ਪੰਨਾ:ਦਿਲ ਖ਼ੁਰਸ਼ੈਦ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਉਹੋ ਸੂਰਤ ਪਿਆਰੀ ੨ ਮੈਨੂੰ ਆ ਦਿਖਲਾਈ। ਕਿਥੇ ਜਾ ਕੇ ਦੇਖਾ ਤੈਨੂੰ ਚਿੰਤਪੁਪੇ ਦੀਏਨਾਰੇ ਓਹ ਘਾਇਲ ਕੁਰ ਗਏ ਮੈਨੂੰ ਤੇਰੇ ਨੈਨ ਪਿਆਰੇ ਜੇਕਰ ਨਸਲ ਪਰੀਦੀਹੈਂਝਾਤ ਮੇਰੀ ਵਲ ਪਾਈ ਕਸਮ ਤੈਨੂੰ ਸੁਲੇਮਾਨ ਨਬੀ ਦੀ ਐਵੇਂਨ ਉਡ ਜਾਈਂ ।ਸੱਯਦ ਰਹੀਮ ਬਖਸ਼ ਹੁਣ ਏਥੇ ਛਡ ਸ਼ਾਹਜ਼ਾਦੇ ਤਾਈਂ ॥ ਬਾਕੀ ਹਾਲ ਗੁਜਰੀ ਵਾਲੀ ਸਾਰੀ ਆਖ ਸੁਣਾਈ ॥

ਦਿਲ ਖੁਰਸ਼ੈਦ ਕਾ ਸ਼ਾਹਜ਼ਾਦੀ ਕੋ ਲੈ ਜਾਣਾ ਬਾਲਬਾਸ ਗੁਜਰੀ ਕਾ ਆਣਾ
ਔਰ ਉਸਕੋ ਮਿਲਾਣਾ ਖਾਵੰਦ ਸੇ

ਰਾਤ ਪਈ ਤੇ ਅੱਜ ਤਿਆਰੀ ਕੀਤੀ ਦੋਹਾਂ ਜਣੀਆ॥ ਉਹੋ ਜੇਹੀਆਂ ਪਾ ਪੁਸ਼ਾਕਾਂ ਦੋਵੇਂ ਗੁਜਰੀ ਬਣੀਆਂ ਇਕੇ ਰੰਗ ਲਿਤਾਸ ਦਹਾ ਦਾ ਇਕੋ ਸੂਰਤ ਸਾਈ । ਇਕੋ ਜੋੜੀ ਉਮਰ ਦੋਹਾਂ ਦੀ ਰੱਬ ਕਰੀਮ ਬਣਾਈ ਸੁਰੰਗ ਵਿਚੋਂ ਤੁਰੀਆਂ ਜਾਵਣ ਇਕ ਪਿਛੇ ਇਕ ਅੱਗੇ ਨਾਦੀ ਵੇਦੀ ਲੋੜ ਉਨ੍ਹਾਂ ਨੂੰ ਆਪੇ ਚਾਨਣ ਲਗੇ। ਚੁਪ ਚਪਾਤੀਆਂ ਦੋਵੇਂ ਜਣੀਆਂ ਦੇਖਣ ਹਾਲਖ ਲੋਕੇ ਪਿਆ ਸ਼ਾਹਜ਼ਾਦਾ ਆਹੀ ਮਾਰੇ ਉਚੀ ਉਚੀ ਰੋ ਕੇ ਉਹਨਾਂ ਤਲ ਕੇ ਦੋਹਾਂ ਜਣੀਆਂ ਇਕ ਅਵਾਜ ਲਗਾਈ ਮੈਂ ਹਾਂ ਗੁਜਰੀ ਚਿੰਤ ਪੁਰ ਦੀ ਤਾਜਾ ਦੁਧ ਲਿਆਈ ਵਿਚ ਵਿਛੋੜੇ ਉਹ ਸ਼ਾਹਜ਼ਾਦਾ ਪਾਸ ਮਰਦਾਂ ਜਾਂਦਾ ਸਾਈ ਇਕੋ ਨਾਲ ਅਵਾਜ ਸਚਣ ਦੀ ਜਾਨ ਬਦਨ ਵਿਚ ਆਏ । ਦੌੜ ਸ਼ਤਾਬੀ ਨਾਲ ਸ਼ਾਹਜ਼ਾਦਾ ਪਾਸ ਉਨ੍ਹਾਂ ਦੇ ਜਾਵੇ ਆਜਜ ਬਹੁਤ ਅਜ ਰੁਦਾ ਹੋਕੇ ਦਿਲ ਦਾ ਹਾਲ ਸੁਣਾਵੇ ਬੰਨ ਦੁਲੇਰੀ ਸ਼ਾਹਜ਼ਾਦੀ ਨੂੰ ਲੈਂਦਾ ਵਿਚ ਕਲਾਵੇ । ਜੇ ਅਜ ਗਈ ਤੇ ਤੂੰ ਮੁੜ ਕੇ ਫੇਰ ਕਦੋਂ ਹਥ ਆਵੇਂ । ਦਿਲ ਖੁਰਸ਼ੈਦ ਕਹੇ ਐ ਸ਼ਾਹਾ ਕਹ ਕੁਛ ਹੋਸ਼ ਦਾ ਨਾਈ ਬੈਣ ਮੇਰੀ ਨੂੰ ਕਿਉਂ ਤੂੰ ਫੜਿਆ ਬਣਕੇ ਹਾਲ ਸ਼ੁਦਾਈ ਕਹੇ ਸ਼ਾਹਜ਼ਾਦਾ ਮੂਲ ਮੈਂ ਛਡਾਂ ਜਦ ਤਕ ਹੈ ਜਿੰਦਗਾਨੀ ਏਹ ਕਿਉਂ ਨਸ ਗਈ ਸੀ ਮੈਨੂੰ ਮਾਰ ਹਿਜਰ ਦੀ ਕਾਨੀ ਗੁਜਰੀ ਆਖੇ ਛਡ ਅਸਾਂ ਨੂੰ ਅਸੀਂ ਘਰਾਂ ਨੂੰ ਜਾਈਏ ਦੁਧ ਵੇਚਣ ਦੀ ਕਾਰ ਅਸਾਜੀ ਮੁਫਤ ਨਾ ਵਕਤ ਲੰਘਾਈਏ ਕਹੇ ਸ਼ਾਹਜ਼ਾਦਾ ਮੂਲਨ ਛਡਾਂ ਰਹੇ ਕਿਆਮਤ ਤਾਈਂ ਜਾਨ ਦੇਵਾਂ ਪਰ ਜਾਣਨ ਦੇਵਾਂ ਇਸ ਨੂੰ ਕਿਤੇ ਕਦਾਈ ॥ ਓੜਕ ਦੋ ਦੋਹਾਂ ਜਣੀਆਂ ਰਲ ਕੇ ਜੋਰੀ ਚਾ ਛੁੜਾਇਆ ॥ ਏਹੈ ਰੋਵੇ ਤੇ ਉਹ ਦੋ