ਪੰਨਾ:ਦਿਲ ਹੀ ਤਾਂ ਸੀ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿਆਂ ਹੀ ਇਹ ਉਸ ਦੇ ਸਿਰ ਦੇ ਵੈਰੀ ਹੋ ਗਏ, ਕਿਓਂ? ਕਿਉਂਕਿ ਉਸ ਆਪਣੇ ਗਲ ਹਾਰ ਪੁਆਣ ਦੀ ਲੋੜ ਨਾ ਸਮਝੀ, ਜਦ ਤਕ ਉਹ ਵੇਸ਼ਵਾ ਨੂੰ ਲੋਕਾਂ ਨਾਲ ਨਾ ਰਲਾ ਸਕਿਆ। ਮੈਂ ਪੁਛਨਾ ਕੀ ਵੇਸ਼ਵਾ ਇਕ ਔਰਤ ਨਹੀਂ? ਉਹ ਮਾਂ ਨਹੀਂ ਬਣ ਸਕਦੀ? ਕੀ ਉਸਦੇ ਸੀਨੇ ਵਿਚ ਦਿਲ ਨਹੀਂ? ਪਰ ਨਹੀਂ, ਤੂੰ ਇਹ ਗਲ ਨਹੀਂ ਸਮਝ ਸਕਦੀ, ਕੋਈ ਵੀ ਨਹੀਂ ਸਮਝਿਆ!"

ਮਹਾਂ ਕਵੀ, ਕਿਸੇ ਗੁਆਚੀ ਹੋਈ ਗੇਂਦ ਵਾਂਗ ਖੱਡੀ ਵਿਚ ਪਿਆ ਸੀ। ਖੰਘਿਆ, ਅਧਮੋਇਆ ਜਿਹਾ। ਸ਼ਰਾਬ ਦੀ ਬੋਤਲ ਮੁੱਕ ਚੁਕੀ ਸੀ। ਜ਼ਿੰਦਗੀ ਵਿਚ ਪਹਿਲੀ ਵੇਰ ਸ਼ਰਾਬ ਪੀਤੀ, ਉਹ ਵੀ ਪੂਰੀ ਬੋਤਲ। ਇੱਕ ਦਿਨ ਤੇ ਇੱਕ ਰਾਤ ਦੀ ਪਿਆਸ, ਉਮਰ ਦਾ ਤਕਾਜ਼ਾ, ਜੇਲ੍ਹ ਦੀਆਂ ਮਾਰਾਂ ਅਤੇ ਫੇਰ ਆਦਮੀ ਹੈ ਈ ਕੀ। ਇੱਕ ਡਾਲਡੇ ਦਾ ਖਾਲੀ ਡੱਬਾ। ਉਹ ਕਿੱਸੀ ਅਕਹਿ ਪੀੜ ਨਾਲ ਕੁਰਲਾ ਉਠਿਆ। ਸ਼ਰਾਬ ਉਸ ਦੀਆਂ ਅੱਖਾਂ ਰਾਹੀਂ ਵੱਗ ਤੁਰੀ। ਉਸ ਦੀ ਰਗ ਰਗ ਸਿਮਟ ਕੇ ਉਸਦੀ ਰੂਹ ਨੂੰ ਕੈਦ ਕਰਦੀ ਜਾ ਰਹੀ ਸੀ। ਉਹ ਬੋਲਣਾ ਚਾਹੁੰਦਾ ਸੀ, ਪਰ ਬੋਲ ਨਹੀਂ ਸੀ ਸਕਦਾ। ਉਹ ਕੀ ਕਹਿਣਾ ਚਾਹੁੰਦਾ ਸੀ? ਮੈਂ ਦੱਸਾਂ ਉਹ ਕੀ ਕਹਿਣਾ ਚਾਹੁੰਦਾ ਸੀ? ਉਹ ਕਹਿਣਾ ਚਾਹੁੰਦਾ ਸੀ, "ਮੇਰੇ ਮਹਾਨ ਲੋਕੋ, ਮੈਂ ਮਹਾਨ ਨਹੀਂ ਹਾਂ, ਮਹਾਨ ਤੁਸੀਂ ਹੋ, ਮੈਂ ਤੇ ਉਹੀ ਤੁਹਾਡੇ ਦੇਸ਼ ਦਾ ਗਰੀਬ ਜਿਹਾ, ਭੁੱਖਾ, ਅੱਧਨੰਗਾ, ਮਸਤ ਮਲੰਗ ਜਿਹਾ ਚੂਨੀ ਹਾਂ। ਮੈਂ ਮਹਾਨ ਨਹੀਂ ਹਾਂ, ਮਹਾਨ ਉਹ ਵੇਸ਼ਵਾ ਹੈ ਜੋ ਸਾਡੀ ਸਾਰਿਆਂ ਦੀ ਮਾਂ ਹੈ, ਤੇ ਅਸੀਂ ਸਾਰੇ ਉਸਦੇ ਪਤੀ ਹਾਂ। ਮੈਂ ਮਹਾਂ ਕਵੀ ਨਹੀਂ ਹਾਂ, ਮੈਂ ਤਾਂ ਪੱਥਰ ਦੀਆਂ ਦੀਵਾਰਾਂ ਤੋੜਣ ਵਾਲਾ ਭੀਲ ਹਾਂ, ਕੋਲ, ਦਰਾਵੜ ਮੰਗੋਲ ਹਾਂ। ਲੋਕੋ, ਮੈਂ ਆਪਣੀ ਜ਼ਿੰਦਗੀ ਦੇ ਪੰਜਾਹ ਸਾਲ ਤੁਹਾਡੇ ਲੇਖੇ ਲਾ

- ੧੨੫ -