ਪੰਨਾ:ਦਿਲ ਖ਼ੁਰਸ਼ੈਦ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਜਾਣਾ ਸ਼ਾਹਜ਼ਾਦੀ ਯਾਨੀ ਸ਼ਾਹਜ਼ਾਦੇ ਕੀ ਔਰਤ ਕਾ ਗੁਜਰੀ ਬਣ ਕਰ ਆਪਣੇ
ਉਪਰ ਫਰੇਫਤਾ ਕਰਨਾ

ਫਜ਼ਰ ਹੋਈ ਤੇ ਉਸ ਗੁਜਰੀ ਨੇ ਕੁਲ ਪੁਸ਼ਾਕ ਉਤਾਰੀ। ਸ਼ਾਹਜ਼ਾਦੀ ਹੈ ਵਲ ਸ਼ਾਹਜ਼ਾਦੇ ਕਰਦੀ ਅਜ ਤਿਆਰੀ। ਓਹੋ ਮਟੀ ਕੀ ਓਹੋ ਕੁੜਤੀ ਓਹੋ ਲੈਂਗਾ ਪਾਂਦੀ ਅਜ ਸ਼ਾਹਜ਼ਾਦੀ ਗੁਜਰੀ ਬਣਕੇ ਸੁਰੰਗਾਂ ਵਿਚੋਂ ਦੀ ਜਾਂਦੀ । ਬਿਨਾਂ ਰੇਸ਼ਮ ਵਾਲ ਬਣ ਕੇ ਨਾਲ ਜਵਾਹਰ ਜੜਦੀ ਤਾਜਾ ਦੁਧ ਪਾਯਾ ਵਿਚ ਗਾਗਰ ਸਿਰ ਦੇ ਉਪਰ ਧਰਦੀ ਜਿਥੇ ਪਲੰਘ ਸ਼ਾਹਜ਼ਾਦੇ ਵਾਲਾ ਓਥੇ ਜਾਂ ਖਲੋਂਦੀ ਤਾਜ਼ਾ ਦੁਧ ਖਰੀਦੋ ਗੋਕਾ ਉਚੀ ਹੋਕਾ ਦਿੰਦੀ। ਕੰਨ ਆਵਾਜ਼ ਪਈ ਜਾਂ ਉਸਦੇ ਜਾਗ ਪਿਆ ਸ਼ਾਹਜ਼ਾਦਾਂ। ਗੁਜਰੀ ਦਸ ਜਾਈਂ ਅਜ ਮੈਨੂੰ ਕੇਹੜਾ ਸ਼ਹਿਰ ਤੁਸਾਂ ਦਾ ਗੁਜਰੀ ਆਖ ਦੁਧ ਖਰੀਦੋ ਛੋਡ ਦਲੀਲਾਂ ਸਭੇ॥ ਤਰਸੋਗੇ ਮਤ ਦੁਧ ਅਗਾਂਹ ਨਾ ਦੁਨੀਆਂ ਵਿਚ ਲਭੇ ॥ ਕਹੇ ਸ਼ਾਹਜ਼ਾਦਾ ਪੈਹਲਾਂ ਮੈਨੂੰ ਦਸੀਂ ਤੂੰ ਟਕਾਣਾ ॥ ਮੈਨੂੰ ਰੋਂਦਾ ਛੱਡ ਇਥਾਈਂ ਤੂੰ ਹੁਣੇ ਤੁਰ ਜਾਣਾ ॥ ਕਹੇ ਸ਼ਾਹਜ਼ਾਦੀ ਚਿੰਤਪੁਰੇ ਵਿਚ ਗੁਜਰੀ ਹਾਂ ਰਹਿੰਦੀ ॥ ਲੋੜ ਹੋਵੇ ਤਾਂ ਦੁਧ ਖਰੀਦੋ ਮੈਂ ਏਹ ਭਾਰ ਨਾ ਸਹਿੰਦੀ॥ਸਿਰ ਤੇ ਭਾਰ ਮੇਰੇ ਸਿਰ ਮਟਕੀ ਕੌਣ ਵੇਲੇ ਦੀ ਖਲੀ।ਲੈ ਲੌ ਦੁਧ ਸ਼ਤਾਬੀ ਨਹੀਂ ਤੇ ਮੈਂ ਆਪਣੇ ਘਰ ਚਲੀ ਅਗਲੀ ਗਲੈਂ ਡਰੇ ਸ਼ਾਹਜ਼ਾਦਾ ਅਖੀਂ ਮੂਲ ਨਾ ਖੋਲੇ । ਮਤ ਇਹ ਗੁਜਰੀ ਤੁਰ ਜਾਵੇ ਮੁੜ ਕੇਹੜਾ ਏਥੇ ਬੇਲੇ ਓੜਕ ਨਾ ਜਰ ਸਕਿਆ ਦਿਲ ਨੂੰ ਸਬਰ ਜਰਾ ਨਾਂ ਆਵੇ ਇਕੋ ਵਾਰੀ ਨਾਲ ਦਲੇਰੀ ਧਿਆਨ ਉਹਦੀ ਵਲ ਪਾਵੋ । ਕੀ ਦੇਖੋ ਇਕ ਵਿਚ ਬਗੀਚੇ ਸੂਰਜ ਲਾਟਾਂ ਮਾਰੇ ਹਰ ਜਾਂ ਫੁਲਾਂ ਪੱਤਾਂ ਉਪਰ ਪੈਣ ਉਹਦੇ ਲਸ਼ਕਾਰੇ । ਸੂਰਤ ਸੋਹਣੀ ਤੇ ਮਨ ਮੋਹਣੀ ਚੜ੍ਹਿਆ ਹੁਸਨ ਹੁਲਾਰੇ ਗਲ ਵਿਚ ਹਾਰ ਨੌਂ ਲਖਾਂ ਚਮਕੇ ਜਿਉਂ ਕਤ ਰੋਸ਼ਨ ਤਾਰੇ ਲਗੇ ਸੌਦਾ ਕਰਨ ਵਪਾਰੀ ਸੂਰਤ ਦੇ ਵਣਜਾਰੇ ਵੇਚੀ ਜਾਨ ਹੋਇਆ ਦਿਲਬਰ ਦਾ ਇਕੇ ਣਾਲ ਨਜਾਰੇ ਕਾਹਨੂੰ ਜ਼ਾਲਮ ਖੂਨੀ ਬਣ ਗਏ ਦੋਵੇਂ ਨੈਣ ਪਿਆਰੇ ਕਾਹਨੂੰ ਤੇਜ ਨਿਗਾਹਾਂ ਵਿਚੋਂ ਮਾਰੇ ਕਸ ਦੁਗਾੜੇ। ਸਯਦ ਹਾਲ ਉਨ੍ਹਾਂ ਗੱਲਾਂ ਦਾ ਜਾਨਣ ਆਸ਼ਕ ਸਾਰੇ । ਲਗੀ ਹੁਣ ਸਿਰੇ ਸਿਰਬਾਜੀ ਕੌਣ ਜਿਤੇ ਕੌਣ ਹਾਰੇ ਹੋ ਬੇਹੋਸ਼ ਡਿਗਾ ਸ਼ਾਹ ਜਾਂਦਾ ਸ਼ੁੜਕੇ ਦੂਜੀ