ਪੰਨਾ:ਦਿਲ ਹੀ ਤਾਂ ਸੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰਾ ਹੈ ਜਿਸ ਦੇ ਨਾ ਮਿਲਣ ਤੇ ਇਸਦੇ ਪੱਲੇ ਨਿਰੇ ਹਉਕੇ ਤੇ ਹਾਵੇ ਹੀ ਰਹਿ ਗਏ ਨੇ। ਜਿਸ ਨੂੰ ਏਹ ਲੱਭਦੀ ਹੈ ਉਹ ਜ਼ਰੂਰ ਕਿਸੇ ਇਹੋ ਜਿਹੀ ਥਾਵੇਂ ਚਲਾ ਗਿਆ ਹੈ, ਜਿਥੋਂ ਮੁੜ ਨਹੀਂ ਸੱਕਦਾ, ਆਪਣੀ ਮਾਂ ਦੀਆਂ ਮਮਤਾ ਦੀਆਂ ਆਂਦਰਾ ਠਾਰ ਨਹੀਂ ਸੱਕਦਾ। ਭੈਣਾਂ ਨੂੰ ਪਿਆਰ ਨਹੀਂ ਦੇ ਸਕਦਾ, ਕਿਸੇ ਜਹਾਨੋ ਜਾਣੀ ਦੇ ਸੀਨੇ ਠੰਢ ਪਾ ਨਹੀਂ ਸੱਕਦਾ।

ਏਹਨਾਂ ਹੀ ਸੋਚਾਂ ਵਿੱਚ ਸਾਂ, ਦੂਰ, ਬਹੁਤ ਦੂਰ ਦੁਰਾਡਿਓ ਲੰਮ ਲਮੇਰੇ ਪੱਧਾਂ ਦੀ ਪਾਰਲੀ ਹੱਦ ਤੋਂ ਇੱਕ ਲੰਮੀ ਕਾਹਲੀ ਅਵਾਜ਼ ਗੁੱਸੇ ਨਾਲ ਮੇਰੇ ਕੰਨਾਂ ਦੇ ਪੜਦੇ ਪਾੜਦੀ ਮੇਰੇ ਦਿਮਾਗ਼ ਵਿੱਚ ਧੁਸ ਦੇ ਕੇ ਆ ਘੁਸੀ। "ਏਹ ਮੇਰੀ ਮਾਂ ਹੈ ਮਾਂ, ਮਾਂ!! ਤੁਹਾਡੀ ਸਾਡੀ ਸਾਰਿਆਂ ਦੀ ਮਾਂਵਾਂ ਵਰਗੀ ਇੱਕ ਮਾਂ" ਪਰ ਜੇ ਇਹ ਮਾਂ ਹੈ ਤਾਂ ਉਹ ਪੁੱਤ ਕਿੱਥੇ ਹੈ? ਜਿੱਸ ਦੀ ਏਹ ਮਾਂ ਹੈ। ਜੇ ਏਹ ਮਾਂ ਹੈ ਤੇ ਏਹ ਪਾਗਲ ਕਿਉਂ ਹੈ? ਏਹ ਤੜਫਦੀ ਕਿਉਂ ਹੈ? ਨਾ ਮਰਦੀ ਹੈ ਨਾ ਜਿਊਂਦੀ ਹੈ।

ਮੈਂ ਬੜਾ ਬੇਚੈਨ ਜਿਹਾ ਹੁੰਦਾ ਜਾ ਰਿਹਾ ਸਾਂ, ਬਖ਼ਾਰ ਦੀ ਘੂਕੀ ਮੈਨੂੰ ਫੇਰ ਆਉਂਦੀ ਗਈ, ਤੇ ਮੈਂ ਇਸ ਘੂਕੀ ਦੇ ਆਸਰੇ ਫੇਰ ਇੱਕ ਵੇਰ ਇਹ ਸਭ ਕੁਝ ਭੁਲ ਜਿਹਾ ਗਿਆ ਸਾਂ।

ਅੱਜ ਮੇਰਾ ਬੁਖਾਰ ਉੱਤਰ ਰਿਹਾ ਸੀ, ਬੜਾ ਸ਼ਾਂਤ ਸੀ, ਮੇਰੀ ਮੰਜੀ ਦੇ ਸਰਾਣੇ ਇੱਕ ਬਾਰੀ ਖੁਲ੍ਹਦੀ ਸੀ, ਮੈਂ ਬਾਹਰ ਵੱਲ ਤੱਕਿਆ, ਪਰਭਾਤ ਦਾ ਵੇਲਾ ਸੀ, ਅਕਾਸ਼ ਤੋਂ ਤਾਰੇ ਇੱਕ ਇੱਕ ਕਰਕੇ ਲੁਕਦੇ ਜਾ ਰਹੇ ਸਨ। ਪੂਰਨਮਾਸ਼ੀ ਦਾ ਪੂਰਾ ਚੰਨ, ਸਾਰੀ ਰਾਤ ਧਰਤ ਉਤੇ ਚਾਨਣੀ ਝਾਰਦਾ ਝਾਰਦਾ ਮੱਧਮ ਪੈ ਗਿਆ ਸੀ। ਬਾਹਰ ਬੜਾ ਰਮਣੀਕ ਅਤੇ ਮਨਮੋਹਣਾ ਸਮਾਂ ਸੀ, ਅੰਦਰ ਭੀ ਅਜ ਮਰੀਜ਼ ਚੁਪ ਚਾਪ ਨੀਂਦ ਦਾ ਮਜ਼ਾ

- ੨੧ -