ਪੰਨਾ:ਦਿਲ ਹੀ ਤਾਂ ਸੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਲਕੱਤੇ ਦੇ ਇੱਕ ਹਸਪਤਾਲ ਵਿੱਚ ਬਿਮਾਰ ਪਿਆ ਸਾਂ, ਬੜੇ ਜ਼ੋਰਾਂ ਦਾ ਬੁਖਾਰ ਸੀ। ਪਿਛਲੇ ਚਾਰ ਦਿਨਾਂ ਦੇ ਏਨੇ ਸਾਰੇ ਘੰਟਿਆਂ ਵਿਚੋਂ ਮੈਂ ਬਹੁਤੇ ਘੰਟੇ ਬੇਸੁਧ ਹੀ ਪਿਆ ਰਿਹਾ ਸਾਂ। ਜਦੋਂ ਭੀ ਕਦੇ ਥੋੜੀ ਜਿੰਨੀ ਹੋਸ਼ ਆਉਂਦੀ ਤਾਂ ਮੇਰੀਆਂ ਝੋਲੀਆਂ ਨਜ਼ਰਾਂ ਏਸ ਵੱਡੀ ਸਾਰੀ ਬੈਰਕ ਵਿਚ ਪਏ ਕੁਰਾੱੱਹ ਰਹੇ ਮਰੀਜ਼ਾਂ ਵੱਲ ਜਾਂਦੀਆਂ। ਮੇਰੀ ਮੰਜੀ ਦੇ ਨਾਲ, ਸੱਜੇ ਹੱਥ ਪਿਆ ਇੱਕ ਬੱਚਾ ਜਿਸ ਦਾ ਉਲਟੀਆਂ ਅਤੇ ਉਬੱਤਾਂ ਨਾਲ ਬੁਰਾ ਹਾਲ ਸੀ, ਨਿਢਾਲ ਪਿਆ ਸੀ। ਉਸ ਤੋਂ ਅੱਗੇ ਇੱਕ ਨੌਜਵਾਨ ਮੁੰਡਾ, ਪਰ ਹੁਣ ਮੁੰਡਾ ਕਾਹਦਾ ਇੱਕ ਪਰਛਾਂਵਾ ਜਿਹਾ, ਮੁੱਠ ਹੱਡੀਆਂ ਦੀ, ਸੁੱਕਾ ਜਿਹਾ ਪਿੰਜਰ ਕਿਸੇ ਲੰਮੀ ਬਿਮਾਰੀ ਦਾ ਰੋਗੀ ਜਾਪਦਾ ਸੀ। ਹਾਏ ਹਾਏ ਦੀਆਂ ਦਰਦੀਣੀਆਂ ਅਵਾਜ਼ਾਂ, 'ਹਾਏ ਮਾਂ' ਦੀਆਂ ਭਿਆਨਕ ਕੁਰਲਾਹਟਾਂ ਹਰ

- ੧੯ -