਮ ਦੀ ਆਈ। ਅਗੇ ਖਬਰ ਨਹੀਂ ਕੁਝ ਮੈਨੂੰ ਅੰਦਰ ਕੀ ਕੁਝ ਸਾਈ । ਮੈਂ ਸੁਣਿਆ ਜੁਆਲ ਦੇਓ ਨੇ ਹੈ ਉਹ ਬਾਗ ਬਣਾਇਆ । ਗਿਰਦੇ ਵਡਾ ਕੋਟ ਲਗਾਕੇ ਵਡਾ ਕੁਫਲ ਲਗਾਇਆ ਐ ਜੋਗਨ ਉਹ ਰਾਹ ਦੁਰਾਡਾ ਪੈਡਾ ਸਖਤ ਓਖੇਰਾ। ਬਹੁਤ ਮੁਹਾਲ ਦਸੇਦਾ ਮੈਨੂੰ ਉਥੇ ਪਹੁੰਚਣ ਤੇਰਾ । ਦਿਲ ਖੁਰਸ਼ੈਦਕਹੇਤੂੰ ਮੈਨੂੰ ਰਸਤਾ ਦਸ ਸ਼ਤਾਬੀ । ਕਿਧਰੇ ਬਾਗ ਕੇੜੇਰਾਹ ਜਾਣਾ ਕੇਹੜੀ ਵਿਚ ਖਰਾਬੀ । ਹੁਣ ਉਹ ਦਿਓ ਵਜ਼ੀਰ ਜ਼ਾਦੀ ਨੂੰ ਸਾਰਾ ਹਾਲ ਸੁਨਾਵੇ । ਏਥੋਂ ਚੜ੍ਹਦੇ ਪਾਸੇ ਦੇ ਵਲ ਜੇ ਕੋਈ ਰਾਹ ਜਾਵੇ । ਅਗੇ ਇਕ ਦਰਯਾ ਆਵੇਗਾ ਜੇ ਕੋਈ ਪਾਰ ਲਗਾਵੇ । ਉਸ ਦੇ ਅਗੇ ਜੂਹ ਮਰਦਾਂ ਦੇ ਨਾਲ ਸ਼ਤਾਬੀ ਆਵੇ।ਆਦਮੀਆਂ ਦੇ ਪਿੰਡਾਂ ਵਿਚੋਂ ਲੰਘ ਜਾਂਵੇ । ਅਗੇ ਜਦ ਅਗੇ ਸਿਰਚੋਟੀ ਕੋਹਕਾਫ ਪਹਾੜੀ ਦੂਰੋਂ ਦਿਸਨ ਲਗੇ । ਅਗੇ ਹੈ ਖੁੰਦਰਵਡੀ ਜਿਥੇ ਸਖਤ ਹਨੇਰਾ। ਓਥੇ ਬਾਗ ਜਵਾਲ ਦਿਓ ਦਾ ਜਿਸ ਵਿਚ ਮਕਸਦ ਤੇਰਾ।