ਪੰਨਾ:ਦਿਲ ਖ਼ੁਰਸ਼ੈਦ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਜਾਣਾ ਦਿਲ ਖੁਰਸ਼ੈਦ ਕਾ ਪਰੀ ਬਣ ਕਧ ਪਰਸਤਾਨ ਮੇਂ ਔਰ ਤਮਾਸ਼ਾ ਦੇਖਣਾ

ਰਾਤ ਪੈਂਦੀ ਤੇ ਗੋਲੀ ਬਣਦੀ ਦਿਲ ਖੁਰਸ਼ੈਦ ਵਿਚਾਰੀ। ਉਸਤਰਾਂ ਮਹੱਲੀ ਜਾਂਦੀ ਨਾਲ ਵਡੀ ਹੁਸ਼ਿਆਰੀ ॥ ਅੱਧੀ ਰਾਤੀਂ ਉਹ ਵੇਲੇ ਉਹੋ ਦਾਨ ਸੀ ਆਇਆ॥ ਉਪਰ ਪਲੰਘ ਸ਼ਾਹਜ਼ਾਦੀ ਵਾਲੇ ਆ ਕੇ ਕਦਮ ਟਕਾਯਾ । ਗੁਸਾ ਆਇਆ ਸ਼ਾਹਜ਼ਾਦੀ ਨੂੰ ਸਈਆਂ ਸਭ ਜਗਾਈਆਂ । ਸੱਠੀ ਸਹੇਲੀਆਂ ਨਾਲ ਸ਼ਤਾਬੀ ਜੁਤੀਆਂ ਲੈਕੇ ਆਈਆਂ । ਵਾਰੋ ਵਾਰੀ ਸਭਨਾਂ ਜਣੀਆਂ ਸੌ ਕੀਤੀ ਪੂਰੀ। ਕਿਥੋਂ ਮੇਵਾ ਲਿਆਵੇਂ ਜਾਲਮ ਸਾਨੂੰ ਨਾ ਮਨ ਦੂਹੀ । ਕਮਲਾ ਕਰਨ ਪਰੀ ਜੋ ਆਖਨ ਖਸਮ ਮੇਰੇ ਕੋਲ ਆਵੇ। ਤੇ ਉਹ ਮੇਵਾ ਉਸ ਪਰੀ ਦਾ ਵਿਚ ਪਸੰਦ ਨਾ ਲਿਆਵੇਂ ਜਾਲਮ ਸਾਨੂੰ ਇਹ ਗਲ ਝੂਥੀ ਮੰਨਣ ਵਾਲੀ ਨਾਹੀਂ । ਕਮਲਾ ਕਰਨ ਪਰੀ ਨਹੀਂ ਹੋਈ ਆਸ਼ਕ ਕਿਤੇ ਕਦਾਈਂ । ਉਹ ਹੈ ਦੇਸ਼ ਹਕੂਮਤ ਵਾਲੀ ਰਾਜ ਕਰੇ ਚੌਫੇਰੇ ॥ ਮੈਂ ਭੀ ਨੌਕਰ ਹਾਂ ਇਕ ਉਸਦਾ ਮੈਂ ਜੇਹੇ ਹੋਰ ਬਥੇਰੇ । ਉਹ ਹੈ ਬਾਦਸ਼ਾਹ ਦੀ ਜਾਈ ਬਾਹਰ ਕਿਤੇ ਨਹੀਂ ਜਾਂਦੀ । ਅੱਠੀਂ ਦਿਨੀਂ ਤਮਾਸ਼ਾ ਘਰ ਵਿਚ ਖੁਸ਼ੀਆਂ ਨਾਲ ਕਰਾਂਦੀ । ਕਹੇ ਸ਼ਾਹਜ਼ਾਦੀ ਤਮਾਸ਼ਾ ਮੈਨੂੰ ਭੀ ਦਿਖਲਾਈਂ । ਦਿਓ ਕਿਹਾ ਉਹ ਭਲ ਕੇ ਹੋਣਾ ਨਾਲ ਮੇਰੇ ਤੂੰ ਜਾਵੀਂ। ਭਲ ਕੇ ਸੁਦਰਾ ਪਰੀਆਂ ਸੰਦਾ ਤੈਨੂੰ ਚਲ ਦਿਖਾਵਾਂ ਪਲੰਘ ਸਣੇ ਲੈ ਜਾਵਾਂ ਤੈਨੂੰ ਵਿਚ ਉਸ ਬਣਾ ਪੁਚਾਵਾਂ॥ ਜਾਂ ਓਹ ਦਿਓ ਗਿਆ ਤੁਰ ਇਥੋਂ ਇਹ ਸਲਾਹ ਬਣਾ ਕੇ ਦਿਲ ਖੁਰਸ਼ੈਦ ਮਹੱਲੀ ਆਪਣੇ ਓਵੇਂ ਸੌਂਦੀ ਜਾ ਕੇ । ਰਾਤ ਪਈ ਤੇ ਨਾਲ ਖੁਸ਼ੀ ਦੇ ਪਰਦੇ ਅੰਦਰ ਨਹਾਵੇ ਹਰੀ ਪੁਸ਼ਾਕ ਸੁਨੈਹਰੀ ਰਸਮਾਂ ਫੇਰ ਦਵਾਲੇ ਪਾਵੇ। ਹੀਰੇ ਲਾਲ ਜਵਾਹਰ ਜੜ ਕੇ ਆਪਣਾ ਆਪ ਸਜਾਵੇ ਪੂਰੀ ਨੌਂ ਲਖ ਕੀਮਤ ਦਾ ਇਕ ਹਾਰ ਗਲੇ ਵਿਚ ਪਾਵੇ ॥ ਸੋਹਣੇ ਮੁਖ ਮਨੋਹਰ ਉਤੇ ਤਾਜਾ ਹੁਸਨ ਚੜਾ ਲੇ ਕਾਲੀਆਂ ਘਟਾਂ ਦੋਹਾਂ ਜੁਲਫੀ ਕੁੰਡਲਦਾਰ ਬਣਾਵੇ ਕਦੀ ਕਦੀ ਮੂੰਹ ਬਿਜਲੀ ਵਾਂਗੂ ਘੂੰਡ ਵਿਚੋਂ ਦਿਸ ਆਵੇ ॥ ਸੋਹਣਾ ਰੂਪ ਪਰੀ ਦਾ ਬਣਕੇ ਵਿਚ ਮਹੱਲਾਂ ਜਾਵੇ॥ ਸਬਜ ਪਰੀ ਦਾ ਸਾਂਗ ਬਨਾਯਾ ਸਾਂਗ ਪਰੀ ਨੂੰ ਲਾਵੇ। ਐਸਾ ਭੇਸ ਬਨਾਯਾ ਉਸ ਨੇ ਵਿਚ ਪਛਾਨ ਨਾ ਆਵੇ। ਉਥੇ ਸਭ