ਪੰਨਾ:ਦਿਲ ਖ਼ੁਰਸ਼ੈਦ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਕਿਥੋਂ ਏਹ ਬੇਹੋਸ਼ ਹੋ ਗਈ ਦਸ ਹਕੀਕਤ ਸਾਰੀ। ਗੋਲੀ ਆਖੇ ਪੈਂਦਾ ਏਥੇ ਬਿਜਲੀ ਦਾ ਚਮਕਾਰਾ ਕਦੀ ਕਦੀ ਆ ਰੋਸ਼ਨ ਹੁੰਦਾ ਬਾਗ ਅਸਾਡੇ ਸਾਰਾ ਖਬਰ ਨਹੀਂ ਉਸ ਦੇ ਵਿਚੋਂ ਇਸ ਨੂੰ ਨਜ਼ਰ ਪਿਆਈ ਉਸ ਵੇਲੇ ਸ਼ਾਹਜਾਦੇ ਹੋਸ਼ ਹਵਾਸ਼ ਭੁਲਾਈ । ਪੁਛੇ ਫੇਰ ਵਜੀਰਾ ਕੋਲੋਂ ਦਸੋ ਕੋਈ ਸਿਆਣਾ । ਕਿਥੋਂ ਉਹ ਚਮਤਕਾਰਾ ਪੈਦਾ ਕੀ ਵਿਚ ਭੇਦਰਾਬਾ । ਆਖਣ ਸ਼ਾਹ ਐਥੇ ਕੀਤਾ ਪਰੀਆਂ ਆਨ ਉਤਾਰਾ । ਸ਼ਾਹਜ਼ਾਦੇ ਨੂੰ ਲੈ ਚਲੋ ਏਥੋਂ ਦੂਰ ਹੋਵੇ ਗਮ ਸਾਰਾ। ਸ਼ਾਹ ਨੂੰ ਇਹ ਗਲ ਚੰਗੀ ਲਗੀ ਜਲਦੀ ਹੁਕਮ ਫੁਰਮਾਵੇ । ਸ਼ਾਹਜ਼ਾਦਾ ਲੈ ਚਲੋ ਮਹੱਲੀ ਜੇ ਰੱਬ ਆਸ ਪੁਜਾਵੋ ।

ਵਾਕਫ ਹੋਤਾ ਬਾਦਸ਼ਾਹ ਕਾ ਲੜਕੇ ਕੇ ਹਾਲ ਸੇ ਔਰ ਉਸਕਾ ਇਲਾਜ ਕਰਨਾ

ਇਤਨੇ ਦੇ ਵਿਚ ਸ਼ਾਹਜ਼ਾਦੇ ਨੂੰ ਹੋਸ਼ ਬਦਨ ਵਿਚ ਆਈ । ਲਿਆ ਗੁਜਰੀ ਮੈਂ ਦੁਧ ਖਰੀਦਾਂ ਇਕ ਅਵਾਜ ਸੁਣਾਈ । ਆ ਸ਼ਤਾਬੀ ਉਡੀਕ ਰਹੇ ਦੋ ਸਾਸ ਲਬਾਂ ਪਰ ਖਲੇ। ਜਾਨ ਵੇਚਾਂ ਤੇ ਦੁਧ ਖਰੀਦਾਂ ਹੋਰ ਨਾਹੀਂ ਕੁਝਪਲੇ । ਸ਼ਾਹ ਕਹੇ ਕਰ ਹੋਸ਼ ਪਿਆਰ ਏਹ ਕੀ ਹੋਯਾ ਤੈਨੂੰ ਕੇ ੜਾ ਸੁਰਤ ਲੈ ਗਿਆ ਤੇਰੀ ਦਸ ਹਕੀਕਤ ਮੈਨੂੰ । ਦਸ ਮੈਨੂੰ ਉਹ ਕੋਹੜੀ ਗੁਜਰੀ ਰਹੇ ਮੱਲੇ ਕੇਹੜੇ । ਇਸੇ ਵੇਲੇ ਬੰਨ ਲਿਆਵਾਂ ਪਾਸ ਲਿਆਵਾਂ ਤੇਰੇ । ਸੁਣ ਚੁਪ ਹੋਯਾ ਸ਼ਾਹਜ਼ਾਦਾ ਉਠ ਸ਼ਤਾਬੀ ਬਹਿੰਦਾ। ਇਸ਼ਕ ਸ਼ਤਰਮ ਦਾ ਮੁਢੋਂ ਵੈਰੀ ਸ਼ਰਮ ਰਹਿਣ ਨਾ ਦੇਂਦਾ ਬਪ ਕਹੇ ਉਠ ਚਲਘਰਾਂ ਨੂੰ ਮਨ ਅਸਾਡਾ ਕਹਿਣਾ । ਏਹ ਹੈ ਨਹਿਸ਼ ਬਗੀਚਾ ਤੇਰਾ ਏਥੇ ਨਾਹਣ ਰਹਿਣ ਕਹੇ ਸ਼ਹਿਜ਼ਾਦਾ ਨਾ ਮੈਂ ਹਰਗਿਜ ਛੱਡਾਂ ਏਹ ਟਿਕਾਣਾ । ਯਾ ਤੇ ਚਿੰਤ ਪੁਰੇ ਲੈ ਚਲੋ ਹੋਰ ਕਿਤੇ ਨਹੀਂ ਜਾਣਾ । ਹੋ ਹੈਰਾਨ ਰਿਹਾ ਸ਼ਾਹ ਸੁਣ ਕੇ ਏਹ ਭੀ ਸ਼ਾਂਤ ਹੋਈ । ਸਾਡੀ ਬਾਦਸ਼ਾਹੀ ਵਿਚ ਕਿਧਰੇ ਚਿੰਤਪੁਰਾ ਨਹੀ ਕੋਈ । ਓੜਕ ਬਾਪ ਗਿਆ ਟੁਰ ਘਰ ਨੂੰ ਲਾਕੇ ਜੋਰ ਬਥੇਰਾ ਆਖੇ । ਪੁਤਰ ਵਾਲੇ ਰਬ ਦੇ ਵਸ ਨਹੀਂ ਕੁਝ ਮਰਾ । ਬਾਪ ਗਿਆ ਟੁਰ ਤੇ ਹੁਣ ਪਿਛੇ ਰਿਹਾ ਸ਼ਾਹਜ਼ਾਦਾ ਕੱਲ । ਓਹੋ ਦਰਦ ਦਿਲਾਂ ਦਾ ਵੈਰੀ ਆਨ ਪਿਆ ਕਰ ਹੱਲਾ । ਓਹੋ ਹੋਣਾ ਤੇ ਕੁਰਲਾਣਾ ਓਹੋ ਗਿਰੀਆ ਜ਼ਾਰੀ, ਓਹੋ ਢਾਹੀ ਓਹੋ ਆਹੀ ਚਹੋ ਹਾਲ ਖੁਆਰੀ। ਐ ਗੁਜਰੀ ਇਕ ਨਾਮ ਖੁਦਾ ਦੇ ਮੈਂ ਵਲ ਫੇਰਾਂ ਪਈ।