ਪੰਨਾ:ਦਿਲ ਹੀ ਤਾਂ ਸੀ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਹਾਣੀ ਵਿਚ ਕਿਸੇ ਨ ਕਿਸੇ ਹੱਦ ਤਕ ਅਸੁਭਾਵਿਕਤਾ ਰੜਕਣ ਲਗ ਪੈਂਦੀ ਹੈ। ਤੇ ਇਹ ਦੋਸ਼ ਥੋੜੇ ਬਹੁਤੇ ਫਰਕ ਨਾਲ ਨਵੇਂ ਲੇਖਕਾਂ ਵਿਚ ਆਮ ਪਾਇਆ ਜਾਂਦਾ ਹੈ, ਜਿਸ ਕਰਕੇ ਅਸੀਂ ਢਿਲੋਂ ਨੂੰ ਦੋਸ਼ੀ ਨਹੀਂ ਕਹਿ ਸਕਦੇ।

ਨਿੱਕੀ ਕਹਾਣੀ ਦੇ ਸਭ ਤੋਂ ਵਡੇ ਅਸੂਲ ‘ਸੰਜਮ’ ਨੂੰ ਇਸ ਲੇਖਕ ਨੇ ਕਿਤੇ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ, ਜਿਸਦਾ ਫਲ ਰੂਪ ਇਸਦੀ ਹਰ ਇਕ ਕਹਾਣੀ ਆਪਣੇ ਪਾਠਕ ਨੂੰ ਪੂਰਾ ਪੂਰਾ ਸੁਆਦ ਤੇ ਨਾਲ ਹੀ ਸਿਖਿਆ ਵੀ ਪ੍ਰਦਾਨ ਕਰਦੀ ਹੈ।

ਇਸ ਤੋਂ ਛੁਟ ਲੇਖਕ ਦੀ ਇਕ ਹੋਰ ਸਿਫ਼ਤ ਵੀ ਵਰਣਨ ਜੋਗ ਹੈ, ਤੇ ਉਹ ਇਹ ਕਿ ਅਨੇਕ ਥਾਂਈਂ ਇਸਨੇ ਬੜੀਆਂ ਕੋਮਲ ਛੋਹਾਂ ਦੀ ਜਿਲ੍ਹਾ ਦੇ ਦੇਕੇ ਕਹਾਣੀਆਂ ਨੂੰ ਚਮਤਕਾਰ-ਪੂਰਨ ਬਨਾਣ ਦਾ ਯਤਨ ਕੀਤਾ ਹੈ, ਜਿਸ ਵਿਚ ਇਸਨੂੰ ਪੂਰੀ ਸਫਲਤਾ ਪ੍ਰਾਪਤ ਹੋਈ ਹੈ। ਵਿਸ਼ੇਸ਼ ਕਰਕੇ ਜਿੱਥੇ ਕਿਤੇ ਬੇਰੋਜ਼ਗਾਰੀ, ਜਾਂ ਜ਼ੁਲਮ ਤਸ਼ੱਦਦ ਦਾ ਜ਼ਿਕਰ ਆਇਆ ਅਥਵਾ ਕਿਸੇ ਇਸਤ੍ਰੀ ਦੀ ਅਸਮਤ ਉਤੇ ਵਾਰ ਹੁੰਦਾ ਪ੍ਰਗਟ ਕੀਤਾ ਗਿਆ, ਉਥੇ ਉਥੇ ਤਾਂ ਇਉਂ

- ੧੩ -