ਪੰਨਾ:ਦਿਲ ਹੀ ਤਾਂ ਸੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਸਿਓਂ ਕੰਨਾਂ ਵਿੱਚ ਪੈਂਦੀਆਂ ਅਤੇ ਬੁਰਾ ਹਾਲ ਕਰਦੀਆਂ ਸਨ। ਉਂਝ ਤਾਂ ਹਰ ਕੋਈ ਆਪਣੇ ਆਪਣੇ ਦੁਖ ਨਾਲ ਦੁਖੀ ਸੀ, ਪਰ ਸਭ ਨਾਲੋਂ ਵਧੇਰੇ ਦੁੱਖੀ ਉਹ ਬੁਢੜੀ ਮਾਂ ਜਾਪਦੀ ਸੀ। ਮੇਰੇ ਵਾਲੀ ਮੰਜੀ ਦੀ ਸਾਹਮਣੇ ਵਾਲੀ ਕਤਾਰ ਵਿੱਚ ਉਸਦੀ ਤੀਸਰੀ ਥਾਂ ਸੀ। ਕਈਆਂ ਵਰ੍ਹਿਆਂ ਦੀ ਔੜ ਨਾਲ ਤਰੇੜੀ ਹੋਈ ਧਰਤੀ ਵਾਂਗ ਝੁਰੜਾਇਆ ਚਿਹਰਾ, ਅੱਖਾਂ ਵਿਚੋਂ ਤੇਲ ਮੁੱਕਣ ਵਾਲਾ ਪਰ ਦੂਰ ਦੁਰਾਡੇ ਕਿਤੇ ਕੋਈ ਲਟ ਲਟ ਕਰਦੀ ਲੋ, ਸਿਰ ਦੇ ਵਾਲ ਪਾਗਲਾਂ ਵਾਂਗ ਉਲਝੇ ਹੋਏ, ਸੁੱਕੇ ਸੱਕਾਂ ਵਾਂਗ ਹੱਥ, ਜਿਨ੍ਹਾਂ ਵਿੱਚ ਸ਼ਾਇਦ ਹੁਣ ਅੰਨ ਦਾ ਟੁਕੜਾ ਚੁਕ ਸੱਕਣ ਜਿੰਨੀ ਵੀ ਸ਼ਕਤੀ ਨਹੀਂ ਸੀ ਰਹੀ। ਬੇਜਾਨ ਜਿਹੇ ਹੱਥ ਕਿਵੇਂ ਹਰ ਦੋ ਮਿੰਟਾਂ ਮਗਰੋਂ ਝੱਟਕੇ ਨਾਲ ਬਾਹਰ ਦੇ ਬੂਹਿਆਂ ਵੱਲ ਖੁਲਦੇ ਜਿਵੇਂ ਕਿਤੋਂ ਬਿਜਲੀ ਦੀ ਕੋਈ ਰੌ ਉਸ ਦੇ ਅੰਦਰ ਆ ਘੁਸਦੀ ਹੈ। ਆਪਣੇ ਲੱੜਕ ਹੋਏ ਸ਼ਰੀਰ ਨੂੰ ਚੁੱਕ ਲੈਂਦੀ ਜਿਵੇਂ ਚਿਰੀਂ ਵਿਛੁੰਨੇ ਮਾਹੀ ਨੂੰ ਮਿਲਣ ਲਈ ਕੋਈ। ਉਸ ਦੀਆਂ ਬੁੱਝ ਬੁੱਝ ਜਾਂਦੀਆਂ ਅੱਖਾਂ ਵਿੱਚ ਉਹ ਲੁਕੀ ਲੁਕੀ ਲੋ ਬਾਹਰ ਵੱਲ ਦੌੜਦੀ ਅਤੇ ਕੋਈ ਥਾਂ ਮੱਲ ਲੈਂਦੀ। ਇੱਕ ਟੱਕ ਤੱਕਦੀਆਂ ਅੱਖਾਂ, ਅੱਖਾਂ ਜੋ ਕਿਸੇ ਝੂਠ ਨੂੰ ਸੱਚ ਕਰ ਜਾਨਣਾ ਚਾਹੁੰਦੀਆਂ, ਨਜ਼ਰਾਂ ਜੋ ਕਿਸੇ ਝਾਵਲੇ ਨੂੰ ਅਸਲੀਅਤ ਵਿੱਚ ਬਦਲਦੇ ਤੱਕਣ ਲਈ ਬਹਿਬਲ ਹੋਣ, ਕਿਸੇ ਚਿਰਾਂ ਦੇ ਵਿਛੜੇ ਲਈ ਬੇਚੈਨ ਸਨ। ਇੱਕ ਵਾਰ ਹੀ ਉਹ ਭੁਬੀਂ ਭੁਬੀਂ ਰੋਣ ਲੱਗ ਜਾਂਦੀ "ਓਹ ਵੇਖੋ, ਉਹ ਵੇਖੋ, ਮੇਰਾ ਸੁਹਣਾ ਆ ਗਿਆ, ਮੇਰਾ ਚਾਨਣ ਆ ਗਿਆ, ਓਹ ਵੇਖੋ! ਓਹ ਵੇਖੋ!!" ਮੈਂ ਸੋਚਣ ਲੱਗ ਜਾਂਦਾ ਕਿ ਏਹ ਕਿਹੋ ਜਿਹੀ ਮਾਂ ਹੈ ਰੋਂਦੀ ਥੱਕਦੀ ਨਹੀਂ, ਕਿਹੋ ਜਿਹੀ ਆਸ ਹੈ ਜੋ ਮਰਦੀ ਹੀ ਨਹੀਂ। ਕੌਣ ਉਹ

-੨੦-