ਪੰਨਾ:ਦਿਲ ਖ਼ੁਰਸ਼ੈਦ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਤੋਂ ਵਾਰੀ ਲਾਲ ਪਰੀ ਦੀ ਆਈ । ਲਾਲ ਪਰੀ ਉਠ ਗਾਵਣ ਲੱਗੀ ਸੋਹਣੇ ਤਾਲ ਉਠਾਕੇ। ਦਿਲ ਖੁਰਸ਼ੈਦ ਅਖਾੜੇ ਵਿਚੋਂ ਬਾਹਰ ਦੇ ਵਲ ਜਾਵੇ। ਦੇਖ ਰਹੀਮ ਬਖਸ਼ ਇਹ ਲੜਕੀ ਮਰਨੋਂ ਮੂਲ ਨਾ ਡਰਦੀ । ਟਹਿਲਣ ਲਗੀ ਵਿਚ ਬਗੀਚੇ ਸੈਰ ਚੁਫੇਰੇ ਕਰਦੀ।

ਮਿੱਲਣਾ ਦਿਲ ਖੁਰਸ਼ੈਦ ਕਾ ਨੂਰ ਜਮਾਲ ਔਰ ਸ਼ਾਹਜ਼ਾਦਾ ਦਿਲ ਖੁਰਮ ਕੋ ਔਰ ਉਨਕੋ ਹਮਰਾ ਲਾਣਾ

ਕੇਲਿਆਂ ਦੇ ਵਿਚਕਾਰ ਖਲੋਤੀ ਡਿਠੀ ਇਕ ਜਨਾਨੀ। ਹੋ ਓਲੇ ਤਮਾਸ਼ਾ ਵੇਖੇ ਪਰਦੇ ਨਾਲ ਵਖਾਣੀ ਸਬਜ ਪਰੀ ਨੂੰ ਦੇਖ ਸ਼ਾਹਜ਼ਾਦੀ ਕੰਬਣ ਲਗੀ ਡਰਕੇ ਦਿਲ ਖੁਰਸ਼ੈਦ ਕਹੇ ਨਾ ਡਰ ਤੂੰ ਬੈਠ ਤਸੱਲੀ ਕਰਕੇ । ਮੈਂ ਹਾਂ ਤੇਰੇ ਜਹੀ ਜਨਾਨੀ ਨਸਲ ਖਰੀਦੀ ਨਾਹੀਂ। ਐ ਸ਼ਾਹਜ਼ਾਦੀ ਮੇਰੇ ਕੋਲੋਂ ਡਰਦੀ ਨਸ ਨਾ ਜਾਈ । ਕੌਣ ਕੋਈ ਤੂੰ ਕਿਥੇ ਵਸੇਂ ਦਸ ਹਕੀਕਤ ਸਾਰੀ ਕਾਕਨ ਆਯੋ ਕੀਤੀ ਕਿਤ ਵਲ ਤਿਆਰੀ ਰੋ ਰੋ ਕਿਹਾ ਉਸ ਲੜਕੀ ਮੈਂ ਸ਼ਾਹ ਦੀ ਜਾਈ ਕਾਬੂ ਵਿਚ ਜਵਾਲ ਦਿਓ ਦੇ ਕੋਹਕਾਫ ਵਿਚ ਆਈ ਏਥੇ ਅੱਜ ਤਮਾਸ਼ਾ ਦੇਖਣ ਉਹੋ ਸੀ ਆਯਾ। ਮੈਨੂੰ ਭੀ ਅੱਜ ਨਾਲ ਮੁਹੱਬਤ ਆਪਣੇ ਨਾਲ ਲਿਆਯਾ ਦਿਲ ਖੁਰਸ਼ੈਦ ਕਹੇ ਇਕ ਤੇਰੇ ਪਾਸ ਹੈ ਸ਼ਾਹਜ਼ਾਦਾ। ਉਸ ਨੂੰ ਢੂੰਡਨ ਆਈ ਹਾਂ ਮੈਂ ਕਰਕੇ ਘਰੋਂ ਇਰਾਦਾ ਨੂਰ ਜਮਾਲ ਉਸ ਡਬੀ ਵਿਚੋਂ ਮੱਖੀ ਕੱਦ ਦਿਖਾਵੇ ਮੰਤਰ ਪੜ੍ਹ ਕੇ ਸ਼ਾਹਜ਼ਾਦੇ ਨੂੰ ਆਦਮ ਰੂਤ ਬਣਾਵੇ ਮਿਲਦੀ ਉਠ ਸ਼ਾਹਜ਼ਾਦੇ ਤਾਈਂ ਗਮ ਨਾ ਰਿਹਾ ਕਾਈ। ਏਸ ਹਸੇ ਉਹ ਰੋ ਰੋ ਉਸ ਤੋਂ ਘਰ ਦਾ ਹਾਲ ਪੁਛਾਵੇ ਅਲਫੋਂਯ ਤਕ ਜੋ ਸਿਰ ਵਰਤੀ ਦਿਲ ਖੁਰਸ਼ੈਦ ਸੁਣਾਵੇ ਕਹਿੰਦੀ ਭੈਣਾ ਏਹ ਸ਼ਾਹਜ਼ਾਦਾ ਬਖਸ਼ ਅਸਾਡੇ ਤਾਈਂ । ਓਹ ਆਖੇ ਇਹ ਜਾਨ ਮੇਰੀ ਹਰਗਿਜ ਦਸਾਂ ਨਾਹੀਂ। ਜਿਧਰਜ ਵੇਰਾ ਏਹ ਮੈਂ ਭੀ ਨਾਲ ਏਸ ਦੇ ਜਾਵਾਂ ਪਰੀ ਆਖ ਓਹ ਜਗਾ ਥੋੜੀ ਕਿਉਂ ਕਰ ਤਿੰਨ ਬਹਾਵਾਂ । ਨੂਰ ਜਮਾਲ ਪਰੀ ਨੂੰ ਉਹੋ ਮੰਤਰ ਦਾ ਸਖਾਵੇ ਪਰੀ ਦੋਹਾਂ ਨੂੰ ਮੰਤਰ ਪੜਕੇ ਮਖ। ਸ਼ਕਲ ਬਣਾਵੇ ਡੱਬੀ ਦੇ ਵਿਚ ਪਾ ਚਕਾਵੇ ਹੇਠ ਪਲੰਘ। ਦੇ ਜਾਵੇ ਹੁਣ ਓਹ ਮੁਜਾਰਾ ਉਠਣ ਲਗਾ ਸ਼ਾਸਜ਼ਾਦੀ ਭੀ ਆਵੇ। ਉਪਰ ਪਲੰਘ ਬਹਾ ਕੇ ਉਸਨੂੰ ਓਹੋ ਦਿਓ ਉਠਾਵੇ ਰਾਤੋਂ ਰਾਤੀਂ ਸ਼ਾਹਜ਼ਾਦੀ ਨੂੰ ਮਹਿਲਾਂ ਵਿਚ ਪਹੁੰਚਾਵੇ ਦਿਲ ਖੁਰਸ਼ੈਦ ਹੋਈ