ਪੰਨਾ:ਦਿਲ ਖ਼ੁਰਸ਼ੈਦ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਲੈਕੇ ਮੇਰੇ ਤੇ ਲਾਈ ਖਾਲੰਦ ਮੇਰੇ ਅਗੇ ਜਾਕੇ ਇਹ ਗਲ ਆਖ ਸੁਣਾਈ ਓਹ ਬਦ ਸ਼ਕਲ ਦਸੇਂਦੀ ਮੈਨੂੰ ਵਹੁਟੀ ਮੇਰੀ ਕਾਲੀ । ਫੀਨਾ ਨੱਕ ਤੇ ਚੁੰਨੀਆਂ ਅੱਖਾਂ ਵਡਿਆਂ ਦੰਦਾਂ ਵਾਲੀ ਸੁਣ ਲੈ ਜੋਗਨ ਮੈਂ ਉਸ ਵੇਲੇ ਬੋਲੀ ਨਾਂ ਸ਼ਰਮਾਂਦੀ । ਤਾਂ ਹੀ ਅੱਜ ਅੰਧੇਰੀ ਵਗੀ ਮੈਂ ਪਰ ਆਨ ਗਮਾਂ ਦੀ। ਮੈਨੂੰ ਛੱਡ ਅਕੇਲੀ ਇਥੇ ਆਪ ਗਏ ਟੁਰ ਸਾਰੇ ਮਾਂ ਪਿਓ ਮੇਰੇ ਨੂੰ ਭੀ ਹਰਗਿਜ ਯਾਦ ਨਹੀਂ ਇਹ ਕਾਰੇ ਜੋਗਨ ਆ ਖੇਚਲ ਸ਼ਾਹਜ਼ਾਦੀ ਨਾਲਤੇਰੇ ਮੈਂ ਜਾਵਾਂ ਜਿਉਂ ਕਰ ਹੋਵੇ ਮੈਂ ਉਹ ਤੈਨੂੰ ਤੇਰਾਂ ਖਸਮ ਮਿਲਾਵਾਂ ਓੜਕ ਨਾਲ ਗਈ ਲੈ ਜੋਗਨ ਉਹ ਸ਼ਾਹਜ਼ਾਦ ਤਾਂਈ ਜਿਬੇ ਸੌਹਰੇ ਉਸ ਕੁੜੀ ਦੇ ਪਹੁੰਚੀ ਜਾ ਉਸ ਥਾਂਈ ਬਾਹਰ ਸ਼ਹਿਰੋਂ ਸ਼ਾਹਜ਼ਾਦੇ ਨੇ ਸੀ ਇਕ ਬਾਗ ਬਨਾਯਾ ਉਸ ਦੇ ਵਿਚ ਸਣੇ ਉਹਗੋਲੀ ਰਖੇ ਡੇਰਾ ਲਾਯਾ ਪੁਛ ਪੁਛਾਕੇ ਦੋਵੇਂ ਜਣੀਆਂ ਬਾਗ ਓਸ ਵਲ ਗਈਆਂ ਹੁਣ ਕੇਹੜੀ ਤਜਵੀਜ਼ ਬਣਾਈਏ ਆਣ ਦਲੀਲਾਂ ਪਈਆਂ । ਓੜਕ ਇਕ ਸਲਾਹ ਬਣਾਈ ਏਥੇ ਭੇਸ ਵਟਾਈਏ ਬਣ ਕੇ ਗੁਜਰੀ ਦੁਧ ਬਹਾਨੇ ਬਾਗ ਉਹਦੇ ਵਿਚ ਜਾਈਏ । ਦੋ ਤਿੰਨ ਗਾਈਆਂ ਤੇ ਇਕ ਨੌਕਰ ਲਾਯਾ ਉਸੇ ਬਾਗੋਂ ਨੇੜੇ ਉਹਨਾਂ ਡੇਰਾ ਜਾ ਜਮਾਇਆ ਇਕ ਰਾਤ ਮਜਦੂਰ ਲਿਆ ਕੇ ਉਸ ਨੇ ਸੁਰੰਗ ਪੁਟਾਈ ਆਪਣੇ ਡੇਰਿਓਂ ਕਢ ਸ਼ਤਾਬੀ ਅੰਦਰ ਬਾਗ ਪੁਚਾਈ । ਪੈਹਰੇ ਦਾਰ ਨਾ ਲੰਘਣ ਦੇਂਦੇ ਬੂਹੇ ਰਾਹ ਕਿਸੋ ਨੂੰ । ਤਾਂ ਏਹ ਸੁਰੰਗ ਬਣਾਈ ਉਹਨਾਂ ਕੀਤਾ ਰਾਹ ਪਿਛੇ ਨੂੰ। ਕਰਕੇ ਕੰਮ ਤਿਆਰ ਤਮਾਮੀ ਜੋਗਨ ਭੇਸ ਬਨਾਯਾ ਸਿਰ ਤੇ ਮਟਕੀ ਗਲ ਵਿਚ ਕੁੜਤੀ ਲੈਂਗਾ ਲੋਕ ਸੁਹਾਯਾ ਨਹਾਤੀ ਬੈਹ ਕੇ ਨਾਲ ਖੁਸ਼ੀ ਦੇ ਸਾਰੀ ਗਰਦ ਉਤਾਰੀ ਮੁਦਤ ਪਿਛੋਂ ਫੇਰ ਹੁਸਨ ਦੀ ਆਈ ਉਸ ਪਰਵਾਰੀ ॥ ਉਹ ਜੋ ਮੁਖ ਮਨੋਹਰ ਉਸ ਨੇ ਵਿਚ ਕਲਬੂਤ ਲੁਕਾਯਾ । ਗਰਦ ਉਡੀ ਜਾਂ ਬੱਦਲ ਵਾਂਗੂ ਵਿਚੋਂ ਚੰਦ ਦਸਾਯਾ ਜੇਹੜੇ ਸੂਰਜ ਉਪਰ ਹੈਸੀ ਰਾਤ ਗਮਾਂ ਦੀ ਆਈ ਉਸ ਨੇ ਭੀ ਅਜ ਗੁਜਰੀ ਉਪਰ ਲਾ ਦਿਤੀ ਰੁਸ਼ਨਾਈ ॥ ਉਹ ਦਰਯਾ ਹੁਸਨ ਦਾ ਅਗੇ ਸੁਕ ਗਿਆ ਸੀ ਜੇਹੜਾ ਕੰਢਿਆਂ ਉਤੋਂ ਉਛਲ ਆਇਆ ਚੜ੍ਹਿਆ ਨੀਰ ਵਧੇਰਾ ਓਹ ਕੁਮਲਾਇਆ ਸੀ ਜੇਹੜਾ ਸੋਹਣਾ ਫੁਲ ਚਮਨ ਦਾ ॥ ਹਰਿਆ ਕੀਤਾ ਉਸਨੂੰ ਜਲਦੀ ਪਾਣੀ ਪਾ ਹੁਸਨ ਦਾ॥