ਪੰਨਾ:ਦਿਲ ਹੀ ਤਾਂ ਸੀ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਸ ਲੇਖਕ ਅੰਦਰ ਓਹ ਮਸਾਲਾ ਬਹੁਤਾਤ ਵਿਚ ਮੌਜੂਦ ਹੈ, ਜੇਹੜਾ ਕਿਸੇ ਨੂੰ ਕਹਾਣੀਕਾਰ ਬਣਨ ਵਿਚ ਮਦਦ ਕਰਦਾ ਹੈ। ਵਿਸ਼ੇਸ਼ ਕਰਕੇ ਬੋਲੀ ਦੀ ਰਵਾਨੀ ਤੇ ਬਿਆਨਣ ਢੰਗ ਦੀ ਸੁਚੱਜਤਾ ਵਜੋਂ ਇਹ ਆਪਣੇ ਹੁਨਰ ਵਿਚ ਸਫਲ ਹੈ। ਕਿਤੇ ਕਿਤੇ ਤਾਂ ਇਸਦੀਆਂ ਮਾਰਮਿਕ ਛੋਹਾਂ ਤੇ ਹਲੂੰਣਵੇਂ ਕਟਾਖਸ਼ਾਂ ਨੂੰ ਵੇਖਕੇ ਅਸੀਂ ਸਮਝਣ ਲਗ ਪੈਂਦੇ ਹਾਂ ਜਿਵੇਂ ਲੇਖਕ ਕੋਈ ਪਕੇਰੀ ਉਮਰ ਦਾ ਤੇ ਵਾਹਵਾ ਮਾਂਜਿਆ ਹੋਇਆ ਕਲਾਕਾਰ ਹੈ।

ਪਰ ਕਿਤੇ ਕਿਤੇ ਜਦ ਅਸੀਂ ਇਸਦੇ ਕਾਹਲੇ ਬਾਹਲੇ ਸੁਧਾਰਵਾਦ ਨੂੰ ਤਕਦੇ ਹਾਂ ਤਾਂ ਲੇਖਕ ਸਾਨੂੰ ਆਪਣੀ ਉਮਰ ਜੇਡਾ ਹੀ ਦਿਸਣ ਲਗ ਪੈਂਦਾ ਹੈ।

‘ਸੁਧਾਰ' ਜਾਂ 'ਆਦਰਸ਼’ ਦੀ ਝਲਕ ਹਰ ਕਿਸੇ ਲੇਖਕ ਦੀ ਕ੍ਰਿਤ ਵਿਚ ਆਉਣੀ ਸੁਭਾਵਿਕ ਵੀ ਹੈ ਤੇ ਆਵੱਸ਼ਕ ਵੀ । ਪਰ ਕਈ ਵੇਰਾਂ ਐਸਾ ਹੁੰਦਾ ਹੈ ਕਿ ਭਾਵਿਕਤਾ ਦੇ ਦਬਾਉ ਕਾਰਨ ਆਦਰਸ਼ ਦਾ ਮੂੰਹ ਲੋੜ ਤੋਂ ਜ਼ਿਆਦਾ ਖੁਲ੍ਹ ਜਾਇਆ ਕਰਦਾ ਹੈ, ਜਿਸ ਕਰਕੇ

-੧੨-