ਪੰਨਾ:ਦਿਲ ਖ਼ੁਰਸ਼ੈਦ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਬਨਾਵਾਂ । ਕੇਹੜੇ ਹੀਲੇ ਨਾਲ ਵਸੀਲੇ ਸ਼ਾਹ ਤੋਂ ਜਾਨ ਬਚਾਵਾਂ।

ਵਜ਼ੀਰ ਦੀ ਲੜਕੀ ਕਾ ਇਜਾਜ਼ਤ ਕਰਨਾ ਤਲਬ ਬਾਪ ਸੇ ਔਰ ਆਖਰ ਸਿਲਣਾ
ਔਰ ਜੋਗਨ ਬਣ ਕਰ ਜਾਣਾ

ਦਿਲ ਖੁਰਸ਼ੈਦ ਓਹਦੀ ਇਕ ਲੜਕੀ ਬਹੁਤ ਦਨਾ ਸਯਾਣੀ । ਚੌਦ ਬਰਸਾਂ ਦੀ ਉਸ ਸੂਰਤ ਪਹਿਲੀ ਉਮਰ ਜਵਾਨੀ। ਜਾਵਾਂਗੀ ਕੋਹਕਾਫ ਪਹਾੜੀ ਜੋਗਨ ਵੇਸ ਬਨਾਵਾਂ । ਮਾਂ ਬਹੁ ਤੇਰਾ ਵਰਜੇ ਧੀਏ ਤੈਨੂੰ ਖੌਫ ਨਾ ਆਵੇ। ਜੋ ਕੁਛ ਹਾਲ ਅਸਾਡਾ ਸੋਈਓ ਤੇਰੇ ਨਾਲ ਵਿਹਾਵੇ। ਦਿਲ ਖੁਰਸ਼ੈਦ ਕਹੇ ਨਹੀਂ ਮਰਨਾ ਐਵੇਂ ਗਲ ਚੰਗੇਰੀ। ਪੰਜਾਂ ਬਰਸਾਂ ਅੰਦਰ ਲਾਵਾਂ ਵਾਹ ਜੋ ਲਗੇ ਮੇਰੀ ਸ਼ਾਇਦ ਅੱਲਾ ਆਸ ਪੁਜਾਵੇ ਸ਼ਾਹਜ਼ਾਦੇ ਨੂੰ ਲਿਆਵਾਂ । ਬਾਪ ਬੁਢਾ ਤੇ ਵੀਰ ਅੰਞਾਨੇ ਕਿਸ ਨੂੰ ਹੋਰ ਡਰਾਵਾਂ । ਆਖੇ ਬਾਬਲ ਮਿਲ ਲੈ ਜਲਦੀ ਧੀ ਤੇਰੀ ਟੁਰ ਚਲੀ । ਲੰਮਾਂ ਸਫਰ ਮੁਸਾਫਰ ਬਣਕੇ ਚਲੀ ਕੱਲ ਮਕੱਲੀ ਤੇਰੇ ਦੇਸ਼ੋਂ ਉਠ ਖਲੋਤਾ ਮੇਰਾ ਖਾਨਾਦਾਨਾ। ਏਹੋ ਵਲਾ ਛੇਕੜ ਮੇਲਾ ਫੇਰ ਅਸੀਂ ਤੁਰ ਜਾਣਾ। ਰੋ ਰੋ ਕਹਿੰਦੀ ਤੂੰ ਭੀ ਮੈਨੂੰ ਮਿਲ ਲੈ ਮੇਰੀਏ ਮਾਏ ਨਾਲੋ ਵੀਰ ਮਲਾਈਂ ਮੇਰੇ ਦੇਵੇਂ ਬਾਬਲ ਜਾਈ ਨੀ ਅੰਮਾ ਮੈਂ ਕਿਥੋਂ ਮੁੜ ਏਹ ਦੇਖਾਂ ਵੀਰ ਪਿਆਰੇ ॥ ਕੁਛੜ ਲੈ ਦੋਹਾਂ ਨੂੰ ਨਾਲੇ ਰੋ ਰੋ ਆਹੀਂ ਮਾਰੇ ਚੂੰਮੇ ਮੂੰਹ ਦੋਹਾਂ ਨੂੰ ਪਿਆਰੋਂ ਨਾਲ ਕਲੇਜੇ ਲਾਵੇ ਖਬਰ ਮੈਨੂੰ ਦੇਸ ਤੁਹਾਡੇ ਨਾਂ ਰਬ ਫੇਰ ਲਿਆਵੇ ਨਾ ਮੈਂ ਘੋੜੀ ਚੜ੍ਹਦੇ ਡਿਠੇਨਾ ਮੈਂ ਤੜੀਆਂ ਵਾਗਾਂ ਅਜ ਜੁਦਾਈਆਂ ਪਾ ਵਖਾਈਆਂ ਮੈਨੂੰ ਮਰਿਆਂ ਭਾਗਾਂ ॥ ਯਾ ਰਬ ਮੇਰੇ ਵੀਰ ਪਿਆਰੇ ਸੁਹੀ ਸਲਾਮਤ ਰਖੀਂ ਏਹ ਮਾਵਾਂ ਦੇ ਦਿਲ ਦੇ ਟੁਕੜੇ ਤੇ ਪੋਵਾਂਦੀ ਅਖੀਂ ਜੇ ਤੂੰ ਦੁਖ ਇਹਨਾਂ ਨੂੰ ਦੇਣਾ ਮੈਨੂੰ ਦੇਹ ਸ਼ਤਾਬੀ ਨਾ ਤਕਲੀਫ ਉਠਾਵਣ ਮੇਰੇ ਸੋਹਣੇ ਫੁਲ ਗੁਲਾਦੀ ਗਲੋਂ ਨਾ ਲਾਵੇ ਨਾ ਦਿਲ ਭਾਵੇਹੇਠ ਨਾ ਮੂਲ ਉਤਾਰੇ ਓਹ ਭੀ ਦੋਵੇਂ ਰੋਵਨ ਲਗੇ ਸੋਹਣੇ ਬਾਲ ਪਿਆਰੇ। ਨਿਕਾ ਵੀਰ ਪੁਛੇਂਦਾ ਭੈਣੇ ਤੂੰ ਅਜ ਕਾਹਨੂੰ ਰੋਂਦੀ ਕੇਹੜੀ ਗਲ ਰੁਵਾਵੇ ਤੈਨੂੰ ਹੁਣ ਤਕ ਚੁਪ ਨ ਹੁੰਦੀ ਮੈਂ ਤੁਰ ਚਲੀ ਸੋਹਣਿਆ ਵੀਰਾ ਪਾਏ ਰਬ ਵਿਛੋੜੇ ਰੋੜਕੇ ਤੈਨੂੰ ਕਦੋਂ ਦੇਖਾਂ ਅਜ ਕਰਨੀਆਂ ਹੋੜੋ ਜੋ ਤੂੰ ਵੀਰ ਪਿਆਰਾ ਮੇਰਾ ਮੁਣੋਂ ਵਰਜ ਨਾ ਮੈਨੂੰ ਉਸ ਦਿਨ ਰੋਣਾ ਬੰਦ ਹੋਵੇਗਾ ਫੇਰ ਮਿਲਾਂ ਜੋ ਤੈਨੂੰ