ਪੰਨਾ:ਦਿਲ ਖ਼ੁਰਸ਼ੈਦ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਜੋਗਨ ਕਾ ਬਸਦ ਮੁਸਕਲ ਤਕਲੀਫ ਦਰਿਆ ਸੇ ਪਾਰ ਉਤਾਰਨਾ

ਓੜਕ ਤਰਫ ਸਫਰ ਦੀ ਮੁੜਕੇ ਉਠ ਤੁਰੀ ਕਰ ਧਾਈ । ਦੋ ਤਿੰਨ ਚਾਰ ਕੋਹਾਂ ਦਾ ਪੈਂਦਾ ਦਿਨ ਵਿਚ ਕਰਦੀ ਸਾਈ । ਏਹ ਕੀ ਜਾਨਣ ਸੈਰ ਸਫਰ ਦੀ। ਇਹ ਬਾਗਾਂ ਦੀ ਕਲੀਆਂ। ਨਾਜਕ ਪੈਰ ਫੁਲਾਂ ਦੇ ਹਾਨੀ ਘਿੰਘਰ ਹੋਈਆਂ ਤਲੀਆਂ। ਜਾਂ ਉਹ ਹੱਦ ਉਹ ਦੀਦੇ ਵਿਚੋਂ ਲੰਘ ਅਗਾਹਾਂ ਜਾਂਦੀ । ਕਾਲਾ ਨੀਰ ਵਗੇ ਜਲ ਖੂਨੀ ਦੇਖ ਭਉ ਗਮ ਖਾਂਦੀ । ਕੰਢੇ ਬੈਠੀ ਨਦੀ ਦੇ ਰੋਂਦੀ ਕੇਹੜਾ ਪਾਰ ਲੰਘਾਵੇ | ਏਹ ਦਰਯਾ ਵਗੇਂਦਾ ਤ ਰੂਵੰਜੀ ਹੱਥ ਨਾ ਆਵੇ । ਨਾ ਪੁਲ ਬੇੜੀ ਪਤਨ ਏਥੇ ਨਾ ਖੋਈ ਵੰਜ ਮੁਹਾਠਾ। ਨਾ ਸਰਨਾ ਕੋਈ ਤੁਲਹਾ ਤੰਬੂ ਨਾਮੈਂ ਤਰਨਾ ਜਾਣਾ । ਬੈਠੀ ਉਥੇ ਵਿਚ ਗਮਾਂ ਦੇ ਕਈ ਦਲੀਲਾਂ ਕਰਦੀ। ਸਗੋਂ ਜ਼ਿਆਦਾ ਨੀਰ ਨਦੀ ਦਾ ਨਾਲ ਹੰਝੂ ਦੇ ਤਰਦੀ । ਲਕੜੀ ਸੀ ਇਕ ਰੁੜਦੀ ਜਾਦੀ ਗੇਲੀ ਬਹੁਤ ਵਡੇਰੀ । ਮਾਰੇ ਛਾਲ ਉਹਦੇ ਪਰ ਜੋਗਨ ਬੈਠੀ ਨਾਲ ਦਲੇਰੀ। ਹੁਣ ਉਹ ਗੇਲੀ ਰੁੜਦੀ ਜਾਲੇ ਜਿਧਰ ਪਾਣੀ ਵਗੇ । ਬੈਠ ਗਈ ਉਹ ਨਾਲ ਦਲੇਰੀ ਕਦੀ ਦੇ ਉਸ ਬੰਨੇ ਲਗੇ । ਜਾਂ ਵਿਚਕਾਰ ਨਦੀਦੇ ਆਈ ਵਗੇ ਲਾਲ ਹਨੇਰੀ । ਗੇਲੀ ਚੱਕਰ ਖਾਵਨ ਲੱਗੀ ਪੈ ਗਈ ਘੁੰਮਣ ਘੇਰੀ ਉਚੀ ਉਚੀ ਰੋਵਨ ਲਗੀ ਪੇਸ਼ ਕੋਈ ਨਾ ਜਾਦੀ । ਛਲਾਂ ਦੇ ਵਿਚ ਆਜਜ ਹੋ ਗਈ ਬਹੁਤੇ ਗੋਤੇ ਖਾਂਦੀ । ਆਖੇ ਰੱਬਾ ਮਰ ਨੇ ਮੈਨੂੰ ਮੈਂ ਵਿਚ ਦੋਸ਼ ਨਾ ਕੋਈ । ਕੇਹੜੇ ਐਬ ਗੁਨਾਹ ਦੀ ਸ਼ਾਮਤ ਆਨ ਦੁਖਾਂ ਵਿਚ ਢੋਈ ਮੈਂ ਹਾਂ ਮਰਣੇ ਦੇ ਵਿਚ ਰਾਜੀ ਜੇ ਤੂੰ ਮਾਰ ਮੈਨੂੰ । ਐਪਰ ਰਖੀਂ ਸਹੀ ਸਲਾਮਤ ਤੂੰ ਇਕ ਬਾਪ ਮੇਰੇ ਨੂੰ । ਸਬਰ ਦੇਵੇ ਇਕ ਮਾਂ ਮੇਰੀ ਨੂੰ ਮੈਨੂੰ ਮੂਲ ਨ ਰੋਵੇ । ਡਾਢੇ ਦਿਲੇ ਵਿਚ ਵਡੀ ਸਾਰੀ ਅਖੀਂ ਬੰਨ ਖਲੋਵੇ ਮੈਂ ਉਹ ਜੋੜੀ ਰਖ ਸਲਾਮਤ ਮੇਰੇ ਵੀਰ ਪਿਆਰੇ । ਓਹਨਾਂ ਨਾਲੋਂ ਸੋਹਣਾ ਕੇਹੜਾ ਅੰਦਰ ਆਲਮ ਸਾਰੇ । ਵਿਚ ਹਾਯਾਤੀ ਉਨ੍ਹਾਂ ਦੋਹਾਂ ਨੂੰ ਤੱਤੀ ਵਾ ਨਾ ਲਾਵੀਂ । ਮੈਂ ਤੱਤੀ ਦਾ ਨਾਮ ਉਨ੍ਹਾਂ ਨੂੰ ਯਾਦ ਨਾ ਮੂਲ ਕਰਾਈਂ ਸ਼ਾਇਦ ਰੋਣ ਉਨ੍ਹਾਂ ਨੂੰ ਆਵੇ ਵਿਚ ਵਿਛੋੜੇ ਮੇਰੇ। ਉਹਨਾਂ ਬਦਲੇ ਰੋਵਨ ਹਰਦਮ ਮੇਰੇ ਲੇਖ ਬਥੇਰੇ ਯਾਰੱਬ ਉਹ ਵੀਰਾਂ ਦੀ ਜੋੜੀ ਕਦੇ ਤੇ ਫੇਰ ਮਿਲਾਵੀਂ ਪਿਆਰੀ ਪਿਆਰੀ ਸ਼ਕਲ ਉਹਨਾਂ ਦੀ