ਪੰਨਾ:ਦਿਲ ਖ਼ੁਰਸ਼ੈਦ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਮੁਹੱਬਤ ਰਲਕੇ ਦੋਵੇਂ ਸੈਰ ਜੰਗਲ ਦੀ ਕਰਦੇ। ਇਕੋ ਜਿਹੇ ਜਵਾਨ ਬਹਾਦਰ ਇਕੋ ਹਾਨ ਉਮਰ ਦੇ। ਸ਼ਾਮ ਹੋਈ ਤੇ ਸ਼ਾਹਜ਼ਾਦੇ ਘਰ ਵਲ ਕਦਮ ਉਨਾਯਾ। ਉਸਨੂੰ ਵੀ ਕਰਵਾਕਰ ਸ਼ਫਕਤ ਆਪਣੇ ਨਾਲ ਲਿਆਯਾ। ਕੱਠੇ ਰਹਿੰਦੇ ਕੱਠੇ ਬਹਿੰਦੇ ਕੱਠੇ ਪੀਂਦੇ ਖਾਂਦੇ। ਕੱਠੇ ਦੋਵੇਂ ਨਾਲ ਮੁਹੱਬਤ ਰੋਚ ਸ਼ਿਕਾਰ ਜਾਂਦੇ। ਆਰਸ ਅੰਦਰ ਦੋਵੇਂ ਹੋ ਗਏ ਗੂੜ੍ਹੇ ਮੁਸੱਫਕ ਜਾਨੀ । ਨ ਮਲੂਮ ਕਿਸੇ ਨੂੰ ਰਿਹਾ ਹੈ ਭੇਸ ਜਨਾਨੀ। ਕਰਕੇ ਸੋਚ ਦਿਲੇ ਵਿਚ ਸ਼ਾਹ ਨੇ ਇਹ ਤਜਵੀਜ਼ ਬਤਾਈ । ਏਦੂੰ ਸੋਹਣੀ ਸੂਰਤ ਕਿਧਰੇ ਹੋਰ ਨਜ਼ਰ ਨਹੀਂ ਆਈ । ਇਲਮ ਅਕਲ ਤੇ ਸੂਰਤ ਸੋਹਣੀ ਉਸਦੀ ਬਹੁਤ ਪਿਆਰੀ । ਇਸਦੇ ਨਾਲ ਵਿਆਵਾਂ ਲੜਕੀ ਕਰਕੇ ਜੰਞ ਤਿਆਰੀ।ਦਿਲ ਖੁਰਸ਼ੈਦ ਕਹੇ ਐ ਯਾਰੋ ਅਸੀਂ ਮੁਸਾਫਰ ਰਾਹੀ । ਅਸੀਂ ਨਾ ਰਹਿਣਾ ਦੇਸ਼ ਤੁਹਾਡੇ ਪਾਓ ਨਾ ਮੂਲੇ ਫਾਹੀ। ਮੈਂ ਤੁਰ ਜਾਣਾ ਐ ਸ਼ਾਹਜ਼ਾਦੇ ਜਾਣਾ ਬਹੁਤ ਜਰੂਰੀ । ਮੰਗ ਦੁਵਾਂ ਖੁਦਾ ਵੰਦ ਮੇਰੀ ਆਸ ਕਰੇ ਇਕ ਪੂਰੀ। ਕਹੇ ਸ਼ਾਹਜ਼ਾਦਾ ਨਾਕਰ ਗਲਾਂ ਜਾਣ ਨਾ ਦੇਣਾ ਤੈਨੂੰ । ਮੈਂ ਕੀ ਕਰਸਾਂ ਤੇਰੇ ਪਿਛੇ ਲਾਈ ਪ੍ਰੀਤ ਦਿਲੇ ਨੂੰ। ਓੜਕ ਓਨਾਂ ਜੋਰੋ ਜੋਰੀ ਰਲਕੇ ਅਕਦ ਪੜਾਯਾ । ਇਹ ਭੀ ਲੜਕੀ ਓਹ ਭੀ ਲੜਕੀ ਰਖੀਂ ਸਰਨ ਖਦਾਯਾ ਉਸ ਲੜਕੀ ਹੈ ਹੈਗੀ ਸੀ ਇਕ ਸਾਯਾ ਦੀ ਬੀਮਾਰ। ਰੰਗ ਹੋ ਘਿਓ ਸੁ ਬਗਾ ਪੂਨੀ ਰੋਗ ਲਗਾ ਤਨ ਕਾਰੀ। ਆਸ਼ਕ ਦਿਓ ਓਹਦੇ ਪਰ ਸੀ ਇਕ ਹਰ ਰਾਤੀ ਉਹ ਆਵੇ। ਮੇਵਾ ਲਿਆਵੇ ਆਣ ਖੁਲਾਵੇ ਫੋਰ ਓਵੇਂ ਟੁਰ ਜਾਵੇ। ਡਰਦਾ ਉਸ ਦਿਆਂ ਮਹਲਾਂ ਅੰਦਰ ਹੋਰ ਕੋਈ ਨਾ ਜਾਂਦਾ । ਉਨ੍ਹਾਂ ਜਾਤਾ ਇਹੋ ਕਰਸੀ ਦਾਰੂ ਕੋਈ ਦੁਖਾਂ ਦਾ । ਦਿਲ ਖੁਰਸ਼ੈਦ ਜਦੋਂ ਏਹ ਸੁਣਿਆ ਜਾਨ ਗਮਾਂ ਵਿਚ ਪਾਈ । ਆਖੇ ਯਾਰਬ ਮੈਂ ਅਜ ਕਿਹੜੀ ਫਸੀਆਂ ਫਾਹੀ। ਕੀਤਦ ਬੀਰ ਕਰਾਂ ਮੈਂ ਸਾਈਆਂ ਕੌਣ ਸੁਣੇ ਅਜ ਮੇਰੀ । ਏਥੇ ਪੇਸ਼ ਕੋਈ ਨਾ ਜਾਂਦੀ ਆਣ ਗਮਾਂ ਨੇ ਘੇਰੀ । ਓੜਕ ਨਾਲ ਵਜ਼ੀਰ ਸਿਆਣੇ ਇਹ ਸਲਾਹ ਬਣਾਈ। ਇਕ ਪੁਸ਼ਾਕ ਜਨਾਨੀ ਉਸ ਤੋਂ ਜਲਦੀ ਨਾਲ ਮੰਗਾਈ। ਰਾਤ ਪਈ ਤੇ ਗੋਲੀ ਬਣਕੇ ਮਹਿਲਾਂ ਅੰਦਰ ਜਾਵੇ। ਜਿਥੇ ਪਲੰਘ ਸ਼ਾਹਜ਼ਾਦੀ ਵਾਲਾ ਉਤੇ ਵਲ ਫੇਰਾ ਪਾਵੇ । ਕੀ ਦੇਖਾਂ ਜਾਂ ਸਭੇ ਸਾਈਆਂ ਉਥੇ ਸੁਤੀਆਂ