ਪੰਨਾ:ਦਿਲ ਖ਼ੁਰਸ਼ੈਦ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਇਕੋ ਵਾਰ ਦਖਾਵੀਂ। ਉਨ੍ਹਾਂ ਬਦਲੇ ਮੈਂ ਦੁਖ ਝਲੇ ਤੇ ਅਜ ਜਾਨ ਗਵਾਈਂ । ਸਭਨਾਂ ਨਾਲੋਂ ਦੇਖ ਜ਼ਿਆਦਾ ਵੀਰਾਂ ਵਿਚ ਜੁਦਾਈ । ਦੇਖ ਰਹੀਮ ਬਖਸ਼ ਇਹ ਕੈਸੀ ਮੇਹਰ ਮੇਹਰ ਮੁਹੱਬਤ ਭੈਣਾਂ । ਬਾਝ ਦੀਦਾਰ ਪਿਆਰ ਤੁਸਾਡੇ ਹੋਰ ਓਨਾਂ ਕੀ ਲੈਣਾਂ।

ਦਿਲ ਖੁਰਸ਼ੈਦ ਦਾ ਜੋਗਨ ਤੋਂ ਗੁਜਰੀ ਬਣਨਾ ਅਤੇ ਦੋ ਵਿਛੜਿਆਂ ਹੋਇਆ ਨੂੰ ਮਿਲਾਉਣਾ


ਜੋਗਨ ਘੁੰਮਨ ਘੇਰੇ ਦੇ ਵਿਚ ਪਾਈ ਬਹੁਤ ਲਾਚਾਰੀ। ਭਿਜ ਗਿਆ ਤਵੀ ਜਵਲੀ ਦਾ ਗਈ ਕਰਾਮਾਤ ਸਾਰੀ । ਦੂਜਾ ਮਨ ਕਾ ਮੂੰਹ ਵਿਚ ਜੇੜ੍ਹਾ ਉਹ ਭੀ ਡਿਗ ਪਿਆਰ ਸੀ। ਹੋਰ ਬਥੇਰਾ ਰੋਵਨ ਲਗੀ ਅੰਗ ਬਰਕ ਰਿਹਾ ਸੀ । ਓੜਕ ਗੇਲੀ ਰੁੜਦੀ ਰੁੜਦੀ ਪਾਰ ਕਨਾਰੇ ਜਾਂਦੀ । ਮਾਰ ਛਾਲ ਸ਼ਤਾਬੀ ਜੋਗਨ ਸਾਰੇ ਫਿਕਰ ਗਵਾਂਦੀ । ਲੰਘ ਗਈ ਜਾਂ ਪਾਰ ਵਿਚਾਰੀ ਸ਼ੁਕਰ ਖੁਦਾ ਦਾ ਕਰਦੀ । ਰਸਤਾ ਫੇਰ ਅਗਾਂਹ ਵਾਲਾ ਨਾਲ ਸ਼ਤਾਬੀ ਫੜਦੀ। ਅਗੋਂ ਨਜ਼ਰ ਅਬਾਦੀ ਆਈ ਵੱਗਨ ਖੂਹ ਵੇਲਾਰਾਂ।ਕਿਧਰੇ ਮਹਲ ਮੁਨਾਰੇ ਦਿਸਣ ਕਿਨਰੇ ਬਾਗ ਬਹਾਰਾਂ। ਜਾਂ ਤੇ ਜੋਗਨ ਟੁਰਦੀ ਜਾਂਦੀ ਹੋਰ ਅਗਾਹਾਂ ਹੋਈ । ਰਾਹ ਵਿਚ ਡੋਲਾ ਨਜ਼ਰ ਪਿਆ ਇਕ ਜੰਞ ਚਹਾਰ ਨਾ ਕੋਈ। ਡੇਲੀ ਦੇ ਵਿਚ ਵਹੁਟੀ ਬੈਠੀ ਹਾਰ ਸ਼ਿੰਗਾਰਾਂ ਵਾਲੀ । ਜੇਵਰ ਲਾਲ ਜਵਾਹਰ ਸੋਹਣ ਸੂਰਤ ਅਜਬ ਨਰਾਲੀ। ਜੋਗਨ ਵੇਖ ਡਰੀ ਉਸ ਪਾਸੇਂ ਏਹ ਕੀ ਭੇਦ ਅਲਾਹੀ । ਵਹੁਟੀ ਆਖੇ ਨਾ ਡਰ ਭੈਣੇ ਮੈਂ ਵਿਚ ਐਬ ਨਾ ਕਾਈ ਜੋਗਨ ਪੁਛ ਕੌਣ ਕੇਈ ਤੂੰ ਸੁੰਦਰ ਰੂਪ ਜਨਾਨੀ । ਕੇਹੜਾ ਛੜ ਗਿਆ ਤੁਧ ਏਥੇ ਸਾਰੀ ਦਸ ਕਹਾਣੀ । ਫੇਰ ਜਵਾਬ ਦਿਤਾ ਉਸ ਲੜਕੀ ਨਾ ਜਾ ਭੈਣ ਪਿਆਰੀ । ਖੋਲ ਸੁਨਾਵਾਂ ਹਾਲਤ ਤੈਨੂੰ ਦੁਖਾਂ ਵਾਲੀ ਸਾਰੀ । ਮੈਂ ਤੱਤੀ ਸ਼ਾਹਜ਼ਾਦੀ ਹਾਂ ਇਕ ਬਾਦਸ਼ਾਹ ਦੀ ਜਾਈ । ਓਹ ਸ਼ਾਹਜ਼ਾਦਾ ਜੇਹੜਾ ਮੈਨੂੰ ਵਿਆਹੁਣ ਆਇਆ ਸਾਈ।ਓਹ ਹੈ ਆਸ਼ਕ ਗੋਲੀ ਉਤੇ ਇਸ਼ਕ ਉਹਦੇ ਵਿਚ ਮਰਦਾ। ਇਕ ਇਕ ਪਲ ਭੀ ਉਸ ਗੋਲੀ ਦਾ ਮੂਲ ਵਿਸਾਹ ਨਾ ਕਰਦਾ। ਜਾਂ ਉਹ ਲਾੜਾ ਸੁੰਦਰ ਸੂਰਤ ਮੈਨੂੰ ਵਿਆਹੁਣ ਆਯਾ।ਉਹ ਗੋਲੀ ਸੌਂਕਨ ਮੇਰੀ ਨੂੰ ਆਪਣੇ ਨਾਲ ਲਿਆਯਾ।ਜਾ ਤੇ ਡੋਲੀ ਪਾਵਣ ਲਗੇ ਮਾਪੇ ਮੇਰੇ ਤਾਈਂ । ਨਾਲ ਵਿਛੋੜੇ ਮੈਂ ਓਸੇ ਵੇਲੇ ਰੋ ਰੋ ਮਾਰਾਂ ਆਹੀਂ। ਰਾਹ ਵਿਚ ਗਿਲੀ ਸਿਆਹੀ