ਪੰਨਾ:ਦਿਲ ਖ਼ੁਰਸ਼ੈਦ.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਕੀ ਧਾੜ ਪਈ ਜੀ । ਦਸੋ ਨੀ ਕੋਈ ਜਾਨ ਮੇਰੀ ਨੂੰ ਉਹ ਕੇਹੜੇ ਰਾਹ ਗਈ ਜੀ । ਦਸੇ ਨੂੰ ਕੋਈ ਚੰਦ ਮੇਰਾ ਕਿਸ ਬਦਲੀ ਵਿਚ ਆਯਾ । ਕੇਹੜੇ ਖੂਹ ਵਿਚ ਯੂਸਫ ਮੇਰਾ ਕਿਸਨੇ ਹੈ ਪਾਯਾ । ਆਹੀ ਮਾਰੇ ਹਾਲ ਪੁਚਾਰੇ ਰੋ ਰੋ ਭੈਣ ਪਿਆਰੀ । ਵੀਰਾ ਆ ਸ਼ਤਾਬੀ ਘਰ ਨੂੰ ਮੈਂ ਸਦਕੇ ਮੈਂ ਵਾਰੀ । ਏਵੇਂ ਬਾਪ ਪਿਆ ਰੋਵੇ ਖਾਲੀ ਬਾਹੀਂ ਕਰਕੇ । ਬੱਚਾ ਕੌਣ ਤਖਤ ਤੇ ਬੈਹ ਸੀ ਤਾਜ ਸਿਰੇ ਪਰ ਧਰਕੇ । ਭੁਲ ਗਿਆ ਮੈਂ ਤੈਨੂੰ ਘਰ ਤੋਂ ਬਾਹਰ ਜਾਣ ਨਾ ਦੇਂਦਾ ਅਜ ਵਿਛੋੜਾ ਦਰਦਾਂ ਵਾਲਾ ਕਿਉਂ ਆ ਮੈਨੂੰ ਪੈਂਦਾ। ਆਪ ਗਿਉਂ ਟੁਰ ਛੋਡ ਪਿਆਰੇ ਸੁੰਞੇ ਮੈਹਲ ਮਨਾਰੇ । ਅੰਦਰ ਸ਼ਹਿਰ ਅੰਧੇਰਾ ਹੋਯਾ ਤੇਰੇ ਬਾਝ ਨਜਾਰੇ । ਏਵੇਂ ਰੋ ਰੋ ਕੇ ਉਸ ਸ਼ਾਹ ਨੇ ਸਾਰੀ ਰਾਤ ਲੰਘਾਈ । ਫਜਰ ਵੇਲੇ ਨਾਲ ਕਜੀਸੇ ਉਸ ਨੂੰ ਨੀ ਦਰ ਆਈ । ਸੁਫਨੇ ਦੇ ਵਿਚ ਬਾਗ ਡਿਠਾ ਇਕ ਗਿਰਦੇ ਚਾਰ ਦਵਾਰੀ । ਬਾਰਾਂ ਦਰੀਆਂ ਹੌਜ ਫਵਾਰੇ ਤੇ ਵਿਚਕਾਰ ਅਟਾਰੀ । ਉਥੇ ਹੈ ਦਿਲ ਖੁਰਮ ਬੈਠਾ ਤੇ ਇਕ ਪਾਸੇ ਸ਼ਾਹਰਦੀ।ਆਖੇ ਬੱਚਾ ਕਿਉਂ ਟੁਰ ਆਇਓਂ ਲੈਕੇ ਖੁਸ਼ੀ ਅਸਾਡੀ । ਕਹੇ ਸ਼ਾਹਜ਼ਾਦਾ ਕਿਬਲਾਗਾ ਨਾ ਗਮ ਕਰੋ ਧਙਾਣੇ । ਬੇਟਾ ਤੇਰਾ ਖੁਸ਼ੀਆਂ ਦੇ ਵਿਚ ਬੈਠਾ ਮੌਜਾਂ ਮਾਣੇ । ਓਹ ਕੋਹਕਾਫ ਚੌਫੇਰੇ ਕਾਲਾ ਏਹ ਵਿਚ ਬਾਗ ਦੇਵਾਂ ਦਾ। ਮਾਲਕ ਹੈ ਜਵਾਲ ਬਹਾਦਰ ਸਭ ਤੇ ਹੁਕਮ ਚਲਾਂਦਾ। ਜਾਂ ਉਸ ਸੁਫਨਾ ਦੇਖ ਲਿਆਏ ਜਗ ਸ਼ਤਾਬੀ ਆਈ । ਆਖੇ ਕਿਧਰ ਗਿਆ ਪਯਾਰਾਂ ਗੱਲਾਂ ਕਰਦਾ ਸਾਈ । ਸਦ ਵਜੀਰ ਬੁਲਾਯਾ । ਨੇੜੇ ਉਹੋ ਮਰਦ ਸਿਆਣਾ ਤੈਨੂੰ ਪੈਂਡਾ ਪਿਆ ਦਰਾਹਾ ਕੋਹਕਾਫ ਵਿਚ ਜਾਣਾ। ਦਿਲ ਖੁਰਮ ਨੂੰ ਲਿਆ ਸ਼ਤਾਬੀ ਨਹੀਂ ਤੇ ਮਾਰ ਦੇਊਂਗਾ । ਪੁਤਰ ਧੀਆਂ ਨਿਕੇ ਵਡੇ ਸਭ ਹਲਾਲ ਕਰੂੰਗਾ ਪੰਜਾਂ ਬਰਸਾਂ ਦੀ ਮੈਂ ਤੇਨੂੰ ਮੋਹਲਤ ਦਿਤੀ ਸਾਰੀ।ਜਾਂ ਸ਼ਤਾਬੀ ਏਸੇ ਵੇਲੇ ਕਰਲੈ ਕੂਚ ਤਿਆਰੀ ਉਠ ਵਜੀਰ ਖਲੋਤਾ ਓਵੇਂ ਭਰਿਆ ਦਰਦ ਗਮਾਂ ਦਾ। ਰੋਂਦਾ ਰੋਂਦਾ ਨਾਲ ਸ਼ਤਾਬੀ ਘਰ ਆਪਣੇ ਵਲ ਜਾਂਦਾ।ਜਾਕੇ ਆਪਣੇ ਕੁਨਬੇ ਅੰਦਰ ਸਾਰਾ ਹਾਲ ਸੁਨਾਯਾ । ਆਖੇ ਪੰਜ ਵਰੇ ਜਿੰਦਗਾਨੀ ਮੌਤ ਸੁਨੇਹਾ ਆਯਾ ਆਯਾ । ਓਹੋ ਕੋਹਕਾਫ ਦੇਵਾਂ ਦਾ ਵਾਸਾ ਓਥੇ ਕਿਸੇ ਨਾ ਜਾਣਾ । ਦਿਲ ਖੁਰਮ ਨਾ ਲਭੇ ਸਾਨੂੰ ਸਾਡਾ ਜੋਰ ਨਾ ਜਾਨਾ । ਦਸ ਰਹੀਮ ਬਖਸ਼ ਹੁਣ ਏਥੇ ਕੀ ਤਬਬੀਰ