ਜਾਪਣ ਲਗ ਪੈਂਦਾ ਹੈ ਜਿਵੇਂ ਲੇਖਕ ਦੀ ਕਲਮ, ਸ਼ਾਹੀ ਦੇ ਥਾਂ ਅਥਰੂਆਂ ਜਾਂ ਲਹੂ ਨਾਲ ਲਿਖ ਰਹੀ ਹੋਵੇ।
ਸੋ ਮੈਂ ਆਪਣੇ ਹੋਣਹਾਰ ਲੇਖਕ ਨੂੰ ਜਿਥੇ ਏਸ ਕ੍ਰਿਤ ਲਈ ਵਧਾਈ ਤੇ ਸੁਭਇੱਛਾ ਪੇਸ਼ ਕਰਦਾ ਹਾਂ, ਉਥੇ ਪੰਜਾਬੀ ਜਨਤਾ ਪਾਸੋਂ ਵੀ ਆਸ਼ਾ ਰਖਦਾ ਹਾਂ ਕਿ ਉਹ ਆਪਣੇ ਇਸ ਨਵ-ਪੁੰਗਰੇ ਬੂਟੇ ਦਾ ਹੌਸਲਾ ਵਧਾਣ ਦਾ ਯਤਨ ਕਰੇਗੀ।
ਅੰਮ੍ਰਿਤਸਰ ਨਾਨਕ ਸਿੰਘ
੧੪.੧੦.੫੭