ਪੰਨਾ:ਦਿਲ ਖ਼ੁਰਸ਼ੈਦ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੧ ਓ ਸਤਿਗੁਰ ਪ੍ਰਸਾਦਿ॥

ਦੋਹਿਰਾ- ਕਲਗੀਧਰ ਦਸਮੇਂ ਗੁਰੂ ਤੁਮਰੀ ਹਮਕੋ ਓਟ॥
ਨਿਗ ਕਰ ਦੇਕਰ ਰਾਖੀਏ ਕਰੇ ਨ ਸ਼ਤਰੂ ਚੋਟ॥

ਸਰਬ ਤਸਨੀਫ ਕਿਤਾਬ

ਕਿਸਾ ਦਿਲ ਖੁਰਸ਼ੇਦ ਦਾ ਅਗੇ ਇਕ ਰੋਸ਼ਨ ਦੀਨ ਬਣਾਯਾ। ਸਾਨੂੰ ਭੀ ਓਹ ਕਿਸ ਪੜ੍ਹਕੇ ਸ਼ੌਕ ਦਿਲੋ ਵਿਚ ਆਯਾ। ਏਹ ਦਲੀਲ ਮੇਰੇ ਦਿਲਆਈ ਸੋਹਣੇ ਸ਼ੇਅਰ ਬਨਾਵਾਂ। ਜੋ ਕੁਛ ਹੋਰ ਤਬੀਅਤ ਅੰਦਰ ਜ਼ਾਹਰ ਕਰ ਦਿਖਲਾਵਾਂ । ਕੱਢ ਬੁਖਾਰ ਦਿਲ ਦਾਸਾਰਾ ਜੇਹੜੀ ਅੱਜ ਪੁਰੀਣੀ। ਪਰ ਮੈਨੂੰ ਹਥ ਆਯਾ ਹੈ ਅਜ ਦਿਲ ਖੁਰਸ਼ੈਦ ਕਹਾਣੀ। ਸ਼ਾਇਰਸ਼ਅਰ ਬਨਾਵਨ ਵਾਲੇ ਜੇ ਏਹ ਸੇਅਰ ਬਨਾਵਨ । ਪਾਸ ਕਿਸੇ ਦੇ ਬੈਂਹਦੈ ਨਾਹੀਂ ਕੱਲ ਕਾ ਸੁਹਾਵਨ ॥ ਐਲੀ ਜਗ੍ਹਾ ਢੂੰਡਣ ਜਿਥੋਂ ਨਾ ਕੋਈ ਆਣ ਬੁਲਾਵੇ ਚਿੜੀ ਜਾਨਵਰ ਦਾ ਭੀ ਨਾਹੀ ਕਨ ਅਵਾਜ਼ ਆਵੇ॥ ਜਾਂ ਏਹ ਹਥ ਕਲਮ ਫੜ ਬਹਿੰਦੇ ਪੀਂਦੇ ਖੂਨ ਜਿਗਰ ਦਾ। ਦਿਲ ਦੀਆਂ ਆਹੀਂ ਕੱਢਨ ਬਾਹਰ ਤੋੜ ਜੰਜੀਰ ਸਬਰ ਦਾ॥ ਅਗਲੀ ਦਸ ਹਕੀਕਤ ਸਾਰੀ ਨਾਕਰ ਲੰਮੀਆਂ ਗੱਲਾਂ ਦਰਦਾ ਵਾਲੜਿਆਂ ਨੂੰ ਫਲ ਫੜ ਮਾਰ ਜਿਗਰ ਵਿਚ ਸੱਲਾਂ॥

ਸ਼ੁਰੂ ਕਿੱਸਾ ਦਿਲ ਖੁਰਸ਼ੈਦ


ਰੂਮ ਵਲਾਇਤ ਅੰਦਰ ਸੀ ਇਕ ਸ਼ਾਂਹਿਨਸ਼ਾਹ ਵਡੇਰਾ। ਦੌਲਤ ਮੁਲਕ ਹਕੂਮਤ ਸਾਰੀ ਲਸ਼ਕਰ ਫੌਜ ਬਤੇਰਾ । ਖੌਫ਼ ਇਨਸਾਫੋਂ ਅਦਲੇਂ ਖਲਕਤ ਅਮਨ ਅਮਾਨ ਵਸਾਈ। ਚੋਰੀ ਝੂਠ ਅਤੇ ਠਗਬਾਜ਼ੀ ਕੋਈਨਾ ਕਰਦਾ ਸਾਈ।ਉਸਦਾਸੀ ਇਕ ਬੇਟਾ ਸੌਹਣਾ ਸੂਰਤ ਰੰਚ ਪਿਆਰ ਰੋਸ਼ਨ ਮੁਖਮਨੋਹਰ ਚਮਕੇ ਜਿਉਂ ਕਰ ਫਜਰੇ ਤਾਰਾ । ਆਖਣ ਲੇਕੀ ਐਸਾ ਸੋਹਣਾ ਨਹੀਂ ਸੀ ਡਿਠਾ ਅਗ। ਹਰ ਇਕ ਨਿਕੇ ਵਡੇਨੂੰ ਬਹੁਤ ਪਿਆਰਾ ਲਗੇ।ਰਾਤਦਿਨੇ ਦਿਨੇ ਓਹ ਨਾਲ ਹਰਾਜ਼ਤ ਮਹਿਲਾਂ ਵਿਚ ਰਹਿੰਦਾ। ਬਾਪ ਪਿਆਰ ਉਸ ਨੂੰ ਹਰਗਿਜ਼ਬਾਹਰ ਜਾਣਨ ਦੇਂਦਾ। ਦਿਲਖੁਰਮ ਉਸ ਨਾਮ ਪਿਆਰਾਨਾਲ ਖੁਸ਼ੀ ਰਖਾਯਾ। ਜੋ ਦੇਖੇ ਸੋ ਆਸ਼ਕ ਹੋਵੇ ਐਸਾ ਉਸ ਦਾ ਸਾਇਆ। ਇਕ