ਪੰਨਾ:ਦਿਲ ਖ਼ੁਰਸ਼ੈਦ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਦਿਨ ਸੱਦ ਵਜ਼ੀਰ ਸ਼ਾਹਜ਼ਾਦੇ ਆਪਣੇ ਪਾਸ ਬਹਾਯਾ। ਆਖੇ ਅੱਜ ਸ਼ਿਕਾਰ ਕਰਨ ਦਾ ਸ਼ੌਂਕ ਮੇਰੇ ਦਿਲ ਆਯਾ।ਚਲ ਵਜ਼ੀਰਾ ਨਾਲ ਮੇਰੇ ਤੇ ਜੰਗਲ ਵਲੇ ਜਾਈਏ। ਘਰ ਵਿਚ ਜੀ ਨੇ ਲਗੇ ਮੇਰਾ ਬਾਹਰ ਦਿਲ ਪ੍ਰਚਾਈਏ। ਗਿਆ ਵਜ਼ੀਰ ਸ਼ਹਿਨਸ਼ਾਹ ਅਗੇ ਹੱਥ ਬੰਨ ਅਰਜ ਗੁਜ਼ਾਰੇ ਦਿਲ ਖੁਰਸ਼ੈਦ ਹੈ ਅੱਜ ਚਲਿਆ ਸੈਰ ਸ਼ਿਕਾਰੇ । ਸ਼ਾਹ ਕਹੇ ਕੋਈ ਦਸੋ ਮੈਨੂੰ ਨੇਕ ਮਹੂਰਤ ਚੰਗਾ ਜਾਵੇ ਅਜ ਸ਼ਿਕਾਰ ਸ਼ਾਹਜ਼ਾਦਾ ਲਾਹਵੇ ,ਦਿਲ ਦੀ ਸੰਗਾ । ਕੁਲ ਨਮੂਜੀ ਖੋਲ ਕਿਤਾਬਾਂ ਬੈਠੇ ਅਗੇ ਧਰਕੇ । ਸੈਰ ਸ਼ਾਹਜ਼ਾਦਾ ਕਿਧਰ ਜਾਵੇ ਕਹਿਣ ਦਲੀਲਾਂ ਕਰਕੇ ਉੱਤਰ ਦੱਖਣ ਪੱਛਮ ਦੇ ਵਲ ਸੈਰ ਕਰੇ ਸ਼ਾਹਜ਼ਾਦਾ। ਚੌਥੀ ਕੁੰਟੇ ਪੂਰਬ ਦੇ ਵਲ ਕਰਨ ਮੂਲ ਇਰਾਦਾ। ਸੁਣ ਸ਼ਾਹਜ਼ਾਦਾ ਓਵੇਂ ਕਰਦਾ ਘੋੜੇ ਤੇ ਸਵਾਰੀ ਨਾਲ ਵਜੀਰ ਇਕ ਓਹੋ ਬਾਕੀ ਮੀਰ ਸ਼ਕਾਰੀ ॥ ਰਾਹ ਵਿਚ ਪੁਛੇ ਦਸ ਵਜੀਰਾ ਤੂੰ ਹੈਂ ਬੜਾ ਸਿਆਣਾ ਪਹਿਲ ੨ ਮੁਨਾਸਬ ਸਾਨੂੰ ਕੇਹੜੀ ਤਰਫੇ ਜਾਣਾ ਕਹੇ ਵਜੀਰ ਖੁਸ਼ੀ ਹੋ ਸ਼ਾਹਾ ਜਿਧਰ ਚਾਹੋ ਜਾਓ ॥ ਪਰ ਇਕ ਚੜਦੇ ਪਾਸੇ ਹਰਗਿਜ ਵਾਂਗ ਨਾ ਮੂਲ ਉਠਾਓ ਕਹੇ ਸ਼ਾਹਜ਼ਾਦਾ ਕੀ ਹੈ ਓਥੇ ਮੈਨੂੰ ਦਸ ਸ਼ਤਾਬੀ । ਮੁੜਕੇ ਅਰੱਜ ਵਜੀਰ ਗੁਜਾਰੀ ਏਧਰ ਬੜੀ ਖਰਾਬੀ ਏਧਰ ਨੂੰ ਕੋਹਕਾਫ ਜਿਦੇ ਵਿਚ ਦਿਓ ਹਮੇਸ਼ਾਂ ਰਹਿੰਦੇ। ਆਦਮਨੂੰ ਕੁਛ ਚੀਜ ਨਾ ਜਾਨਨ ਖਾ ਸ਼ਤਾਬੀ ਲੈਂਦੇ ਕਹੇ ਸ਼ਾਹਜ਼ਾਦਾ ਮਰਦ ਬਹਾਦਰ ਨਹੀਂ ਕਿਸੇ ਤੋਂ ਡਰਦੇ ਮਰਦ ਨਹੀਂ ਉਹ ਡਰਕੇ ਕਰੜੇ ਨਸ ਘਰਾਂ ਵਿਚ ਵੜਦੇ ਫੇਰ ਵਜ਼ੀਰ ਕਹੇ ਐ ਸ਼ਾਹਾ ਬੇ ਧਰ ਮੂਲ ਨਾ ਜਾਈਂ॥ ਸਾਰੀ ਬਾਦਸ਼ਾਹੀ ਨੂੰ ਨਾ ਤੂੰ ਰੋਗ ਉਮਰ ਦਾ ਲਾਈਂ ਦਿਲ ਖੁਰਮ ਆਖੇ ਨਹੀਂ ਮੁੜਨਾ ਓੜਕ ਨੂੰ ਮਰ ਜਾਣਾ ਕਹੇ ਵਜੀਰ ਸ਼ਾਹਜ਼ਾਦੇ ਮੇਰੇ ਨਾ ਕਰ ਜੋਰ ਧਿਗਾਣਾ॥ਓੜਕ ਓਸ ਵਜੀਰ ਸਿਆਣੇ ਬਹੁਤ ਜੋਰ ਲਗਾਇਆ ਸ਼ਾਹਜ਼ਾਦਾ ਨਾ ਮੰਨੇ ਘੋੜਾ ਚੜ੍ਹਦੇ ਤਰਫ ਦੁੜਾਯਾ । ਤੁਰਿਆ ਮਗਰ ਵਜੀਰ ਸ਼ਤਾਬੀ ਨਾਲੇ ਮੀਰ ਸਕਾਰੀ ਤੁਰਦੇ ਜਾਣ ਸ਼ਾਹਜ਼ਾਦੇ ਪਿਛੇ ਕਰਦੇ ਗਿਰੀ ਅਜਾਰੀ। ਸ਼ਾਹਜ਼ਾਦੇ ਨੇ ਨਾਲ ਸ਼ਤਾਬੀ ਘੋੜਾ ਤੇਜ ਚਲਾਇਆ ਸਭੇ ਦੂਰ ਗਏ ਰਹਿ ਪਿਛੇ ਆਪ ਅਗਾਂਹ ਟੁਰ ਆਯਾ । ਘੋੜਾ ਤੇਜ ਨਿਹ ਇਤ ਸੀ ਉਹ ਬਾਝ ਪਰਾ ਉਡ ਜਾਂਦਾ । ਪਲ ਵਿਚ ਗਯਾ ਸ਼ਾਹਜ਼ਾਦਾ ਲੈਕੇ ਪੈਂਡਾਂ ਕਈ ਕੋਹਾਂ ਦਾ