ਦਿੱਤੇ, ਆਪਣੀਆਂ ਸਾਰੀਆਂ ਖੁਸ਼ੀਆਂ ਭੁਲਕੇ ਤੁਹਾਡੇ ਲਈ ਹਾਸੇ ਚੁਣਦਾ ਰਿਹਾ, ਤੁਹਾਡੀ ਬਹਾਰ ਢੂੰਡਦਾ ਰਿਹਾ ਤੇ ਤੁਸੀਂ, ਤੁਸੀਂ ਮੇਰੀ ਏਨੀ ਕੁ ਖੁਸ਼ੀ ਨਾ ਸਹਾਰ ਸੱਕੇ। ਪੰਜਾਹ ਸਾਲਾਂ ਵਿਚੋਂ ਕੁਝ ਘੜੀਆਂ, ਕੁਝ ਪੱਲ ਜੇ ਮੈਂ ਨਰੋਲ ਆਪਣੇ ਲਈ ਲਾਉਣੇ ਚਾਹੇ ਤਾਂ ਤੁਸੀਂ ਸਹਿ ਨਾ ਸਕੇ। ਆਖਰ ਮੈਂ ਕੋਈ ਖੁਦਾ ਨਹੀਂ ਹਾਂ ਦੇਵਤਾ ਨਹੀਂ, ਤੁਹਾਡਾ ਚੂਨੀ ਹੀ ਤੇ ਹਾਂ, ਤੇ ਚੂਨੀ ਦੇ ਸੀਨੇ ਵਿੱਚ ਵੀ ਇੱਕ ਦਿੱਲ ਹੀ ਤਾਂ ਸੀ। ਆਖਰ ਉਹ ਧੜਕਣੋਂ ਬੰਦ ਹੋ ਗਿਆ, ਤਾਂ ਫੇਰ ਕੀ? ਉਹ ਇੱਕ ਦਿੱਲ ਹੀ ਤਾਂ ਸੀ।"
'ਨਿੱਕਾ' ਜੁਲਾਇਆ ਚੂਨੀ ਦਾ ਦੋਸਤ ਸੀ, ਉਸ ਮਹਾਂ ਕਵੀ ਦੀ ਯਾਦ ਵਿੱਚ ਉਸ, ਖੱਡੀ ਦੀ ਤਾਣੀ ਨੂੰ ਅਜੇ ਤੱਕ ਨਹੀਂ ਲਾਹਿਆ। ਅਤੇ ਰੋਜ਼ ਉਸ ਤਾਣੀ ਪਾਸ ਬੈਠਕੇ, ਜਿਸ ਵਿਚੋਂ ਸਿਤਾਰ ਦੀਆਂ ਤਾਰਾਂ ਵਾਂਗ ਇਕ ਨਗਮਾਂ ਸੁਣੀਂਦਾ ਹੈ, ਜਿਸ ਵਿਚੋਂ ਚੂਨੀ ਦੀ ਉਹ ਤਾਰ ਵੀ ਗਾ ਰਹੀ ਹੁੰਦੀ ਹੈ, ਸਿਰਫ ਇਹ ਚਾਰ ਅੱਖਰ, "ਦਿਲ ਹੀ ਤਾਂ ਸੀ" ਫੇਰ ਏਹ ਨਗਮਾਂ ਸਾਰੀ ਫ਼ਿਜ਼ਾ ਵਿੱਚ ਘੁੱਲ ਜਾਂਦਾ ਹੈ, ਤੇ ਏਹ ਅੱਖਰ ਖ਼ਲਾ ਵਿਚ ਵੱਡੇ ਹੁੰਦੇ ਜਾਂਦੇ ਹਨ।
ਮੈਂ ਅੱਖਾਂ ਬੰਦ ਕਰ ਲੈਂਦਾ ਹਾਂ, ਕੰਨਾ ਵਿਚ ਉਂਗਲਾਂ ਲੈ ਲੈਂਦਾ ਹਾਂ ਪਰ ਮੇਰੇ ਅੰਦਰ ਵੀ ਇੱਕ ਖਲਾ ਹੈ ਤੇ ਮੇਰਾ ਦਿਲ ਵੀ ਧੜਕਣੋਂ ਬੰਦ ਹੁੰਦਾ ਜਾ ਰਿਹਾ ਹੈ।
- ੧੨੬ -